ਇਸਲਾਮਾਬਾਦ- ਪਾਕਿਸਤਾਨ ਦੇ ਰਾਸ਼ਟਰਪਤੀ ਆਸਿਫ ਅਲੀ ਜਰਦਾਰੀ ਦਾ ਕਹਿਣਾ ਹੈ ਕਿ ਸਾਬਕਾ ਪ੍ਰਧਾਨਮੰਤਰੀ ਭੁਟੋ ਦੀ ਹਤਿਆ ਦੀ ਸਾਜਿਸ਼ ਰਚਣ ਵਾਲੇ ਉਨ੍ਹਾਂ ਦੇ ਸਮਰਥਕਾਂ ਨੂੰ ਭੜਕਾਉਣਾ ਚਾਹੁੰਦੇ ਸਨ ਤਾਂ ਕਿ ਪਾਕਿਸਤਾਨ ਨੂੰ ਛੋਟੇ-ਛੋਟੇ ਟੁਕੜਿਆਂ ਵਿਚ ਵੰਡਣ ਦੀ ਯੋਜਨਾ ਨੂੰ ਸਫਲ ਬਣਾਇਆ ਜਾ ਸਕੇ।
ਪਾਕਿਸਤਾਨ ਨੇ ਬੇਨਜ਼ੀਰ ਭੁਟੋ ਦੀ ਹਤਿਆ ਦੀ ਜਾਂਚ ਲਈ ਸੰਯੁਕਤ ਰਾਸ਼ਟਰ ਤੋਂ ਮਦਦ ਮੰਗੀ ਸੀ। ਰਾਸ਼ਟਰਪਤੀ ਜਰਦਾਰੀ ਨੇ ਸੰਯੁਕਤ ਰਾਸ਼ਟਰ ਦੇ ਜਾਂਚ ਕਮਿਸ਼ਨ ਨੂੰ ਆਪਣੀ ਪਤਨੀ ਦੀ ਹਤਿਆ ਨਾਲ ਜੁੜੇ ਤਥਾਂ ਅਤੇ ਹਲਾਤ ਤੋਂ ਜਣੂੰ ਕਰਵਾਇਆ। ਜਰਦਾਰੀ ਨੇ ਕਿਹਾ ਕਿ ਸੰਯੁਕਤ ਰਾਸ਼ਟਰ ਤੋਂ ਮਦਦ ਇਸ ਲਈ ਮੰਗੀ ਗਈ ਸੀ ਤਾਂ ਜੋ ਨਿਰਪੱਖ ਜਾਂਚ ਹੋ ਸਕੇ। ਕਿਸੇ ਉਪਰ ਪੱਖਪਾਤ ਦੇ ਅਰੋਪ ਨਾਂ ਲਗਣ। ਅਸੀਂ ਇਹ ਵੀ ਚਾਹੁੰਦੇ ਹਾਂ ਕਿ ਪਾਕਿਸਤਾਨ ਨੂੰ ਟੁਕੜਿਆਂ ਵਿਚ ਵੰਡਣ ਵਾਲਿਆਂ ਦੀ ਸਾਜਿਸ਼ ਦਾ ਪਰਦਾ ਫਾਸ਼ ਹੋਵੇ। ਜਰਦਾਰੀ ਨੇ ਕਿਹਾ ਕਿ ਸਾਬਕਾ ਪ੍ਰਧਾਨਮੰਤਰੀ ਭੁਟੋ ਦੀ ਹਤਿਆ ਦਾ ਮਕਸਦ ਆਮ ਚੋਣਾਂ ਨੂੰ ਸਥਗਿਤ ਕਰਨ ਅਤੇ ਪਾਕਿਸਤਾਨ ਪੀਪਲਜ਼ ਪਾਰਟੀ ਨੂੰ ਸੜਕਾਂ ਤੇ ਉਤਰਨ ਲਈ ਮਜਬੂਰ ਕਰਨ ਦੀ ਯੋਜਨਾ ਬਣਾਈ ਸੀ ਤਾਂ ਜੋ ਦੇਸ਼ ਨੂੰ ਟੁਕੜਿਆਂ ਵਿਚ ਵੰਡਣ ਦੀ ਪ੍ਰਕਿਰਿਆ ਨੂੰ ਤੇਜ਼ ਕੀਤਾ ਜਾ ਸਕੇ। ਪਰ ਪੀਪਲਜ਼ ਪਾਰਟੀ ਨੇ ਆਪਣੇ ਵਖਰੇ ਢੰਗ ਨਾਲ ਬਦਲਾ ਲੈਣ ਦਾ ਫੈਂਸਲਾ ਕੀਤਾ। ਪੀਪੀਪੀ ਦੇ ਨਵੇਂ ਪ੍ਰਧਾਨ ਬਿਲਾਵਲ ਭੁਟੋ ਜਰਦਾਰੀ ਨੇ ਲੋਕਤੰਤਰ ਨੂੰ ਸੱਭ ਤੋਂ ਉਤਮ ਬਦਲਾ ਐਲਾਨ ਕੀਤਾ। ਉਨ੍ਹਾਂ ਨੇ ਕਿਹਾ ਕਿ ਅਸਾਂ ਆਪਣੇ ਵਲੋਂ ਵੀ ਜਾਂਚ ਕਰਵਾਈ ਹੈ ਅਤੇ ਸੰਯੁਕਤ ਰਾਸ਼ਟਰ ਦੇ ਜਾਂਚ ਕਮਿਸ਼ਨ ਨੂੰ ਵੀ ਇਸ ਤੋਂ ਜਾਣੂੰ ਕਰਵਾਇਆ।