ਵਸਿ਼ਗਟਨ- ਬਰਾਕ ਓਬਾਮਾ ਦੇ ਜਨਮ ਸਥਾਨ ਸਬੰਧੀ ਵਿਵਾਦ ਫਿਰ ਚਰਚਿਆਂ ਵਿਚ ਹੈ। ਓਬਾਮਾ ਕੀਨਆਈ ਹੈ ਜਾਂ ਅਮਰੀਕੀ, ਇਹ ਮਾਮਲਾ ਹੋਰ ਉਲਝਦਾ ਜਾ ਰਿਹਾ ਹੈ। ਹਾਰਵਰਡ ਦੇ ਇਕ ਪ੍ਰੋਫੈਸਰ ਦੀ ਗ੍ਰਿਫਤਾਰੀ ਤੇ ਕਮੈਂਟ ਦੇ ਕੇ ਓਬਾਮਾ ਨਸਲੀ ਵਿਵਾਦ ਵਿਚ ਫਸ ਗਏ ਹਨ। ਹੁਣ ਫਿਰ ਇਹ ਬਹਿਸ ਸਲੁਰੂ ਹੋ ਗਈ ਹੈ ਕਿ ਓਬਾਮਾ ਦਾ ਜਨਮ ਅਮਰੀਕਾ ਵਿਚ ਨਹੀਂ ਸਗੋਂ ਕੀਨੀਆ ਵਿਚ ਹੋਇਆ ਹੈ। ਉਹ ਕੀਨੀਆ ਦਾ ਬਰਥ ਸਰਟੀਫਿਕੇਟ ਛਿਪਾ ਰਹੇ ਹਨ। ਇਸ ਨਾਲ ਰਾਸ਼ਟਰਪਤੀ ਦੀ ਕੁਰਸੀ ਤੇ ਵੀ ਖਤਰਾ ਮੰਡਰਾਉਣ ਲਗ ਗਿਆ ਹੈ।
“ਦੀ ਡੇਲੀ ਟੈਲੀਗਰਾਫ” ਦੀ ਰਿਪੋਰਟ ਅਨਸਾਰ ਆਪਣੇ ਆਪ ਨੂੰ ਭੂਮੀਪੁੱਤਰ ਕਹਿਣ ਵਾਲਿਆਂ ਦਾ ਦਾਅਵਾ ਹੈ ਕਿ ਓਬਾਮਾ ਨੂੰ ਵਾਈਟ ਹਾਊਸ ਵਿਚ ਬਣੇ ਰਹਿਣ ਦਾ ਕੋਈ ਹੱਕ ਨਹੀਂ ਹੈ ਕਿਉਂਕਿ ਉਹ ਵਿਦੇਸ਼ੀ ਹੈ। ਇਹ ਲੋਕ ਓਬਾਮਾ ਦੇ ਜਨਮ ਸਬੰਧੀ ਸਰਟੀਫਿਕੇਟ ਨੂੰ ਸ਼ਕ ਦੀ ਨਜ਼ਰ ਨਾਲ ਵੇਖਦੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਵਾਈਟ ਹਾਊਸ ਨੇ ਉਸਦੇ ਆਫੀਸ਼ਲ ਬਰਥ ਸਰਟੀਫਿਕੇਟ ਦੀ ਫੋਟੋ ਕਾਪੀ ਜਾਰੀ ਕੀਤੀ ਸੀ, ਜਿਸ ਵਿਚ ਬਰਥ ਡਿਟੇਲਜ਼ ਤੋਂ ਇਲਾਵਾ ਹਵਾਈ ਵਿਚ ਹੋਨੋਲੂਲੂ ਮੈਡੀਕਲ ਸੈਂਟਰ ਦਾ ਨਾਂ ਵੀ ਲਿਖਿਆ ਹੈ। ਪਰ ਉਸ ਵਿਚ ਉਸਦੇ ਮਾਤਾਪਿਤਾ ਦਾ ਪਤਾ ਅਤੇ ਜਿਆਦਾ ਜਾਣਕਾਰੀ ਨਹੀਂ ਹੈ। ਅਸਲੀ ਬਰਥ ਸਰਟੀਫਿਕੇਟ ਦੀ ਫੋਟੋ ਕਾਪੀ ਜਾਰੀ ਨਹੀਂ ਕੀਤੀ ਗਈ। ਕਨਜਰਵੇਟਿਵ ਰੇਡੀਓ ਦੇ ਗਾਰਡਨ ਲਿਡੀ ਦਾ ਕਹਿਣਾ ਹੈ ਕਿ ਓਬਾਮਾ ਦਾ ਜਨਮ ਅਸਲ ਵਿਚ ਕੀਨੀਆ ਵਿਚ ਹੀ ਹੋਇਆ ਹੈ। ਉਸ ਦਾ ਕਹਿਣਾ ਹੈ ਕਿ ਮੈਂ ਓਬਾਮਾ ਦੀ ਸੌਤੇਲੀ ਦਾਦੀ ਸਰਾਹ ਓਬਾਮਾ ਦਾ ਬਿਆਨ ਵੇਖਿਆ ਹੈ, ਜਿਸ ਵਿਚ ਉਸ ਨੇ ਦਾਅਵਾ ਕੀਤਾ ਸੀ ਕਿ ਓਬਾਮਾ ਦਾ ਜਨਮ ਮੋਮਬਾਸਾ ਵਿਚ ਹੋਇਆ ਹੈ। ਲਿਡੀ ਦਾ ਕਹਿਣਾ ਹੈ ਕਿ ਰਾਸ਼ਟਰਪਤੀ ਜੇ ਆਪਣਾ ਅਸਲੀ ਜਨਮ ਸਰਟੀਫਿਕੇਟ ਪੇਸ਼ ਕਰ ਦੇਣ ਤਾਂ ਇਹ ਵਿਵਾਦ ਮਿੰਟਾਂ ਵਿਚ ਖਤਮ ਹੋ ਜਾਵੇਗਾ।