ਨਵੀਂ ਦਿੱਲੀ – ਪਾਕਿਸਤਾਨ ਦੇ ਸਾਬਕਾ ਰਾਸ਼ਟਰਪਤੀ ਜਰਨਲ ਪ੍ਰਵੇਜ਼ ਮੁਸ਼ਰਫ ਨੇ ਕਿਹਾ ਹੈ ਕਿ ਕਾਰਗਿਲ ਦੀ ਮੁਹਿੰਮ ਪਾਕਿਸਤਾਨ ਲਈ ਇਕ ਬਹੁਤ ਵੱਡੀ ਸਫਲਤਾ ਸੀ। ਇਸ ਨਾਲ ਕਸ਼ਮੀਰ ਦੇ ਸਬੰਧ ਵਿਚ ਭਾਰਤ ਦੇ ਰਵਈਏ ਵਿਚ ਬਹੁਤ ਜਿਆਦਾ ਅਸਰ ਹੋਇਆ। ਕਾਰਗਿਲ ਸੰਘਰਸ਼ ਤੋਂ ਬਾਅਦ ਹੀ ਭਾਰਤ ਤੇ ਦਬਾਅ ਵਧਿਆ ਅਤੇ ਉਹ ਕਸ਼ਮੀਰ ਮਸਲੇ ਤੇ ਗੱਲਬਾਤ ਕਰਨ ਲਈ ਸਹਿਮਤ ਹੋਇਆ।
ਇਕ ਨਿਜ਼ੀ ਟੀਵੀ ਚੈਨਲ ਨਾਲ ਗੱਲਬਾਤ ਦੌਰਾਨ ਮੁਸ਼ਰਫ ਨੇ ਕਿਹਾ ਕਿ ਇਹ ਸਾਡੇ ਲਈ ਕਾਫੀ ਵੱਡੀ ਸਫਲਤਾ ਸੀ। ਇਸ ਨਾਲ ਭਾਰਤ ਦੇ ਵਤੀਰੇ ਤੇ ਬਹੁਤ ਅਸਰ ਹੋਇਆ। ਜਦੋਂ ਉਨ੍ਹਾਂ ਨੂੰ ਪੁਛਿਆ ਗਿਆ ਕਿ ਜੇ ਦੁਬਾਰਾ ਉਨ੍ਹਾਂ ਨੂੰ ਅਜਿਹਾ ਮੌਕਾ ਮਿਲੇ ਤਾਂ ਉਹ ਫਿਰ ਇਸ ਤਰ੍ਹਾਂ ਦੀ ਮੁਹਿੰਮ ਚਲਾਉਣਗੇ। ਇਸ ਤੇ ਸਾਬਕਾ ਰਾਸ਼ਟਰਪਤੀ ਨੇ ਟਿਪਣੀ ਕਰਨ ਤੋਂ ਮਨ੍ਹਾ ਕਰ ਦਿਤਾ। ਉਨ੍ਹਾਂ ਨੇ ਕਿਹਾ ਕਿ ਹੁਣ ਕਾਰਗਿਲ ਮੁਦੇ ਨੂੰ ਨਹੀਂ ਉਠਾਇਆ ਜਾ ਸਕਦਾ। ਹੁਣ ਮੈਂ ਸਿਆਚਿਨ ਅਤੇ ਪੂਰਬੀ ਪਾਕਿਸਤਾਨ ਵਰਗੇ ਮੁਦਿਆਂ ਨੂੰ ਉਠਾਇਆ ਜਾ ਸਕਦਾ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਹੁਣ ਸਾਨੂੰ ਇਕ ਦੂਸਰੇ ਨੂੰ ਬਦਨਾਮ ਨਹੀਂ ਕਰਨਾ ਚਾਹੀਦਾ। ਅਸਾਂ ਇਕ ਦੂਸਰੇ ਨੂੰ ਕਾਫੀ ਨੁਕਸਾਨ ਪਹੁੰਚਾਇਆ ਹੈ। ਹੁਣ ਦੋਵਾਂ ਦੇਸ਼ਾਂ ਨੂੰ ਆਪਸੀ ਸਾਰੇ ਵਿਵਾਦਾਂ ਨੂੰ ਹਲ ਕਰਨ ਲਈ ਯਤਨ ਕਰਨੇ ਚਾਹੀਦੇ ਹਨ।