ਭਟਕਦੀ ਜੇਹੀ ਰੂਹ ਨੂੰ ਮੁਕਤ ਕਰਾ ਦਿਆਂ
ਹਿੱਸੇ ਤੇਰੇ ਦਾ ਖੰਜ਼ਰ ਡੋਬ ਸੁਆ ਦਿਆਂ
ਆ ਕਰਾਂ ਸਨਮਾਨ ਵਿਲਕਦੇ ਸੁਪਨਿਆਂ ਦਾ
ਹਿੱਕ ਤੇਰੀ ਨੂੰ ਤਗਮਿਆਂ ਨਾਲ ਸਜ਼ਾ ਦਿਆਂ
ਤਾਮਰ ਪੱਤਰ ਭੁੱਖ ਜੋ ਲੱਗੀ ਕੁੱਖ ਤੇਰੀ
ਸੀਨਾ ਖੋਲ੍ਹ ਮੇਚਦਾ ਪੱਥਰ ਰਖਵਾ ਦਿਆਂ
ਰਹਿ ਨਾ ਜਾਵੇ ਰੁਲਦੀ ਜਿ਼ੰਦ ਰਾਹਾਂ ਵਿਚ
ਕਬਰਾਂ ਵੱਲ ਨੂੰ ਜਾਂਦਾ ਰਾਹ ਵਿਖਾ ਦਿਆਂ
ਭੁੱਲ ਹੀ ਗਿਆ ਹੋਣਾ ਰਾਹ ਘਰ ਨੂੰ ਜਾਂਦਾ
ਘਰੀਂ ਉਡੀਕਦੀ ਮਾਂ ਯਾਦ ਕਰਾ ਦਿਆਂ
ਨਗਮੇ ਦੇ ਕੇ ਤਗਮੇ ਲੈ ਜਾਓ ਲੋਕੋ ਵੇ
ਸ਼ਹਿਰਾਂ ਗਲੀਆਂ ਵਿਚ ਸਾਰੇ ਲਿਖਵਾ ਦਿਆਂ