ਹਰਿਆਣਾ ਦੀ ਕਾਂਗਰਸ ਸਰਕਾਰ ਸਿੱਖ ਸ਼ਕਤੀ ਨੂੰ ਵੰਡਣ ਦੀ ਸਾਜਿਸ਼ ਤੋਂ ਬਾਜ ਆਵੇ-ਜਥੇ: ਅਵਤਾਰ ਸਿੰਘ

sgpc-on--Haryana-cmt

ਅੰਮ੍ਰਿਤਸਰ – ਮਹਾਨ ਕੁਰਬਾਨੀਆਂ ਉਪਰੰਤ ਹੋਂਦ ਵਿਚ ਆਈ ਸਿੱਖ ਜਗਤ ਦੀ ਨੁਮਾਇੰਦਾ ਪ੍ਰਤੀਨਿਧ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖ ਕੌਮ ਦੀ ਸ਼ਕਤੀ ਦਾ ਪ੍ਰਤੀਕ ਹੈ। ਕਾਂਗਰਸੀ ਸਰਕਾਰਾਂ ਹਮੇਸ਼ਾਂ ਸਿੱਖ ਸੰਸਥਾਵਾਂ ਤੇ ਸਿੱਖੀ ਦੇ ਸੋਮਿਆਂ ਨੂੰ ਨੁਕਸਾਨ ਪਹੁੰਚਾਉਣ ਦੀ ਤਾਕ ਵਿਚ ਰਹਿੰਦੀਆਂ ਹਨ। ਕਾਂਗਰਸ ਵਲੋਂ ਵਿੱਢੀ ਮੌਜੂਦਾ ਸਿੱਖ ਵਿਰੋਧੀ ਮੁਹਿੰਮ ਇਸੇ ਕੜੀ ਦਾ ਹਿੱਸਾ ਹੈ। ਹਰਿਆਣਾ ਵਿਚਲੇ ਗੁਰਧਾਮਾਂ ਦੇ ਪ੍ਰਬੰਧ ਲਈ ਵੱਖਰੀ ਹਰਿਆਣਾ ਕਮੇਟੀ ਦੀ ਸਾਜਿਸ਼ ਨੂੰ ਸਿੱਖ ਸੰਗਤਾਂ ਕਦੇ ਵੀ ਬਰਦਾਸ਼ਤ ਨਹੀਂ ਕਰਨਗੀਆਂ। ਹਰਿਆਣਾ ਦੀ ਕਾਂਗਰਸ ਸਰਕਾਰ ਦੀ ਇਸ ਕਾਰਵਾਈ ਦੀ ਅੱਜ ਦੇ ਅਜਲਾਸ ਵਿਚ ਜ਼ੋਰਦਾਰ ਨਿੰਦਾ ਕਰਦਿਆਂ ਸਰਕਾਰ ਨੂੰ ਤਾੜਨਾ ਕੀਤੀ ਗਈ ਹੈ ਕਿ ਉਹ ਸਿੱਖਾਂ ਦੇ ਧਾਰਮਿਕ ਮਸਲਿਆਂ ਵਿਚ ਦਖਲ ਦੇਣ ਤੋਂ ਬਾਜ ਆਏ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਨੇ ਹਰਿਆਣਾ ਕਮੇਟੀ ਦੇ ਮੁੱਦੇ ’ਤੇ ਵਿਚਾਰਾਂ ਕਰਨ ਲਈ ਬੁਲਾਏ ਅੱਜ ਦੇ ਉਚੇਚੇ ਜਨਰਲ ਅਜਲਾਸ ਵਿਚ ਪਾਸ ਕੀਤਾ ਮਤਾ ਪ੍ਰੈਸ ਨੂੰ ਰੀਲੀਜ਼ ਕਰਨ ਸਮੇਂ ਕੀਤਾ।

