ਸਮਲੈਂਗਿਕ ਸਬੰਧਾਂ ਨੂੰ ਮਾਨਯੋਗ ਦਿੱਲੀ ਹਾਈਕੋਰਟ ਵੱਲੋਂ ਜਾਇਜ਼ ਕਰਾਰ ਦੇਣ ਨੇ ਨਵੀਂ ਬਹਿਸ ਨੂੰ ਜਨਮ ਦੇ ਦਿੱਤਾ ਹੈ। ਅਜਿਹੇ ਰਿਸ਼ਤੇ ਤਦ ਹੀ ਜਾਇਜ਼ ਮੰਨੇ ਜਾਣਗੇ ਜੇਕਰ ਦੋਵਾਂ ਪੱਖਾਂ ਦੀ ਸਹਿਮਤੀ ਹੋਵੇ।
ਇਹ ਇੱਕ ਸਾਫ ਸਮਝ ਆਉਣ ਵਾਲੀ ਗੱਲ ਹੈ ਕਿ ਪ੍ਰਜਨਨ ਲਈ ਬਣਾਈ ਗਈ ਮਨੁੱਖੀ ਸਰੀਰ ਦੀ ਪ੍ਰਣਾਲੀ ਵੀ ਕੁਦਰਤ ਵੱਲੋਂ ਬਣਾਏ ਗਏ ਦੂਸਰੇ ਜਾਨਵਰਾਂ ਵਾਂਗ ਹੀ ਹੈ ਪ੍ਰੰਤੂ ਇਹ ਜਾਨਵਰ ਇਸ ਪ੍ਰਣਾਲੀ ਨੂੰ ਕੁਦਰਤ ਦੇ ਬਣਾਏ ਨਿਯਮਾਂ ਅਨੁਸਾਰ ਹੀ ਪ੍ਰਯੋਗ ਕਰਦੇ ਹਨ ਨਾਂ ਕਿ ਗੈਰ-ਕੁਦਰਤੀ ਢੰਗਾਂ ਨਾਲ।
ਮੂਲਰੂਪ ਵਿੱਚ, ਸ਼ਾਦੀ ਤੋਂ ਬਾਦ ਸੈਕਸ ਜਿਸ ਨੂੰ ‘ਗ੍ਰਹਿਸਥ’ ਵਜੋਂ ਸਮਝਿਆ ਜਾਂਦਾ ਹੈ। ਇਹ ਇਕ ਸਮਾਜਿਕ ਢਾਂਚੇ ਅਨੁਸਾਰ ਕੰਮ ਕਰਦਾ ਹੈ ਜੋ ਕਿ ਆਪਣੀ ਪ੍ਹੀੜ੍ਹੀ ਨੂੰ ਅੱਗੇ ਵਧਾਉਣ ਦੇ ਫਰਜ਼ ਵਜੋਂ ਸਮਝਿਆ ਜਾਂਦਾ ਹੈ ਅਤੇ ਇਸੇ ਲਈ ਅੱਜ ਤੱਕ ਪੁੱਤਰ ਨੂੰ ਬੇਟੀ ਨਾਲੋਂ ਜਿ਼ਆਦਾ ਤਰਜੀਹ ਦਿੱਤੀ ਜਾਂਦੀ ਹੈ (ਪ੍ਰੰਤੂ ਮੈਂ ਅਜਿਹੀ ਸੋਚ ਵਿੱਚ ਵਿਸ਼ਵਾਸ ਨਹੀਂ ਰੱਖਦਾ) ਕਿਉਂਕਿ ਪੁੱਤਰ ਪ੍ਹੀੜ੍ਹੀ ਨੂੰ ਅੱਗੇ ਵਧਾਉਂਦਾ ਹੈ। ਜੇਕਰ ਅਜਿਹੇ ਸਮਲੈਂਗਿਕ ਸਬੰਧ ਸ਼ਾਦੀ ਤੋਂ ਅਲਹਿਦਾ ਹੋਣ ਅਤੇ ਉਨਾਂ ਦਾ ਸਮਾਜ ਵਿੱਚ ਡਿੱਗ ਰਹੇ ਨੈਤਿਕ ਮਿਆਰ ਜਾਂ ਸਧਾਰਣ ਪਰਿਵਾਰਕ ਜਿੰਦਗੀ ਨਾਲ ਕੋਈ ਸਬੰਧ ਨਾਂ ਹੋਵੇ, ਤਾਂ ਵੀ ਕੁਝ ਸ਼ਰਤਾਂ ਤੇ ਅਜਿਹੇ ਸਬੰਧਾਂ ਨੂੰ ਜਾਇਜ਼ ਕਰਾਰ ਦੇਣ ਸੋਚਿਆ ਜਾਣਾ ਚਾਹੀਦਾ ਸੀ।(ਜਦੋਂ ਕਿ ਅਜਿਹਾ ਨਹੀਂ ਹੈ)
ਮੇਰੇ ਮਨ ਵਿੱਚ ਇੱਕ ਵਿਚਾਰ ਵਾਰ ਵਾਰ ਗਰਜਦਾ ਹੈ ਕਿ ਇੱਕ ਕੁੱਤਾ ਅਜਿਹਾ ਜਾਨਵਰ ਹੈ ਜਿਸ ਦਾ ਨਾਮ ਕਿਸੇ ਮਨੁੱਖ ਨੂੰ ਮਾੜਾ-ਚੰਗਾ ਕਹਿਣ ਲਈ ਵਰਤਿਆ ਜਾਂਦਾ ਹੈ, ਪ੍ਰੰਤੂ ਕਦੇ ਕਿਸੇ ਵਿਅਕਤੀ ਨੇ ਕਿਸੇ ਕੁੱਤੇ ਨੂੰ ਕਿਸੇ ਹੋਰ ਕੁੱਤੇ ਨਾਲ ਸਰੀਰਕ ਸਬੰਧ ਬਣਾਉਂਦੇ ਵੇਖਿਆ ਹੈ ਜਾਂ ਫਿਰ ਕਿਸੇ ਕੁੱਤੀ ਨੂੰ ਕਿਸੇ ਹੋਰ ਕੁੱਤੀ ਨਾਲ ਅਸ਼ਲੀਲ ਸੈਕਸੀ ਹਰਕਤਾਂ ਕਰਦੇ ਵੇਖਿਆ ਹੈ ਫਿਰ ਇਨਸਾਨ ਅਜਿਹੇ ਕੰਮਾ ਲਈ ਇੰਨਾਂ ਯਤਨਸ਼ੀਲ ਕਿਉਂ ਹੈ?
ਇੱਕ ਗੱਲ ਹੋਰ ਵਿਚਾਰਨਯੋਗ ਹੈ। ਮਨੁੱਖੀ ਸਰੀਰ ਇੱਕ ਵਿਕਸਤ ਮਸ਼ੀਨ ਹੈ ਅਤੇ ਇਸ ਦੇ ਅੰਦਰੂਨੀ ਤੇ ਬਾਹਰੀ ਹਿੱਸੇ ਇਸ ਨੂੰ ਠੀਕ-ਠਾਕ ਰੱਖਣ ਅਤੇ ਇਨਸਾਨ ਦੇ ਕਰਨ ਵਾਲੇ ਕੰਮਾਂ ਨੂੰ ਕਰਨ ਲਈ ਯੋਗ ਬਣਾਏ ਰੱਖਣ ਲਈ ਹਨ। ਮੇਰਾ ਸਵਾਲ ਇਹ ਹੈ : ਕੀ ਮੈਡੀਕਲ ਸਾਇੰਸ ਅਜਿਹੇ ਸਬੰਧਾ ਦੇ ਹੱਕ ਵਿੱਚ ਹੈ? ਕੀ ਅਜਿਹੇ ਸਬੰਧ ਏਡਜ਼ ਵਰਗੀਆਂ ਨਾਂਮੁਰਾਦ ਬਿਮਾਰੀਆਂ ਨੂੰ ਸੱਦਾ ਨਹੀਂ ਦੇਣਗੇ?
