ਪਟਨਾ- ਬਿਹਾਰ ਦੀ ਇਕ ਮਾਰਕਿਟ ਵਿਚ ਸ਼ਰੇਆਮ ਸੱਭ ਦੇ ਸਾਹਮਣੇ ਇਕ ਵਹਿਸ਼ੀ ਭੀੜ ਵਲੋਂ ਲੜਕੀ ਦੇ ਕਪੜੇ ਪਾੜਨ ਦੀ ਘਟਨਾ ਨੂੰ ਬਿਹਾਰ ਦੇ ਮੁੱਖਮੰਤਰੀ ਨੇ ਬਹੁਤ ਹੀ ਸ਼ਰਮਨਾਕ ਦਸਿਆ ਹੈ। ਉਨ੍ਹਾਂ ਨੇ ਕਿਹਾ ਹੈ ਕਿ ਜੋ ਲੋਕ ਵੀ ਇਸ ਲਈ ਜਿੰਮੇਵਾਰ ਹਨ, ਉਨ੍ਹਾਂ ਨੂੰ ਕਿਸੇ ਵੀ ਹਾਲਤ ਵਿਚ ਬਖਸਿ਼ਆ ਨਹੀਂ ਜਾਵੇਗਾ।
ਬਿਹਾਰ ਦੇ ਮੁੱਖਮੰਤਰੀ ਨੇ ਪੁਲਿਸ ਦੇ ਦੇਰ ਨਾਲ ਪਹੁੰਚਣ ਦੀ ਗੱਲ ਨੂੰ ਮੰਨਿਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਪਲਿਸ ਨੂੰ ਦਸ ਮਿੰਟ ਵਿਚ ਪਹੁੰਚ ਜਾਣਾ ਚਾਹੀਦਾ ਸੀ। ਪੁਲਿਸ ਨੇ ਆਪਣੀ ਡਿਊਟੀ ਵਿਚ ਲਾਪ੍ਰਵਾਹੀ ਵਰਤੀ ਹੈ। ਇਸ ਘਟਨਾ ਦੀ ਜਾਂਚ ਕਰਵਾਈ ਜਾਵੇਗੀ ਅਤੇ ਇਸ ਘਟਨਾ ਲਈ ਜਿੰਮੇਵਾਰ ਸਾਰੇ ਲੋਕਾਂ ਦੇ ਖਿਲਾਫ਼ ਬਹੁਤ ਜਲਦੀ ਕਾਰਵਾਈ ਕੀਤੀ ਜਾਵੇਗੀ। ਮੁੱਖਮੰਤਰੀ ਨਤੀਸ਼ ਕੁਮਾਰ ਨੇ ਇਸ ਮਾਮਲੇ ਵਿਚ ਮੀਡੀਆ ਦੀ ਸਿਫਤ ਕਰਦੇ ਹੋਏ ਕਿਹਾ ਕਿ ਮੈਂ ਮੀਡੀਆ ਦਾ ਸ਼ੁਕਰੀਆ ਅਦਾ ਕਰਦਾ ਹਾਂ ਕਿ ਇਸ ਨੇ ਲੋਕਾਂ ਦਾ ਧਿਆਨ ਆਪਣੇ ਵਲ ਖਿਚਿਆ। ਰਾਸ਼ਟਰੀ ਮਹਿਲਾ ਕਮਿਸ਼ਨ ਨੇ ਵੀ ਇਸ ਬਾਰੇ ਜਾਣਕਾਰੀ ਮੰਗੀ ਹੈ। ਮਹਿਲਾ ਕਮਿਸ਼ਨ ਨੇ ਇਸ ਘਟਨਾ ਦੀ ਪੂਰੀ ਰਿਪੋਰਟ ਪ੍ਰਸ਼ਾਸਨ ਤੋਂ ਮੰਗੀ ਹੈ।
ਲੜਕੀ ਦੇ ਕਪੜੇ ਪਾੜਨਾ ਸ਼ਰਮਨਾਕ ਘਟਨਾ- ਨਤੀਸ਼
This entry was posted in ਭਾਰਤ.