ਨਵੀਂ ਦਿੱਲੀ-ਦੋ ਟੁਕੜਿਆਂ ਵਿਚ ਵੰਡੀ ਰੀਢ ਦੀ ਹੱਡੀ ਦੀ ਕਾਮਯਾਬ ਸਰਜਰੀ ਕਰਕੇ ਐਮਸ ਟ੍ਰਾਮਾ ਸੈਂਟਰ ਦੇ ਡਾਕਟਰਾਂ ਨੇ ਨਵਾਂ ਰਿਕਾਰਡ ਬਣਾਇਆ ਹੈ। ਹੱਲ ਦੀ ਸੱਟ ਲੱਗਣ ਕਰਕੇ ਪੂਰੀ ਤਰ੍ਹਾਂ ਟੁੱਟੀ ਹੱਡੀ ਦਾ ਅਪਰੇਸ਼ਨ ਹੋਣ ਦੇ ਨੌ ਮਹੀਨਿਆਂ ਬਾਅਦ ਮਰੀਜ ਕਿਸੇ ਦੀ ਸਹਾਇਤਾ ਨਾਲ ਚਲਣ ਫਿਰਨ ਲੱਗ ਗਿਆ ਹੈ। ਡਾਕਟਰਾਂ ਦਾ ਦਾਅਵਾ ਹੈ ਕਿ ਉਹ ਆਪਣੀ ਤਰ੍ਹਾਂ ਦਾ ਦੁਨੀਆਂ ਦਾ ਪਹਿਲਾ ਮਾਮਲਾ ਹੈ।
ਸ਼ਨਿੱਚਰਵਾਰ ਨੂੰ ਪ੍ਰੈਸ ਕਾਨਫਰੰਸ ਵਿਚ ਟ੍ਰਾਮਾ ਸੈਂਟਰ ਦੇ ਮੁੱਖ ਡਾਕਟਰ ਡਾਕਟਰ ਐਮ ਸੀ ਮਿਸ਼ਰਾ ਨੇ ਦਸਿਆ ਕਿ 10 ਸਾਲ ਦੇ ਪ੍ਰੇਮ ਚੰਦਰ ਨੂੰ ਪਿਛਲੇ ਸਾਲ 3 ਸਤੰਬਰ ਨੂੰ ਟ੍ਰਾਮਾ ਸੈਂਟਰ ਲਿਆਂਦਾ ਗਿਆ ਸੀ। ਉਸਦੀ ਹਾਲਤ ਬਹੁਤ ਹੀ ਖ਼ਰਾਬ ਸੀ। ਰੀਢ ਦੀ ਹੱਡੀ ਟੁੱਟਕੇ ਦੋ ਹਿੱਸਿਆਂ ਵਿਚ ਵੰਡੀ ਗਈ ਸੀ। ਨਤੀਜਾ ਸੀ ਕਿ ਉਸਦੀ ਪਿੱਠ ਧਨੁੱਖ ਵਾਂਗ ਮੁੜ ਗਈ ਸੀ। ਉਸਦੀਆਂ ਦੋ ਡਿਸਕ ਨਿਕਲ ਗਈਆਂ ਸਨ ਅਤੇ ਬੋਨ ਮੈਰੋ ਵੀ ਟੁੱਟ ਚੁਕਿਆ ਸੀ। ਜਿਸ ਕਰਕੇ ਪੂਰਾ ਨਰਵਸ ਸਿਸਟਮ ਪ੍ਰਭਾਵਿਤ ਹੋ ਚੁਕਿਆ ਸੀ ਅਤੇ ਸਰੀਰ ਵਿਚ ਕੋਈ ਹਰਕਤ ਨਹੀਂ ਸੀ ਹੋ ਰਹੀ। ਬਲਡ ਪਰੈਸ਼ਰ ਦਾ ਲੈਵਲ 90/40 ਤੱਕ ਪਹੁੰਚ ਗਿਆ ਸੀ। ਧਿਆਨ ਰਹੇ ਕਿ ਨਾਰਮਲ ਬਲਡ ਪਰੈਸ਼ਰ ਅਪਰ ਲੈਵਲ 100 ਤੋਂ 1400 ਅਤੇ ਲੋਅਰ 60 ਤੋਂ 90 ਦੇ ਵਿਚਕਾਰ ਹੁੰਦਾ ਹੈ।
ਰੀਢ ਦੀ ਹੱਡੀ ਦੀ ਕਾਮਯਾਬ ਸਰਜ਼ਰੀ
This entry was posted in ਭਾਰਤ.