ਤੀਸਰਾ, ਪਰ ਆਖਰੀ ਨਹੀਂ, ਸਵਾਲ ਉੱਠਦਾ ਹੈ : ਕਿ ਸਰਕਾਰਾਂ ਅਤੇ ਸਮਾਜ ਨੇ ਅੱਜ ਤੱਕ ਅਜਿਹੇ ਸਬੰਧਾਂ ਤੇ ਕਿਉਂ ਪਬੰਦੀ ਲਾਈ ਹੋਈ ਸੀ ਅਤੇ ਹੁਣ ਕਿਹੜੀ ਅਜਿਹੀ ਨਵੀਂ ਖੋਜ ਹੋ ਗਈ ਜਾਂ ਬਦਲਾਅ ਆ ਗਿਆ ਕਿ ਅਜਿਹੇ ਸਬੰਧ ਜਾਇਜ਼ ਕਰਾਰ ਦੇਣ ਦੀ ਦਲੀਲ ਬਣ ਗਈ।
ਸ਼ਾਦੀ ਜਾਂ ‘ਸੱਚਾ ਪਿਆਰ’ ਜਿੰਦਗੀ ਦੇ ਅੰਤ ਤੱਕ ਚਲਦਾ ਹੈ। ਕਹਿੰਦੇ ਹਨ ਜੀਵਨ ਸਾਥੀ ਦੀ ਲੋੜ ਬੁੜ੍ਹਾਪੇ ਵਿੱਚ ਜਿਆਦਾ ਪੈਂਦੀ ਹੈ। ਸਵਾਲ ਹੈ ਕਿ ਕੀ ਅਜਿਹੇ ਸਬੰਧਾਂ ਨੂੰ ਜੇਕਰ ਸ਼ਾਦੀ ਦੇ ਬਰਾਬਰ ਦਰਜਾ ਦਿੱਤਾ ਜਾਂਦਾ ਹੈ ਤਾਂ ਇਹ ਜਿੰਦਗੀ ਦੇ ਅੰਤ ਤੱਕ ਬਣੇ ਰਹਿਣਗੇ ਜਾਂ ਫਿਰ ‘ਦੁਨੀਆਂ ਨਾਲੋਂ ਵੱਖਰਾ’ ਕਰਨ ਦੀ ਲਲਕ ਤੋਂ ਬਾਦ ਇੰਨਾਂ ਦਾ ਦੁਖਦਾਈ ਅੰਤ ਹੋਵੇਗਾ।
ਕੁਦਰਤ ਨਾਲ ਇਨਸਾਨ ਵੱਲੋਂ ਕੀਤੇ ਜਾ ਰਹੇ ਖਿਲਵਾੜਾਂ ਵਿੱਚ ਇੱਕ ਹੋਰ ਕੰਮ ਨੂੰ ਕਨੂੰਨੀ ਜਾਂਮਾ ਪਹਿਨਾਇਆ ਜਾ ਰਿਹਾ ਹੈ ਪ੍ਰੰਤੂ ਕੁਦਰਤ ਜਿਸ ਤਰਾਂ ਸਾਨੂੰ ‘ਗਲੋਬਲ ਵਾਰਮਿੰਗ’ ਵਰਗੇ ਬਾਕੀ ਖਿਲਵਾੜਾਂ ਦੀ ਸਜਾ ਦੇ ਰਹੀ ਹੈ ਉਸੇ ਤਰਾਂ ਇਸ ਵਾਰ ਵੀ ਮਾਫ ਨਹੀਂ ਕਰੇਗੀ।