ਉਨ੍ਹਾਂ ਕਿਹਾ ਕਿ ਹਰਿਆਣੇ ਦੇ ਸਿੱਖ ਸਾਡੇ ਭਰਾ ਹਨ ਅਤੇ ਉਨ੍ਹਾਂ ਕਾਂਗਰਸ ਦੀ ਸਿੱਖ ਸ਼ਕਤੀ ਨੂੰ ਖੇਰੂੰ-ਖੇਰੂੰ ਕਰਨ ਦੀ ਸਾਜਿਸ਼ ਸਮਝਣਾ ਚਾਹੀਦਾ ਹੈ ਤੇ ਅਜਿਹਾ ਕੋਈ ਮਸਲਾ ਨਹੀਂ ਜੋ ਮਿਲ-ਬੈਠ ਕੇ ਹੱਲ ਨਾ ਕੀਤਾ ਜਾ ਸਕੇ।

ਅਜਲਾਸ ਨੂੰ ਸੰਬੋਧਨ ਕਰਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਸ. ਸੁਖਦੇਵ ਸਿੰਘ ਭੌਰ ਨੇ ਕਿਹਾ ਕਿ ਕਾਂਗਰਸ ਸ਼ੁਰੂ ਤੋਂ ਹੀ ਸਿੱਖ ਸੰਸਥਾਵਾਂ ਨੂੰ ਖੇਰੂੰ-ਖੇਰੂੰ ਕਰਨ ਦੇ ਯਤਨ ਵਿਚ ਰਹੀ ਹੈ, ਕਦੀ ਸਿੱਖਾਂ ਨੂੰ ਜ਼ਰਾਇਮ ਪੇਸ਼ਾ ਕੌਮ ਕਰਾਰ ਦਿੱਤਾ ਜਾਂਦਾ ਹੈ, ਕਦੀ ਇਨ੍ਹਾਂ ਦੇ ਧਰਮ ਅਸਥਾਨਾਂ ਨੂੰ ਟੈਂਕਾਂ ਨਾਲ ਢਾਇਆ ਜਾਂਦਾ ਹੈ, ਕਦੀ ਅੱਤਵਾਦੀ ਤੇ ਕਦੀ ਵੱਖਵਾਦੀ ਗਰਦਾਨਿਆਂ ਜਾਂਦਾ ਹੈ ਤੇ ਹੁਣ ਇਕ ਗਹਿਰੀ ਸਾਜਿਸ਼ ਅਧੀਨ ਹਰਿਆਣਾ ਲਈ ਵੱਖਰੀ ਕਮੇਟੀ ਦਾ ਐਲਾਨ ਕਰਕੇ ਸਿੱਖ ਕੌਮ ਨੂੰ ਪਾੜਨ ਦੀ ਕੋਝੀ ਚਾਲ ਚੱਲੀ ਜਾ ਰਹੀ ਹੈ, ਜੋ ਕਦੇ ਵੀ ਕਾਮਯਾਬ ਨਹੀਂ ਹੋਣ ਦਿੱਤੀ ਜਾਵੇਗੀ। ਹਰਿਆਣੇ ਦੇ ਸਿੱਖ ਵੀਰਾਂ ਨੂੰ ਵੀ ਚਾਹੀਦਾ ਹੈ ਕਿ ਇਸ ਸਾਜਿਸ਼ ਦਾ ਸ਼ਿਕਾਰ ਨਾ ਬਣਨ ਅਤੇ ਨਿੱਜੀ ਹਿਤਾਂ ਤੋਂ ਉੱਪਰ ਉੱਠ ਕੇ ਪੰਥਕ ਹਿਤਾਂ ਦੀ ਗੱਲ ਸੋਚਣ, ਇਸੇ ਵਿਚ ਕੌਮ ਦੀ ਭਲਾਈ ਹੈ। ਮੈਂਬਰ ਸ਼੍ਰੋਮਣੀ ਕਮੇਟੀ ਅਤੇ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਕਮੇਟੀ ਦੇ ਪ੍ਰਧਾਨ ਸ. ਮਹਿੰਦਰ ਸਿੰਘ ਰੋਮਾਣਾ ਨੇ ਕਿਹਾ ਕਿ ਸਿੱਖ ਕੌਮ ਦਾ ਇਤਿਹਾਸ ਬੜਾ ਸੰਘਰਸ਼ਾਂ ਭਰਿਆ ਰਿਹਾ ਹੈ ਅਤੇ ਸ਼੍ਰੋਮਣੀ ਕਮੇਟੀ ਜੋ ਬੜੀਆਂ ਕੁਰਬਾਨੀਆਂ ਨਾਲ ਹੋਂਦ ਵਿਚ ਆਈ ਹੈ, ਇਸ ਨੂੰ ਕਿਸੇ ਵੀ ਸਾਜਿਸ਼ ਦਾ ਸ਼ਿਕਾਰ ਨਹੀਂ ਹੋਣ ਦਿਆਂਗੇ, ਵਰਨਾਂ ਸਾਡੀਆਂ ਆਉਣ ਵਾਲੀਆਂ ਨਸਲਾਂ ਅਤੇ ਇਤਿਹਾਸ ਸਾਨੂੰ ਕਦੇ ਮੁਆਫ਼ ਨਹੀਂ ਕਰੇਗਾ। ਸ. ਹਰਿੰਦਰਪਾਲ ਸਿੰਘ ਖ਼ਾਲਸਾ ਦਿੱਲੀ ਨੇ ਕਿਹਾ ਕਿ ਦਿੱਲੀ ਦੀ ਸਰਕਾਰ ਜੋ ਕਦੀ ਬੋਲੀ, ਕਦੀ ਪਾਣੀ ਅਤੇ ਕਦੀ ਪਗੜੀ ਆਦਿ ਦੇ ਮਸਲੇ ’ਤੇ ਕੌਮ ਨਾਲ ਵਿਤਕਰੇ ਕਰਦੀ ਆਈ ਹੈ ਵਲੋਂ ਬਹਾਦਰ ਸਿੱਖ ਕੌਮ ਨੂੰ ਖਤਮ ਕਰਨ ਦਾ ਯਤਨ ਰਿਹਾ ਹੈ। ਸਾਨੂੰ ਸਭ ਮਸਲੇ ਮਿਲ-ਬੈਠ ਕੇ ਹੱਲ ਕਰਨੇ ਚਾਹੀਦੇ ਹਨ, ਟਕਰਾਅ ਵਿਚ ਕਦੇ ਕੋਈ ਲਾਭ ਨਹੀਂ ਹੁੰਦਾ। ਸ. ਹਰਸੁਰਿਦਰ ਸਿੰਘ (ਗਿੱਲ) ਨੇ ਕਿਹਾ ਕਿ ਹਰਿਆਣੇ ਅਤੇ ਪੰਜਾਬ ਦੇ ਸਿੱਖ ਭਰਾ-ਭਰਾ ਹਨ, ਅਸੀਂ ਇਕੱਠੇ ਰਹਾਂਗੇ ਤਾਂ ਸਭ ਪਾਸੋਂ ਪਿਆਰ ਤੇ ਸਤਿਕਾਰ ਲੈ ਸਕਾਂਗੇ। ਏਕਤਾ ਵਿਚ ਹੀ ਬਲ ਹੈ, ਵੰਡੀਆਂ ਵਿਚ ਕੁਝ ਨਹੀਂ ਰੱਖਿਆ। ਸ. ਬਲਦੇਵ ਸਿੰਘ ਕਾਇਮਪੁਰੀ ਨੇ ਕਿਹਾ ਕਿ ਹਰਿਆਣੇ ਦੀ ਵੱਖਰੀ ਕਮੇਟੀ ਬਣਨ ਨਾਲ ਆਰਥਿਕ, ਧਾਰਮਿਕ, ਸਭਿਆਚਾਰਕ, ਵਿੱਦਿਅਕ, ਰਾਜਨੀਤਕ – ਕੁਝ ਵੀ ਲਾਭ ਨਹੀਂ ਹੋਵੇਗਾ। ਬਲਕਿ ਕੌਮ ਵੰਡੀ ਜਾਵੇਗੀ ਤੇ ਬਰਬਾਦ ਹੋ ਜਾਵੇਗੀ। ਅਸੀਂ ਆਪਣੀ ਤਾਕਤ ਨੂੰ ਕਮਜ਼ੋਰ ਨਾ ਹੋਣ ਦੇਈਏ ਬਲਕਿ ਧੁਰੇ ਨਾਲ ਜੁੜੇ ਰਹੀਏ ਤਾਂ ਹੀ ਕੌਮ ਦੀ ਚੜ੍ਹਦੀਕਲਾ ਰਹਿ ਸਕਦੀ ਹੈ। ਅਸੀਂ ਦੁਸ਼ਮਣ ਦੀਆਂ ਚਾਲਾਂ ਨੂੰ ਕਾਮਯਾਬ ਨਹੀਂ ਹੋਣ ਦੇਣਾ ਅਤੇ ਧਿਆਨ ਸਿੰਘ ਡੋਗਰੇ ਵਾਂਗ ਗਦਾਰ ਅਤੇ ਭਰਾ-ਮਾਰੂ ਹੋਣ ਦਾ ਕਲੰਕ ਨਹੀਂ ਲੱਗਣ ਦੇਣਾ।

