ਮੁੰਬਈ-ਵਿਵਾਦ ਪੂਰਣ ਆਈਟਮ ਗਰਲ ਰਾਖੀ ਸਾਂਵੰਤ ਨੇ ਆਪਣੇ ਸਵੰਯਵਰ ਵਿਚ ਕੈਨੇਡਾ ਦੇ ਐਨਆਰਆਈ ਵਪਾਰੀ ਏਲੇਸ਼ ਪਾਰੂਜਾਨਵਾਲਾ ਨੂੰ ਆਪਣਾ ਜੀਵਨ ਸਾਥੀ ਚੁਣ ਲਿਆ ਹੈ। ਇਸਦੇ ਨਾਲ ਹੀ ਇਕ ਮਹੀਨੇ ਤੋਂ ਲੱਖਾਂ ਦਰਸ਼ਕਾਂ ਨੂੰ ਟੀਵੀ ਨਾਲ ਜੋੜੀ ਰੱਖਣ ਵਾਲੇ ਇਸ ‘ਸਵੰਯਵਰ’ ਡਰਾਮੇ ਦਾ ਅੰਤ ਹੋ ਗਿਆ। ਏਲੇਸ਼ ਇਸ ਮੁਕਾਬਲੇ ਦੇ ਆਖ਼ਰੀ ਪੜਾਅ ਵਿਚ ਪਹੁੰਚ ਵਾਲੇ ਤਿੰਨ ਲੋਕਾਂ ਚੋਂ ਸਨ। ਦਿੱਲੀ ਦੇ ਇਵੈਂਟ ਮੈਨੇਜਰ ਮਾਨਸ ਕਾਤਯਾਲ ( 22 ) ਅਤੇ ਬਿਜ਼ਨੈਸਮੈਨ ਸ਼ੀਤਿਜ ਜੈਨ ਏਲੇਸ਼ ਤੋਂ ਇਸ ਮੁਕਾਬਲੇ ਵਿਚ ਪਛੜ ਗਏ।
‘ਰਾਖੀ ਦਾ ਸਵੰਯਵਰ’ ਪ੍ਰੋਗਰਾਮ ਦਾ ਫਾਈਨਲ ਆਯੋਜਨ ਲੀਲੀ ਕੇਮਪਿੰਸਕੀ ਹੋਟਲ ਵਿਚ ਐਤਵਾਰ ਨੂੰ ਹੋਇਆ। ਇਸ ਆਯੋਜਨ ਦੇ ਅੰਤਮ ਦੌਰਨ ਵਿਚ ਪਹੁੰਚਣ ਵਾਲੇ ਤਿੰਨੇ ਲਾੜੇ ਪਰੰਪਰਕ ਸ਼ੇਰਵਾਨੀਆਂ ਵਿਚ ਪ੍ਰੋਗਰਾਮ ਵਿਚ ਨਜ਼ਰ ਆਏ। 26 ਐਪੀਸੋਡ ਦੇ ਇਸ ਪ੍ਰੋਗਰਾਮ ਵਿਚ 16 ਦਾਅਵੇਦਾਰ ਸਨ, ਜਿਨ੍ਹਾਂ ਚੋਂ ਅੰਤਮ ਦੌਰ ਦੇ ਲਈ ਰਾਖੀ ਨੇ ਇੰਨ੍ਹਾਂ ਤਿੰਨਾਂ ਦੀ ਚੋਣ ਕੀਤੀ। ਆਪਣੀ ਪਸੰਦ ਦਾ ਐਲਾਨ ਕਰਨ ਤੋਂ ਬਾਅਦ ਰਾਖੀ ਨੇ ਕਿਹਾ ਕਿ ਮੈਂ ਪਹਿਲੇ ਹੀ ਦਿਨ ਏਲੇਸ਼ ਤੋਂ ਗ਼ੌਰ ਨਾਲ ਵੇਖ ਰਹੀ ਹਾਂ। ਕੈਮਰੇ ਦੇ ਸਾਹਮਣੇ ਅਤੇ ਕੈਮਰੇ ਤੋਂ ਪਾਸੇ, ਦੋਵੇਂ ਥਾਈਂ ਉਸਨੇ ਮੇਰਾ ਬਰਾਬਰ ਖਿਆਲ ਰਖਿਆ ਹੈ। ਉਸ ਵਿਚ ਸਭ ਕੁਝ ਹੈ, ਜਿਸਦੀ ਮੈਨੂੰ ਤਲਾਸ਼ ਸੀ ਮੈਂ ਉਸਨੂੰ ਪਾਕੇ ਖੁਸ਼ ਹਾਂ। ਸਵੰਯਵਰ ਦਾ ਮਤਲਬ ਜੀਵਨਸਾਥੀ ਪਾਉਣਾ ਹੁੰਦਾ ਹੈ ਅਤੇ ਮੈਂ ਏਲੇਸ਼ ਨੂੰ ਹਾਸਲ ਕਰ ਲਿਆ ਹੈ।
ਰਾਖੀ ਨੇ ਕਿਹਾ, ਅੱਜ ਸਾਡੀ ਮੰਗਣੀ ਹੈ। ਮੈਂ ਅਜੇ ਸ਼ਾਦੀ ਲਈ ਵੀ ਤਿਆਰ ਹਾਂ ਪਰ ਅਸੀਂ ਪਹਿਲਾਂ ਆਪਸ ਵਿਚ ਇਕ ਦੂਜੇ ਨੂੰ ਕੈਮਰੇ ਤੋਂ ਬਾਹਰ ਚੰਗੀ ਤਰ੍ਹਾਂ ਸਮਝ ਲੈਣਾ ਚਾਹੁੰਦੇ ਹਾਂ। ਸਵੰਯਵਰ ਦੇ ਆਖ਼ਰੀ ਦਿਨ ਦੇ ਆਯੋਜਨ ਵਿਚ ਨਿਰਤ ਨਿਰਦੇਸਿ਼ਕਾ ਸਰੋਜ ਖਾਨ, ਅਦਾਕਾਰ ਰਵੀ ਕਿਸ਼ਨ, ਰਾਮ ਕਪੂਰ, ਸਮਿਤਾ ਬੰਸਲ , ਸੁਧਾ ਸਿ਼ਵਪੁਰੀ ਜਿਹੇ ਲੋਕ ਖਾਸਤੌਰ ‘ਤੇ ਮੌਜੂਦ ਸਨ। ਰਵੀ ਕਿਸ਼ਨ ਅਤੇ ਰਾਮ ਕਪੂਰ ਸਟੇਜ ‘ਤੇ ਰਾਖੀ ਦੇ ਭਰਾ ਦੇ ਰੋਲ ਵਿਚ ਸਨ।
ਰਾਖੀ ਸਾਵੰਤ ਨੇ ਏਲੇਸ਼ ਦਾ ਹੱਥ ਫੜਿਆ
This entry was posted in ਫ਼ਿਲਮਾਂ.