ਫਰਾਂਸ(ਸੁਖਵੀਰ ਸਿੰਘ ਸੰਧੂ)- ਇਥੋਂ ਦੀ ਮਸ਼ਹੂਰ ਰੀਨੋਲਟ ਕਾਰਾਂ ਦੀ ਕੰਪਨੀ ਨੇ ਸਾਲ 2011 ਵਿੱਚ ਬਿਜਲੀ ਨਾਲ ਚਾਰਜ਼ ਹੋ ਕੇ ਚੱਲਣ ਵਾਲੀ ਕਾਰ ਨੂੰ ਮਾਰਕੀਟ ਵਿੱਚ ਲੈ ਕੇ ਆਉਣ ਦਾ ਟੀਚਾ ਮਿਥਿਆ ਹੈ।ਇਸ ਨਵੇ ਮਾਡਲ ਦੀ ਕਾਰ ਦੀਆ ਲਾਈਟਾਂ, ਰੰਗ ਰੋਗਨ ਤੇ ਵੀਲ ਆਮ ਕਾਰਾਂ ਨਾਲੋ ਵੱਖਰੀ ਕਿਸਮ ਦੇ ਹੋਣ ਗੇ।ਯਾਦ ਰਹੇ ਕਿ ਇਸ ਦੇ ਮਾਡਲ ਨੂੰ ਪਿਛਲੇ ਸਾਲ ਪੈਰਿਸ ਵਿੱਚ ਲੱਗੀ ਕਾਰਾਂ ਦੀ ਇੰਟਰਨੈਸ਼ਨਲ ਨੁਮਾਇਸ਼ ਵਿੱਚ ਵੀ ਪੇਸ਼ ਕੀਤਾ ਗਿਆ ਸੀ।ਜਿਸ ਨੂੰ ਲੋਕੀ ਬੜੀ ਉਤਸੁਕਤਾ ਨਾਲ ਵੇਖ ਰਹੇ ਸਨ।