ਨਵੀਂ ਦਿੱਲੀ- ਭਾਰਤ ਦੀ ਰਾਜਧਾਨੀ ਦਿੱਲੀ ਵਿਚ ਸਿਰਫ਼ ਤਿੰਨ ਘੰਟਿਆਂ ਵਿਚ ਆਵਾਜਾਈ ਦੇ ਨਿਯਮਾਂ ਦੀ ਪਾਲਣਾ ਨਾ ਕਰਨ ਵਾਲੇ 573 ਲੋਕਾਂ ਦੇ ਚਲਾਨ ਕੱਟੇ ਗਏ। ਸ਼ਰਾਬ ਪੀਕੇ ਗੱਡੀ ਚਲਾਉਣ ਵਾਲਿਆਂ ਲੋਕਾਂ ਦਾ ਸਭ ਤੋਂ ਵਧੇਰੇ ਚਲਾਨ ਕੱਟਿਆ ਗਿਆ।
ਪੁਲਿਸ ਅਧਿਕਾਰੀਆਂ ਨੇ ਦਸਿਆ ਕਿ ਕੁ਼ 573 ਲੋਕਾਂ ਚੋਂ ਸਿਰਫ਼ 384 ਲੋਕਾਂ ਦਾ ਚਲਾਨ ਸ਼ਰਾਬ ਪੀਕੇ ਗੱਡੀ ਚਲਾਉਣ ਕਰਕੇ ਕੱਟਿਆ ਗਿਆ, ਜਦਕਿ 77 ਲੋਕ ਖ਼ਤਰਨਾਕ ਢੰਗ ਨਾਲ ਗੱਡੀ ਚਲਾਉਂਦੇ ਹੋਏ ਫੜੇ ਗਏ। ਇਨ੍ਹਾਂ ਚੋਂ ਕੁਲ 46 ਗੱਡੀਆਂ ਨੂੰ ਪੁਲਿਸ ਨੇ ਜ਼ਬਤ ਕੀਤਾ। ਇਹ ਮੁਹਿੰਮ 40 ਵੱਖ ਵੱਖ ਥਾਵਾਂ ‘ਤੇ ਸ਼ੁਰੂ ਕੀਤੀ ਗਈ।
ਦਿੱਲੀ ਵਿਚ ਤਿੰਨ ਘੰਟਿਆਂ ‘ਤੇ 500 ਤੋਂ ਵੱਧ ਚਲਾਨ
This entry was posted in ਭਾਰਤ.