ਮੁੰਬਈ – ਸਾਬਕਾ ਮੰਤਰੀ ਅਤੇ ਬਿਹਾਰ ਦੇ ਰਾਜਪਾਲ ਰਹਿ ਚੁਕੇ ਬੂਟਾ ਸਿੰਘ ਦੇ ਪੁੱਤਰ ਨੂੰ ਇਕ ਕਰੋੜ ਰਿਸ਼ਵਤ ਲੈਂਦਿਆਂ ਸੀਬੀਆਈ ਨੇ ਗ੍ਰਿਫਤਾਰ ਕੀਤਾ ਹੈ। ਬੂਟਾ ਸਿੰਘ ਇਸ ਸਮੇਂ “ਨੈਸ਼ਨਲ ਕਮਿਸ਼ਨ ਫਾਰ ਸ਼ੈਡਊਲਡ ਕਾਸਟ ਦੇ ਚੇਅਰਮੈਨ ਹਨ। ਉਨ੍ਹਾਂ ਦੇ ਪੁੱਤਰ ਸਰਬਜੀਤ ਸਿੰਘ ਤੇ ਇਹ ਅਰੋਪ ਹੈ ਕਿ ਉਸਨੇ ਨਾਸਿਕ ਦੇ ਠੇਕੇਦਾਰ ਕੋਲੋਂ ਕੇਸ ਖਤਮ ਕਰਨ ਲਈ ਕਮਿਸ਼ਨ ਵਿਚ ਰਿਸ਼ਵਤ ਮੰਗੀ
ਠੇਕੇਦਾਰ ਰਾਮਰਾਵ ਪਾਟਿਲ ਨੇ ਕਰੋੜਾਂ ਰੁਪੈ ਦਾ ਘੁਟਾਲਾ ਕਰਕੇ ਨਾਸਿਕ ਦੇ ਕਾਫੀ ਗਰੀਬ ਮਜ਼ਦੂਰਾਂ ਦੇ ਪੈਸੇ ਹੜ੍ਹਪੇ ਹਨ। ਇਸ ਕੇਸ ਨੂੰ ਰਫ਼ਾਂ ਦਫ਼ਾ ਕਰਨ ਲਈ ਪਾਟਿਲ ਨੇ ਬੂਟਾ ਸਿੰਘ ਦੇ ਪੁੱਤਰ ਸਰਬਜੀਤ ਸਿੰਘ ਨਾਲ ਸੰਪਰਕ ਕੀਤਾ। ਸੀਬੀਆਈ ਦੀ ਇਕ ਵਿਸ਼ੇਸ਼ ਟੀਮ ਨੇ ਤਿੰਨ ਕਰੋੜ ਦੀ ਰਿਸ਼ਵਤ ਦੀ ਪਹਿਲੀ ਕਿਸ਼ਤ ਦੇ ਰੂਪ ਵਿਚ ਇਕ ਕਰੋੜ ਲੈਂਦਿਆਂ ਧਰ ਦਬੋਚਿਆ। ਸਰਬਜੀਤ ਸਿੰਘ ਨੂੰ ਦਿੱਲੀ ਵਿਚ ਫੜ੍ਹਿਆ ਗਿਆ ਅਤੇ ਫਿਰ ਉਸ ਨੂੰ ਮੁੰਬਈ ਲਿਆਂਦਾ ਗਿਆ। ਸੀਬੀਆਈ ਦੇ ਅਧਿਕਾਰੀ ਅਨੁਸਾਰ ਇਸ ਕੇਸ ਵਿਚ ਤਿੰਨ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ।
ਸਰਬਜੀਤ ਸਿੰਘ ਨੂੰ ਜਿਸ ਕੇਸ ਵਿਚ ਗ੍ਰਿਫਤਾਰ ਕੀਤਾ ਗਿਆ ਹੈ ਉਸ ਵਿਚ ਠੇਕੇਦਾਰ ਤੇ ਸੈਂਕੜੈ ਮਜਦੂਰਾਂ ਨੂੰ ਧੋਖਾ ਦੇਣ ਦਾ ਅਰੋਪ ਹੈ। ਇਸ ਠੇਕੇਦਾਰ ਨੇ ਦਸ ਕਰੋੜ ਰੁਪੈ ਦਾ ਕਰਜ਼ਾ ਲਿਆ ਸੀ ਅਤੇ ਤਹਿ ਸਮੇਂ ਅੰਦਰ ਕੰਮ ਨਹੀਂ ਕੀਤਾ। ਪਿੱਛਲੇ ਦਿਨੀ ਰਾਸ਼ਟਰੀ ਅਨੁਸੂਚਿਤ ਜਾਤੀ ਦੇ ਪ੍ਰਧਾਨ ਬੂਟਾ ਸਿੰਘ ਨੇ ਇਸ ਸਿਲਸਿਲੇ ਵਿਚ ਨਾਸਿਕ ਦਾ ਦੌਰਾ ਕੀਤਾ ਸੀ ਅਤੇ ਇਸ ਕੇਸ ਦਾ ਪੂਰਾ ਜਾਇਜਾ ਲਿਆ ਸੀ। ਇਸ ਠੇਕੇਦਾਰ ਨੇ ਘੰਟਾਗਾੜੀ ਯੋਜਨਾ ਦੇ ਮਜਦੂਰਾਂ ਨੂੰ ਨਾਸਿਕ ਮਹਾਂਨਗਰ ਪਾਲਿਕਾ ਵਿਚ ਕੰਮ ਦੇਣ ਦਾ ਵੀ ਧੋਖਾ ਦਿਤਾ ਸੀ। ਉਸ ਨੇ 100 ਮਜ਼ਦੂਰਾਂ ਨੂੰ ਹਨੇਰੇ ਵਿਚ ਰੱਖ ਕੇ ਹਰ ਇਕ ਦੇ ਨਾਂ ਤੇ 10-10 ਲਖ ਰੁਪੈ ਜਮ੍ਹਾਂ ਕਰਵਾ ਕੇ ਦਸ ਕਰੋੜ ਰੁਪੈ ਇਕਠੇ ਕੀਤੇ ਸਨ। ਬਾਅਦ ਵਿਚ ਇਹ ਰਕਮ ਪਨਵੇਲ ਦੇ ਚੰਦਕਾਂਤ ਬਢੇਸਰ ਕਰੈਡਿਟ ਸੋਸਾਇਟੀ ਦੇ ਰਾਹੀਂ ਕਢਵਾ ਲਈ ਸੀ। ਇਸ ਘੁਟਾਲੇ ਦੇ ਪਤਾ ਲਗਣ ਤੋਂ ਬਾਅਦ ਪਾਟਿਲ ਦੇ ਖਿਲਾਫ ਨਾਸਿਕ ਦੀ ਆਰਥਿਕ ਅਪਰਾਧ ਸ਼ਾਖਾ ਵਿਚ ਕੇਸ ਦਰਜ ਕੀਤਾ ਗਿਆ ਸੀ। ਉਸ ਸਮੇਂ ਤੋਂ ਪਾਟਿਲ ਫਰਾਰ ਹੈ। ਇਸ ਮੁਕਦਮੇ ਵਿਚ ਇਕ ਹੋਰ ਠੇਕੇਦਾਰ ਕੇਸ਼ਵ ਭੁਤਰੇ ਦੇ ਖਿਲਾਫ ਵੀ ਮੁਕਦਮਾ ਦਰਜ ਕੀਤਾ ਗਿਆ ਸੀ।
ਬੂਟਾ ਸਿੰਘ ਨੇ ਜੁਲਾਈ ਵਿਚ ਹੀ ਨਾਸਿਕ ਦਾ ਦੌਰਾ ਕੀਤਾ ਸੀ ਅਤੇ ਇਸ ਪੂਰੇ ਕੇਸ ਦੀ ਜਾਂਚ ਕੀਤੀ ਸੀ। ਸੈਂਕੜੇ ਕਰਮਚਾਰੀ ਉਸ ਸਮੇਂ ਮੋਰਚਾ ਲਗਾ ਕੇ ਬੂਟਾ ਸਿੰਘ ਨੂੰ ਮਿਲੇ ਸਨ ਅਤੇ ਵਿਗਿਆਪਨ ਵੀ ਦਿਤਾ ਸੀ। ਉਸ ਸਮੇਂ ਬੂਟਾ ਸਿੰਘ ਨੇ ਰਾਮਰਾਵ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕਰਨ ਦੀ ਟਿਪਣੀ ਕੀਤੀ ਸੀ। ਉਨ੍ਹਾਂ ਨੇ ਠੇਕੇਦਾਰ ਤੇ ਫੌਜਦਾਰੀ ਮੁਕਦਮਾ ਦਾਇਰ ਕਰਨ ਦੀ ਗੱਲ ਕੀਤੀ ਸੀ। ਪਿੱਛਲੇ ਦਿਨੀਂ ਜਦੋਂ ਬੂਟਾ ਸਿੰਘ ਨਾਸਿਕ ਆਏ ਸਨ ਤਾਂ ਉਨ੍ਹਾਂ ਨੇ ਪਾਟਿਲ ਦੇ ਖਿਲਾਫ ਸੀਬੀਆਈ ਦੁਆਰਾ ਜਾਂਚ ਕਰਾਏ ਜਾਣ ਦੀ ਮੰਗ ਕੀਤੀ ਸੀ। ਹੁਣ ਇਸੇ ਸਬੰਧ ਵਿਚ ਸੀਬੀਆਈ ਨੇ ਬੂਟਾ ਸਿੰਘ ਦੇ ਪੁੱਤਰ ਨੂੰ ਗ੍ਰਿਫਤਾਰ ਕੀਤਾ ਹੈ।
very good report but what action has been taken against mr patil the contractor who has cheated the poor people for ten crores