ਬੀਬੀ ਕਿਰਨਜੋਤ ਕੌਰ ਨੇ ਕਿਹਾ ਕਿ 1966 ਵਿਚ ਹੋਈ ਪੰਜਾਬ ਦੀ ਵੰਡ ਨੇ ਸਿੱਖਾਂ ਨੂੰ ਕਮਜ਼ੋਰ ਹੀ ਕੀਤਾ ਹੈ। ਜੇਕਰ ਅਸੀਂ ਇਕੱਠੇ ਹੁੰਦੇ ਤਾਂ ਅੱਜ ਸਾਡੇ ਪਾਰਲੀਮੈਂਟ ਮੈਂਬਰਾਂ ਦੀ ਵਧੇਰੇ ਗਿਣਤੀ ਹੋਣ ਕਰਕੇ ਇਨ੍ਹਾਂ ਦੀ ਵੱਖਰੀ ਪਛਾਣ ਤੇ ਰਾਜਨੀਤਕ ਸ਼ਕਤੀ ਹੋਣੀ ਸੀ। ਇੰਜ ਹੀ ਜੇਕਰ ਹਰਿਆਣਾ ਦੀ ਵੱਖਰੀ ਕਮੇਟੀ ਬਣਦੀ ਹੈ ਤਾਂ ਸਾਡੀ ਸਖਸ਼ੀਅਤ ਹੋਰ ਵੀ ਵੰਡੀ ਜਾਵੇਗੀ ਅਤੇ ਹਰਿਆਣੇ ਦੇ ਸਿੱਖ ਕੁਝ ਪ੍ਰਾਪਤ ਕਰਨ ਦੀ ਥਾਂ ਟੁੱਟ ਕੇ ਰਹਿ ਜਾਣਗੇ। ਸ. ਕਰਨੈਲ ਸਿੰਘ ਪੰਜੋਲੀ ਨੇ ਕਿਹਾ ਕਿ ਹਰਿਆਣੇ ਦੇ ਸਿੱਖਾਂ ਵਲੋਂ ਉਠਾਈ ਜਾ ਰਹੀ ਵੱਖਰੀ ਕਮੇਟੀ ਦੀ ਮੰਗ ਇਕ ਤਰ੍ਹਾਂ ਕਾਂਗਰਸ ਦੀ ਹੀ ਸੋਚੀ ਸਮਝੀ ਅਤੇ ਬੜੀ ਸੂਖਮ ਸਾਜਿਸ਼ ਹੈ। ਅਸੀਂ ਕਦੇ ਵੀ ਆਪਣੇ ਵੀਰਾਂ ਨੂੰ ਅਲੱਗ ਨਹੀਂ ਹੋਣ ਦਿਆਂਗੇ। ਜੇਕਰ ਹੁੱਡਾ ਨੂੰ ਹਰਿਆਣੇ ਦੇ ਸਿੱਖਾਂ ਨਾਲ ਕੋਈ ਹਮਦਰਦੀ ਹੈ ਤਾਂ ਚਿਰਾਂ ਤੋਂ ਚੱਲੀ ਆ ਰਹੀ ਪੰਜਾਬੀ ਨੂੰ ਦੂਜਾ ਦਰਜਾ ਦੇਣ ਦੀ ਮੰਗ ਕਿਉਂ ਨਹੀਂ ਪ੍ਰਵਾਨ ਕਰ ਲੈਂਦਾ? ਕਾਂਗਰਸ, ਜੋ ਆਪਣੇ ਆਪ ਨੂੰ ਸੈਕੂਲਰ ਸਮਝਦੀ ਹੈ, ਵਲੋਂ ਸਿੱਖ ਗੁਰਧਾਮਾਂ ਵਿਚ ਦਿੱਤਾ ਜਾ ਰਿਹਾ ਦਖਲ ਕਦੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਸਾਨੂੰ ਇਨ੍ਹਾਂ ਸਾਜਿਸ਼ਾਂ ਤੋਂ ਖ਼ਬਰਦਾਰ ਰਹਿਣ ਦੀ ਲੋੜ ਹੈ।

