ਮਾਲੇਗਾਂਵ- ਕਾਂਗਰਸ ਦੀ ਪ੍ਰਧਾਨ ਸੋਨੀਆ ਗਾਂਧੀ ਨੇ ਪ੍ਰਵਾਸੀਆਂ ਦੇ ਖਿਲਾਫ ਦੁਰਵਿਹਾਰ ਨੂੰ ਲੈ ਕੇ ਮਨਸੇ ਨੂੰ ਅਸਿਧੇ ਤੌਰ ਤੇ ਨਿਸ਼ਾਨਾ ਬਣਾਇਆ। ਉਨ੍ਹਾਂ ਨੇ ਕਿਹਾ ਕਿ ਮਹਾਂਰਾਸ਼ਟਰ ਸਰਕਾਰ ਦੇਸ਼ ਦੇ ਦੂਸਰੇ ਹਿਸਿਆਂ ਤੋਂ ਆਉਣ ਵਾਲੇ ਕਾਮਿਆਂ ਨੂੰ ਸੁਰੱਖਿਆ ਪ੍ਰਦਾਨ ਕਰੇਗੀ।
ਸੋਨੀਆ ਗਾਂਧੀ ਨੇ ਮਾਲੇਗਾਂਵ ਵਿਚ ਰਾਜ ਸਰਕਾਰ ਦੁਆਰਾ ਨਿਰਮਾਣ ਕੀਤੇ 200 ਬਿਸਤਰਿਆਂ ਵਾਲੇ ਹਸਪਤਾਲ ਦਾ ਉਦਘਾਟਨ ਕਰਨ ਤੋਂ ਬਾਅਦ ਭਾਸ਼ਣ ਦਿਤਾ। ਉਨ੍ਹਾਂ ਆਪਣੇ ਭਾਸ਼ਣ ਵਿਚ ਕਿਹਾ ਕਿ ਤਿੰਨ ਸਾਲ ਪਹਿਲਾਂ ਉਹ ਮਾਲੇਗਾਂਵ ਆਈ ਸੀ ਤਾਂ ਉਸ ਨੇ ਉਸ ਸਮੇਂਰਾਜ ਦੇ ਮੁੱਖਮੰਤਰੀ ਵਿਲਾਸਰਾਵ ਦੇਸ਼ਮੁੱਖ ਨੂੰ ਇਕ ਹਸਪਤਾਲ ਬਣਾਉਣ ਲਈ ਕਿਹਾ ਸੀ। ਉਸ ਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਵਾਅਦੇ ਨੂੰ ਪੂਰਾ ਕੀਤਾ ਗਿਆ। ਸੋਨੀਆ ਗਾਂਧੀ ਨੇ ਘੱਟਗਿਣਤੀ ਅਤੇ ਸਮਾਜ ਦੇ ਕਮਜ਼ੋਰ ਵਰਗਾਂ ਲਈ ਸਰਕਾਰ ਵਲੋਂ ਕੀਤੇ ਜਾ ਰਹੇ ਯਤਨਾਂ ਦੀ ਸਲਾਘਾ ਕੀਤੀ। ਇਨ੍ਹਾਂ ਯੋਜਨਾਵਾਂ ਦਾ ਉਦੇਸ਼ ਲੋਕਾਂ ਨੁੰ ਰਿਹਾਇਸ਼ ਦੀ ਸਹੂਲਤ ਪ੍ਰਦਾਨ ਕਰਨਾ ਵੀ ਹੈ। ਇਸ ਸਮੇਂ ਕੇਂਦਰੀ ਸਿਹਤ ਮੰਤਰੀ ਗੁਲਾਮ ਨਬੀ ਅਜ਼ਾਦ, ਮੁੱਖਮੰਤਰੀ ਅਸ਼ੋਕ ਚਵਾਹਨ ਅਤੇ ਉਪ ਮੁੱਖਮੰਤਰੀ ਛਗਲ ਭੁਜਨ ਵੀ ਮੌਜੂਦ ਸਨ।