ਜਹਾਂਗੀਰਾਬਾਦ-ਆਮ ਤੌਰ ‘ਤੇ ਪਰੰਪਰਾ ਇਹੀ ਹੈ ਕਿ ਲੜਕਾ ਘੋੜੀ ‘ਤੇ ਚੜ੍ਹਕੇ ਲੜਕੀ ਦੇ ਘਰ ਬਰਾਤ ਲੈ ਕੇ ਪਹੁੰਚਾ ਹੈ। ਪਰੰਤੂ ਇਕ ਪਿੰਡ ਅਜਿਹਾ ਵੀ ਹੈ ਜਿਥੇ ਠੀਕ ਇਸਦੇ ਉਲਟ ਹੁੰਦਾ ਹੈ।
ਉੱਤਰ ਪ੍ਰਦੇਸ਼ ਦੇ ਰਾਏਬਰੇਲੀ ਜਿ਼ਲੇ ਦਾ ਜਹਾਂਗੀਰਾਬਾਦ ਅਜਿਹਾ ਪਿੰਡ ਹੈ ਜਿਥੇ ਦੁਲਹਾ, ਦੁਲਹਨ ਦੀ ਬਰਾਤ ਦੇ ਆਉਣ ਦੀ ਉਡੀਕ ਕਰਦਾ ਹੈ। ਇਥੇ ਦੁਲਹਨ ਪਗੜੀ ਪਹਿਨਕੇ ਸਫੇਦ ਘੋੜੀ ‘ਤੇ ਬੈਠਦੀ ਹੈ। ਇਥੋਂ ਦੇ ਨਿਵਾਸੀ ਸਿ਼ਵਕੁਮਾਰ ਦੀ ਬੇਟੀ ਮੰਜੀ ਨੇ ਵੀ ਇਸੇ ਪਰੰਪਰਾ ਮੁਤਾਬਕ ਸ਼ਾਦੀ ਕੀਤੀ। ਸਿ਼ਵਕੁਮਾਰ ਮੁਤਾਬਕ, “ਇਹ ਇਕ ਵਖਰੀ ਪਰੰਪਰਾ ਹੈ, ਜਿਸਨੂੰ ਪਿੰਡ ਦੇ ਲੋਕ ਜਾਤੀਆਂ ਦੇ ਬੰਧਨ ਤੋਂ ਉਪਰ ਉਠਕੇ ਨਿਭਾਉਂਦੇ ਹਨ।” ਉਨ੍ਹਾਂ ਨੇ ਦਸਿਆ ਕਿ, “ਮੇਰੀ 21 ਸਾਲਾ ਬੇਟੀ ਮੰਜੂ ਦੀ ਸ਼ਾਦੀ ਹੋਈ ਅਤੇ ਉਹ ਸਫੇਦ ਘੋੜੀ ‘ਤੇ ਬੈਠੀ ਅਤੇ ਉਸਦੀ ਬਰਾਤ ਨਜ਼ਦੀ ਦੇ ਪਿੰਡ ਉਮਰਾਏ ਗਏ, ਜਿਥੇ ਦੁਲਹੇ ਦਾ ਘਰ ਹੈ।” ਇਸ ਪਿੰਡ ਦੇ ਲੋਕ ਨਹੀਂ ਜਾਣਦੇ ਕਿ ਇਹ ਪਰੰਪਰਾ ਕਦੋਂ ਸ਼ੁਰੂ ਹੋੲ।ਿ ਸਥਾਨਕ ਲੋਕਾਂ ਦਾ ਮੰਨਣਾ ਹੈ ਕਿ ਜੇਕਰ ਲੜਕੀਆਂ ਇਸ ਪਰੰਪਰਾ ਨੂੰ ਨਹੀਂ ਨਿਭਾਉਂਦੀਆਂ ਤਾਂ ਉਨ੍ਹਾਂ ਦਾ ਸ਼ਾਦੀਸ਼ੁਦਾ ਜੀਵਨ ਖਤਰੇ ਵਿਚ ਪੈ ਜਾਂਦਾ ਹੈ ਜਾਂ ਉਸਨੂੰ ਕੋਈ ਗੰਭੀਰ ਬਿਮਾਰੀ ਜਕੜ ਲੈਂਦੀ ਹੈ।
ਇਸੇ ਪਿੰਡ ਦੀ ਬੰਦਾਈ ਕਹਿੰਦੀ ਹੈ, “ ਪਿੰਡ ਵਿਚ ਕਈ ਵਾਰ ਅਜਿਹਾ ਹੋਇਆ ਕਿ ਲੜਕੀਆਂ ਨੇ ਸ਼ਾਦੀ ਦੇ ਸਮੇਂ ਇਸ ਪਰੰਪਰਾ ਨੂੰ ਨਹੀਂ ਨਿਭਾਇਆ। ਅਜਿਹੇ ਮਾਮਲਿਆਂ ਵਿਚ ਜਾਂ ਤਾਂ ਪਤੀ ਪਤਨੀ ਦੇ ਸਬੰਧਾਂ ਵਿਚ ਦਰਾਰ ਆ ਗਈ ਜਾਂ ਫਿਰ ਲੜਕੇ ਤੇ ਲੜਕਾ ਦੋਵੇਂ ਗੰਭੀਰ ਬਿਮਾਰੀਆਂ ਦੀ ਚਪੇਟ ਵਿਚ ਆ ਗਏ।” ਇਸ ਪਿੰਡ ਵਿਚ ਦੁਲਹਨ ਜਦ ਘੋੜੀ ‘ਤੇ ਸਵਾਰ ਹੋਕੇ ਦੁਲਹੇ ਦੇ ਘਰ ਲਈ ਨਿਕਲਦੀ ਹੈ ਤਾਂ ਪਹਿਲਾਂ ਉਹ ਇਥੋਂ ਦੇ ਵੱਖ ਵੱਖ ਮੰਦਰਾਂ ਦੇ ਦਰਸ਼ਨ ਕਰਦੀ ਹੈ। ਪੂਰਨ ਦਾ ਕਹਿਣਾ ਹੈ ਕਿ ਲੜਕੀ ਸ਼ਾਦੀ ਦੇ ਮੌਕੇ ‘ਤੇ ਖਾਸ ਤੌਰ ‘ਤੇ ਭਗਵਾਨ ਸਿ਼ਵ ਅਤੇ ਮਾਂ ਪਾਰਵਤੀ ਦੀ ਪੂਜਾ ਕਰਦੀ ਹੈ। ਜਹਾਂਗੀਰਾਬਾਦ ਪਿਮਡ ਦੀ ਆਬਾਦਖ 3,500 ਤੋਂ ਵੱਧ ਹੈ ਅਤੇ ਇਥੋਂ ਦੇ ਵਧੇਰੇ ਲੋਕ ਕਿਸਾਨ ਹਨ।
ਲਾੜਾ ਨਹੀਂ ਲਾੜੀ ਚੜ੍ਹਦੀ ਹੈ ਘੋੜੀ
This entry was posted in ਭਾਰਤ.