ਦੀਰਘ ਵਿਚਾਰਾਂ ਉਪਰੰਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਨੇ ਹੇਠ ਲਿਖਿਆ ਮਤਾ ਪੇਸ਼ ਕੀਤਾ ਜੋ ਹਾਊਸ ਵਿਚ ਜੈਕਾਰਿਆਂ ਦੀ ਗੂੰਜ ਨਾਲ ਪ੍ਰਵਾਨ ਕੀਤਾ ਗਿਆ:

“ਇਤਿਹਾਸਕ ਗੁਰਧਾਮਾਂ ਦੇ ਸੁਚਾਰੂ ਪ੍ਰਬੰਧ ਅਤੇ ਗੁਰ-ਮਰਿਆਦਾ ਦੀ ਬਹਾਲੀ ਲਈ ਲੰਬੇ ਸੰਘਰਸ਼ ਅਤੇ ਅਨਗਿਣਤ ਕੁਰਬਾਨੀਆਂ ਉਪਰੰਤ ਹੋਂਦ ਵਿਚ ਆਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖ ਜਗਤ ਦੀ ਸਰਵਉੱਚ ਪ੍ਰਤੀਨਿਧ ਧਾਰਮਿਕ ਸੰਸਥਾ ਹੈ। ਲਗਭਗ 500 ਸ਼ਹੀਦੀਆਂ ਦੇਣ ਤੋਂ ਇਲਾਵਾ, ਕਰੋੜਾਂ ਰੁਪਏ ਦੀ ਸੰਪਤੀ ਕੁਰਕ ਕਰਵਾਉਣ, ਹਜ਼ਾਰਾਂ ਦੀ ਗਿਣਤੀ ਵਿਚ ਘੋੜਿਆਂ ਦੇ ਸੁੰਬਾਂ ਹੇਠ ਦਰੜੇ ਜਾਣ, ਜ਼ਾਲਮ ਅੰਗਰੇਜ਼ ਹੁਕਮਰਾਨਾ ਦੀਆਂ  ਡਾਂਗਾਂ ਖਾਣ, ਜਿਉਂਦਿਆਂ ਸਾੜੇ ਜਾਣ ਅਤੇ ਜੇਲ੍ਹਾਂ ਦੀਆਂ ਕਾਲ ਕੋਠੜੀਆਂ ਵਿਚ ਤਸੀਹੇ ਝੱਲਣ ਉਪਰੰਤ ਸਿੱਖ ਕੌਮ ਨੇ ‘ਸਿੱਖ ਗੁਰਦੁਆਰਾਜ਼ ਐਕਟ-1925’ ਦੀ ਫ਼ਖਰਯੋਗ ਪ੍ਰਾਪਤੀ ਕੀਤੀ ਹੈ। ਅੱਜ ਸਮੁੱਚਾ ਸਿੱਖ ਜਗਤ ਹਰ ਪ੍ਰਕਾਰ ਦੀ ਇਤਿਹਾਸਕ, ਧਾਰਮਿਕ, ਸੱਭਿਆਚਾਰਕ ਅਤੇ ਸਮਾਜਕ ਅਗਵਾਈ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ’ਤੇ ਟੇਕ ਰੱਖਦਾ ਹੈ। ਇਸੇ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸਿੱਖ ਪਾਰਲੀਮੈਂਟ ਵਜੋਂ ਵੀ ਜਾਣਿਆ ਜਾਂਦਾ ਹੈ।

