ਇਸਲਾਮਾਬਾਦ-ਮੁੰਬਈ ਅਤਿਵਾਦੀ ਹਮਲਿਆਂ ਦੀ ਜਾਂਚ ਦੇ ਮਾਮਲੇ ਵਿਚ ਸ਼ਨਿੱਚਰਵਾਰ ਨੂੰ ਪਾਕਿਸਤਾਨ ਨੇ ਭਾਰਤ ‘ਤੇ ਹੀ ਦੇਰ ਕਰਨ ਦਾ ਇਲਜ਼ਾਮ ਲਾਉਂਦੇ ਹੋਏ ਕਿਹਾ ਹੈ ਕਿ ਉਹ ਲੋੜੀਂਦੀਆਂ ਜਾਣਕਾਰੀਆਂ ਜਲਦੀ ਤੋਂ ਜਲਦੀ ਮੁਹਈਆ ਕਰਾਏ।
ਪਾਕਿਸਤਾਨ ਦੇ ਅੰਦਰੂਨੀ ਸੁਰੱਖਿਆ ਮਾਮਲਿਆਂ ਦੇ ਮੰਤਰੀ ਰਹਿਮਾਨ ਮਲਿਕ ਨੇ ਇਕ ਪ੍ਰੈਸ ਕਾਨਫਰੰਸ ਦੌਰਾਨ ਕਿਹਾ ਕਿ ਭਾਰਤ ਵਾਰ ਵਾਰ ਪਾਕਿਸਤਾਨ ਨੂੰ ਇਸ ਮਸਲੇ ‘ਤੇ ਨਾਨ ਸੀਰੀਅਸ ਦਸਣਾ ਬੰਦ ਕਰੇ। ਅਸੀਂ ਮੁੰਬਈ ਅਤਿਵਦੀ ਹਮਲੇ ਦੀ ਜਾਂਚ ਬਾਰੇ ਪੂਰੀ ਤਰ੍ਹਾਂ ਸੰਜੀਦਾ ਹਾਂ। ਮਲਿਕ ਨੇ ਕਿਹਾ ਕਿ ਇਸ ਮਾਮਲੇ ਵਿਚ ਜਿਹੜੀ ਦੇਰ ਹੋ ਰਹੀ ਹੈ ਉਸਦੀ ਵਜ੍ਹਾ ਅਸੀਂ ਨਹੀਂ ਸਗੋਂ ਭਾਰਤ ਸਰਕਾਰ ਹੈ। ਭਾਰਤ ਨੇ ਰਿਪੋਰਟ ਦੇਣ ਵਿਚ 90 ਦਿਨ ਲਾ ਦਿੱਤੇ ਜਦਕਿ ਅਸੀਂ ਸਿਰਫ਼ 76 ਦਿਨ ਲਾਏ। ਉਨ੍ਹਾਂ ਨੇ ਕਿਹਾ ਕਿ ਮੁੰਬਈ ਹਮਲਿਆਂ ਸਬੰਧੀ ਮੁਕਦਮਾ ਅਗਲੇ ਹਫ਼ਤੇ ਸ਼ੁਰੂ ਹੋਣ ਵਾਲਾ ਹੈ। ਅਸੀਂ ਭਾਰਤ ਪਾਸੋਂ ਕੁਝ ਜਾਣਕਾਰੀ ਮੰਗੀ ਸੀ। ਸਾਨੂੰ ਸਮਝੌਤਾ ਧਮਾਕੇ ਬਾਰੇ ਪੂਰੀ ਜਾਣਕਾਰੀ ਜ਼ਰੂਰ ਮਿਲਣੀ ਚਾਹੀਦੀ ਹੈ। ਉਸ ਹਮਲੇ ਵਿਚ ਬਹੁਤੇ ਪਾਕਿਸਤਾਨੀ ਨਾਗਰਿਕਾਂ ਨੂੰ ਆਪਣੀ ਜਾਨ ਗੁਆਉਣੀ ਪਈ ਸੀ। ਉਨ੍ਹਾਂ ਨੇ ਕਿਹਾ ਕਿ ਮੁੰਬਈ ਹਮਲਿਆਂ ਦੇ ਨੌ ਚੋਂ ਪੰਜ ਆਰੋਪੀ ਪਹਿਲਾਂ ਹੀ ਗ੍ਰਿਫਤਾਰ ਕੀਤੇ ਜਾ ਚੁੱਕੇ ਹਨ।
ਪਾਕਿ ਨੇ ਜਾਂਚ ਵਿਚ ਦੇਰੀ ਦਾ ਭਾਂਡਾ ਭਾਰਤ ਸਿਰ ਭੰਨਿਆ
This entry was posted in ਅੰਤਰਰਾਸ਼ਟਰੀ.