ਨਵੀਂ ਦਿੱਲੀ-ਪ੍ਰਵਾਸੀ ਮਾਮਲਿਆਂ ਦੇ ਮੰਤਰਾਲੇ ਨੇ ਨਵੇਂ ਇਮੀਗਰੇਸ਼ਨ ਕਾਨੂੰਨ ਦਾ ਖਰੜਾ ਤਿਆਰ ਕੀਤਾ ਹੈ, ਪਰ ਸੰਸਦ ਵਿਚ ਰਖੇ ਜਾਣ ਤੋਂ ਪਹਿਲਾਂ ਇਸ ‘ਤੇ ਕਾਨੂੰਨ ਅਤੇ ਗ੍ਰਹਿ ਮੰਤਰਾਲੇ ਦੇ ਨਾਲ ਗਲਬਾਤ ਕਰਕੇ ਅੰਤਮ ਰੂਪ ਦਿੱਤਾ ਜਾਵੇਗਾ। ਪ੍ਰਵਾਸੀ ਮਾਮਲਿਆਂ ਦੇ ਮੰਤਰੀ ਵਾਈਲਰ ਨੇ ਦਸਿਆ ਕਿ ਨਵੇਂ ਇਮੀਗਰੇਸ਼ਨ ਕਾਨੂੰਨ ਦਾ ਖਰੜਾ ਤਿਆਰ ਹੈ।
ਕਾਨੂੰਨ ਦੇ ਖਰੜੇ ਨੂੰ ਪ੍ਰਗਤੀਵਾਦੀ ਦਸਦੇ ਹੋਏ ਰਵੀ ਨੇ ਕਿਹਾ ਕਿ ਉਨ੍ਹਾਂ ਦਾ ਮੰਤਰਾਲਾ ਇਸ ‘ਤੇ ਹੁਣ ਕਾਨੂੰਨ ਮੰਤਰਾਲੇ, ਗ੍ਰਹਿ ਮੰਤਰਾਲੇ ਅਤੇ ਵਿਦੇਸ਼ ਮੰਤਰਾਲੇ ਸਮੇਤ ਵੱਖ ਵੱਖ ਭਾਈਵਾਲਾਂ ਨਾਲ ਗੱਲਬਾਤ ਕਰੇਗਾ। ਦਿੱਤੋਂ ਬਾਅਦ ਇਸਨੂੰ ਪਾਸ ਕਰਾਉਣ ਲਈ ਸੰਸਦ ਵਿਚ ਪੇਸ਼ ਕੀਤਾ ਜਾਵੇਗਾ। ਇਹ ਖਰੜਾ ਉਨ੍ਹਾਂ ਬੇਈਮਾਨ ਏਜੰਟਾਂ ਨਾਲ ਨਜਿੱਠਣ ਲਈ ਰਾਜ ਪੁਲਿਸ ਨੂੰ ਵਧੇਰੇ ਸ਼ਕਤੀ ਮੁਹਈਆ ਕਰਦਾ ਹੈ, ਜਿਹੜੇ ਵਿਦੇਸ਼ ਜਾਣ ਵਾਲਿਆਂ ਦੇ ਨਾਲ ਧੋਖਾਧੜੀ ਕਰਦੇ ਹਨ। ਕਾਨੂੰਨ ਇਸ ਖਰੜੇ ਦਾ ਉਦੇਸ਼ ਇਮੀਗਰੇਸ਼ਨ ਪ੍ਰਕਿਰਿਆ ਵਿਚ ਸ਼ਾਮਲ ਏਜੰਟਾਂ ਅਤੇ ਅਧਿਕਾਰੀਆਂ ਦੀ ਜਿ਼ੰਮੇਵਾਰੀ ਤੈਅ ਕਰਨਾ ਵੀ ਹੈ। ਰਵੀ ਨੇ ਕਿਹਾ ਕਿ ਖਰੜੇ ਦਾ ਆਧਾਰ ਮੌਜੂਦਾ ਕਾਨੂੰਨ ਹੈ। ਨਾਲ ਹੀ ਉਨ੍ਹਾਂ ਨੇ ਕਿਹਾ ਕਿ ਸਾਡੇ ਚੌਗਿਰਦੇ ਬਦਲੇ ਹਾਲਾਤ ਨਾਲ ਨਜਿੱਠਣ ਲਈ ਇਹ ਕਾਨੂੰਨ ਵਧੇਰੇ ਸਹਾਈ ਹੋਵੇਗਾ। ਮੰਤਰੀ ਨੇ ਕਿਹਾ ਕਿ ਮੰਤਰੀਮੰਡਲ ਵਲੋਂ ਖਰੜੇ ਨੂੰ ਮਨਜ਼ੂਰ ਕੀਤੇ ਜਾਣ ਤੋਂ ਬਾਅਦ ਮੌਜੂਦਾ ਇਮੀਗਰੇਸ਼ਨ ਅਧਿਨਿਯਮ ਨੂੰ ਖਤਮ ਕਰ ਦਿੱਤਾ ਜਾਵੇਗਾ। ਇਸੇ ਦੌਰਾਨ ਅਧਿਕਾਰੀਆਂ ਨੇ ਕਿਹਾ ਕਿ ਨਵੇਂ ਕਾਨੂੰਨ ਨੂੰ ਸੰਬੰਧਤ ਮੰਤਰੀਆਂ ਨਾਲ ਗੱਲਬਾਤ ਤੋਂ ਬਾਅਦ ਦੋ ਤਿੰਨ ਮਹੀਨਿਆਂ ਵਿਚ ਅੰਤਮ ਰੂਪ ਦੇ ਦਿੱਤਾ ਜਾਵੇਗਾ।
ਨਵੇਂ ਇਮੀਗਰੇਸ਼ਨ ਕਾਨੂੰਨ ਦਾ ਖਰੜਾ ਤਿਆਰ
This entry was posted in ਭਾਰਤ.