ਬੜੌਤ (ਬਾਗਪਤ)- ਰਣਬੀਰ ਦੇ ਕਥਿਤ ਐਨਕਾਊਂਟਰ ਦੇ ਮਾਮਲੇ ਵਿਚ ਦੇਹਰਾਦੂਨ ਪੁਲਿਸ ਦੀ ਗਰਦਨ ਪੂਰੀ ਤਰ੍ਹਾਂ ਕੁੜਿੱਕੀ ਵਿਚ ਫਸਦੀ ਜਾ ਰਹੀ ਹੈ। ਪੋਸਟ ਮਾਰਟਮ ਦੀ ਰਿਪੋਰਟ ਤੋਂ ਸਾਫ਼ ਹੋ ਚੁਕਿਆ ਹੈ ਕਿ ਰਣਬੀਰ ਦੇ ਸਰੀਰ ਜ਼ਖ਼ਮਾਂ ਦੇ ਨਿਸ਼ਾਨ ਸਨ।। ਮੰਨਿਆ ਜਾ ਰਿਹਾ ਹੈ ਕਿ ਪੁਲਿਸ ਕਿਸੇ ਮਾਮਲੇ ਵਿਚ ਰਣਬੀਰ ਨੂੰ ਫੜਕੇ ਲੈ ਗਈ ਅਤੇ ਉਸਤੋਂ ਪੁੱਛਗਿੱਛ ਕਰ ਰਹੀ ਸੀ, ਤਾਂ ਉਸਦੀ ਕਸਟਡੀ ਵਿਚ ਮੌਤ ਹੋ ਗਈ। ਉਸਨੂੰ ਫੜਿਆ ਕਿਸ ਲਈ ਗਿਆ ਸੀ? ਇਸ ਨੂੰ ਅਜੇ ਤੱਕ ਪੁਲਿਸ ਆਮ ਕਰਨ ਤੋਂ ਬਚ ਕਿਉਂ ਰਹੀ ਹੈ? ਇਹ ਸਾਰੇ ਬਿੰਦੂ ਜਾਂਚ ਦਾ ਵਿਸ਼ਾ ਬਣਦੇ ਜਾ ਰਹੇ ਹਨ। ਸੂਤਰਾਂ ਦਾ ਕਹਿਣਾ ਹੈ ਕਿ ਮੁਮਕਿਨ ਹੈ ਕਿ ਪੁਲਿਸ ਨੇ ਕਸਟਡੀ ਵਿਚ ਮੌਤ ਦੇ ਮਾਮਲੇ ‘ਤੇ ਪਰਦਾ ਪਾਉਣ ਲਈ ਹੀ ਇਸਨੂੰ ਮੁਕਾਬਲੇ ਦਾ ਨਾਮ ਦੇ ਦਿੱਤਾ ਹੋਵੇ।
ਪੁਲਿਸ ਸੂਤਰਾਂ ਅਨੁਸਾਰ ਦੇਹਰਾਦੂਨ ਪੁਲਿਸ ਨੇ ਰਣਬੀਰ ਨੂੰ ਚੁਕਿਆ ਸੀ ਅਤੇ ਉਸ ਨਾਲ ਕਸਟਡੀ ਵਿਚ ਪੁੱਛ ਪੜਤਾਲ ਵੀ ਕੀਤੀ ਗਈ ਸੀ। ਰਣਬੀਰ ਨੂੰ ਪੁਲਿਸ ਨੇ ਕਿਸ ਮਾਮਲੇ ਵਿਚ ਹਿਰਾਸਤ ਵਿਚ ਲਿਆ ਸੀ, ਪਤਾ ਨਹੀਂ ਲਗ ਰਿਹਾ, ਪਰ ਸੂਤਰਾਂ ਨੇ ਪੁਸ਼ਟੀ ਕੀਤੀ ਹੈ ਕਿ ਰਣਬੀਰ ਦੀ ਪੁਲਿਸ ਵਲੋਂ ਕੁਟ ਮਾਰ ਦੌਰਾਨ ਮੋਤ ਹੋਈ ਹੈ। ਪੁਲਿਸ ਨੇ ਕਸਟਡੀ ਡੈਥ ਤੋਂ ਬਚਣ ਲਈ ਮੁਕਾਬਲੇ ਦੀ ਕਹਾਣੀ ਘੜੀ ਅਤੇ ਜਿਸ ਵਿਚ ਰਣਬੀਰ ਨੂੰ ਗੋਲੀ ਮਾਰਕੇ ਮਾਰ ਦਿੱਤਾ ਗਿਆ। ਮੁਕਾਬਲੇ ਦੀ ਕਹਾਣੀ ‘ਤੇ ਸਵਾਲ ਖੜੇ ਹੋਣ ਨਾਲ ਦੇਹਰਾਦੂਨ ਪੁਲਿਸ ਮੁਸ਼ਕਲ ਵਿਚ ਸ,ਿ ਪਰ ਸੀਬੀਆਈ ਜਾਂਚ ਦੀ ਸਿਫਾਰਿਸ਼ ਹੋਣ ਤੋਂ ਜਾਨ ਬਚਾਉਣ ਲਈ ਦੇਹਰਾਦੂਨ ਪੁਲਿਸ ਬਚਾਅ ਦੇ ਪੇਚ ਲੱਭ ਰਹੀ ਹੈ।
ਪੁਲਿਸ ਹੁਣ ਅੁਨ੍ਹਾਂ ਤੱਥਾਂ ਨੂੰ ਲੱਭ ਰਹੀ ਹੈ, ਜਿਸ ਨਾਲ ਉਸਦਾ ਬਚਾਅ ਹੋ ਸਕਦਾ ਹੈ, ਇਨ੍ਹਾਂ ਵਿਚ ਰਾਮਕੁਮਾਰ ਅਤੇ ਸੋਨੂੰ ਦੀ ਪੁਲਿਸ ਸਿਰਫ਼ ਇਸ ਲਈ ਤਲਾਸ਼ ਕਰ ਰਹੀ ਹੈ, ਕਿਤੇ ਨਾ ਕਿਤੇ ਉਹ ਪੁਲਿਸ ਦੇ ਲਈ ਬਚਣ ਦਾ ਸਾਧਨ ਬਣ ਸਕਦੇ ਹਨ।
ਰਣਬੀਰ ਦੀ ਮੌਤ ਪੁਲਿਸ ਕਸਟਡੀ ਦੌਰਾਨ ਹੋਈ
This entry was posted in ਭਾਰਤ.