ਪ੍ਰਮਾਤਮਾਂ ਨੇ ਸਾਨੂੰ ਇੱਕ ਵਿਕਸਤ ਦਿਮਾਗ ਦੇ ਕੇ ਨਿਵਾਜਿਆ ਹੈ ਅਤੇ ਅਸੀਂ ਇਸ ਦੀ ਗਲਤ ਵਰਤੋਂ ਕਰਨ ਵੱਲ ਤੁਰੇ ਹੋਏ ਹਾਂ। ਲੱਗਦਾ ਹੈ, ਰਾਜਨੀਤਿਕ ਪਾਰਟੀਆਂ ਰਾਜਨੀਤਿਕ ਲਾਭ ਲੈਣ ਵੱਲ ਤੁਰੀਆਂ ਹੋਈਆਂ ਹਨ ਅਤੇ ਅਜਿਹੇ ਲੋਕਾਂ ਦੀਆਂ ਵੋਟਾਂ ਤੇ ਨਿਗਾਹ ਰੱਖ ਰੱਹੀਆਂ ਹਨ ਜਦੋਂ ਕਿ ਸਮਲੈਂਗਿਕਤਾ ਨੂੰ ਕਨੂੰਨੀ ਮਾਨਤਾ ਮਿਲ ਜਾਣ ਤੋਂ ਬਾਦ ਅਜਿਹੇ ਲੋਕਾਂ ਦੀ ਸੰਖਿਆ ਵਿੱਚ ਭਾਰੀ ਵਾਧਾ ਹੋਣ ਦੀ ਸੰਭਾਵਨਾਂ ਹੈ।
ਸਮਾਜ ਵਿੱਚ ਸ਼ਾਇਦ ਕੁੱਝ ਲੋਕ ਅਜਿਹੇ ਹਨ ਜੋ ਕੁਝ ਪਲ ਦਾ ਆਨੰਦ ਲੈਣ ਬਾਰੇ ਹੀ ਸੋਚਦੇ ਹਨ ਅਤੇ ਉਨਾਂ ਨੂੰ ਆਉਂਦੀਆਂ ਪ੍ਹੀੜ੍ਹੀਆਂ ਦਾ ਕੋਈ ਫਿਕਰ ਨਹੀਂ ਹੈ ਜਾਂ ਫਿਰ ਉਹ ਜਾਨਵਰਾਂ ਨਾਲੋਂ ਕੁਝ ਵੱਖਰਾ ਕਰਨ ਦੇ ਯਤਨਾਂ ਸਦਕਾ ਹੀ ਅਜਿਹਾ ਕਰ ਰਹੇ ਹਨ।
ਜੇਕਰ ਭਾਰਤ ਦੀ ਸਰਕਾਰ ਸ਼ਾਹਬਾਨੋਂ ਕੇਸ ਵਰਗੇ ਅਦਾਲਤਾਂ ਦੇ ਕਈ ਅਹਿਮ ਫੈਸਲੇ ਜਿੰਨਾਂ ਦਾ ਸਮਾਜ ਉੱਪਰ ਮਾੜਾ ਪ੍ਰਭਾਵ ਪੈਣ ਦਾ ਖਤਰਾ ਸੀ, ਬਦਲ ਚੁੱਕੀ ਹੈ ਤਾਂ ਸਰਕਾਰ ਨੂੰ ਤੁਰੰਤ ਕਾਰਵਾਈ ਕਰਕੇ ਇਸ ਫੈਸਲੇ ਨੂੰ ਬਦਲ ਦੇਣਾ ਚਾਹੀਦਾ ਹੈ।
ਇੱਕ ਅਹਿਮ ਸਵਾਲ ਹੋਰ:
ਸਾਡੇ ਦੇਸ਼ ਦੀਆਂ ਮਹਾਨ ਸਮਾਜਿਕ, ਧਾਰਮਿਕ ਅਤੇ ਸੱਭਿਆਚਾਰਕ ਕਦਰਾਂ-ਕੀਮਤਾਂ ਕਿੱਥੇ ਹਨ ਅਤੇ ਉਨਾਂ ਦੀ ਰਾਖੀ ਕਰਨ ਦੇ ਦਾਅਵੇਦਾਰ?