ਸਿੱਖ ਗੁਰਦੁਆਰਾਜ਼ ਐਕਟ-1925 ਦੀ ਪ੍ਰਾਪਤੀ ਲਈ ਸਿੱਖ ਕੌਮ ਵਲੋਂ ਲੜੇ ਗਏ ਸੰਘਰਸ਼ ਦੌਰਾਨ ਉਸ ਸਮੇਂ ਦੇ ਕਾਂਗਰਸੀ ਲੀਡਰਾਂ ਨੇ ਵੀ ਜੇਲ੍ਹਾਂ ਕੱਟੀਆਂ ਅਤੇ ਚਾਬੀਆਂ ਦੇ ਮੋਰਚੇ ਦੀ ਜਿੱਤ ਨੂੰ ਆਜ਼ਾਦੀ ਦੀ ਲੜਾਈ ਦੀ ਪਹਿਲੀ ਜਿੱਤ ਦੱਸਦਿਆਂ ਵਧਾਈਆਂ ਵੀ ਦਿੱਤੀਆਂ। ਪਰ ਕਾਂਗਰਸ ਦੀ ਸਿੱਖਾਂ ਪ੍ਰਤੀ ਜਹਿਨੀਅਤ ਦੀ ਅਸਲੀਅਤ 1948 ਵਿਚ ਹੀ ਜੱਗ ਜ਼ਾਹਰ ਹੋ ਗਈ, ਜਦੋਂ ਦੇਸ਼ ਵੰਡ ਤੋਂ ਪਹਿਲਾਂ ਭਾਰਤ ਦੇ ਉਤਰ ਵਿਚ ਸਿੱਖਾਂ ਲਈ ਇਕ ਵੱਖਰਾ ਖਿੱਤਾ ਕਾਇਮ ਕਰਨ ਦੇ ਸਬਜ਼ਬਾਗ ਵਿਖਾਉਣ ਵਾਲਿਆਂ ਨੇ ਇਕ ਸਰਕੂਲਰ ਰਾਹੀਂ ਆਫੀਸ਼ਲ ਤੌਰ ’ਤੇ ਸਿੱਖ ਕੌਮ ਨੂੰ ‘ਜਰਾਇਮ ਪੇਸ਼ਾ ਕੌਮ’ ਕਰਾਰ ਦੇਂਦਿਆਂ ਇਹਨਾਂ ’ਤੇ ਕਰੜੀ ਨਿਗਰਾਨੀ ਰੱਖਣ ਦੇ ਫੁਰਮਾਨ ਜਾਰੀ ਕਰ ਦਿੱਤੇ। ਜਿਨ੍ਹਾਂ ਨੂੰ ਵੱਖਰਾ ਖਿੱਤਾ ਦੇਣ ਦੇ ਲਾਰੇ ਲਾਏ ਗਏ ਸੀ, ਉਨ੍ਹਾਂ ਨੂੰ ‘ਪੰਜਾਬੀ ਸੂਬੇ’ ਦੀ ਪ੍ਰਾਪਤੀ ਲਈ ਫਿਰ ਜੇਲ੍ਹਾਂ ਭਰਨੀਆਂ ਪਈਆਂ। ਏਥੇ ਹੀ ਬੱਸ ਨਹੀਂ, ਪੰਜਾਬ ਵਿਚੋਂ ਹਰਿਆਣਾ, ਹਿਮਾਚਲ ਪ੍ਰਦੇਸ਼ ਬਣਾ ਕੇ ਚੰਡੀਗੜ੍ਹ ਸ਼ਹਿਰ, ਜੋ ਪੰਜਾਬ ਦੀ ਰਾਜਧਾਨੀ ਵਜੋਂ ਉਸਾਰਿਆ ਗਿਆ ਸੀ ਅਤੇ ਪੰਜਾਬੀ ਬੋਲਦੇ ਕਈ ਇਲਾਕੇ ਪੰਜਾਬ ਤੋਂ ਬਾਹਰ ਰੱਖ ਲਏ ਗਏ। ਹਿੰਦੁਸਤਾਨ ਦੇ ਕਈ ਪ੍ਰਾਂਤਾਂ ਵਿਚ ਪੰਜਾਬੀਆਂ ਵਲੋਂ ਕੋਈ ਜਾਇਦਾਦ ਖਰੀਦੇ ਜਾਣ ’ਤੇ ਪਾਬੰਦੀ ਲਗਾ ਦਿੱਤੀ ਗਈ, ਭਾਰਤੀ ਫੌਜ ਵਿਚ ਸਿੱਖਾਂ ਦੀ ਭਰਤੀ ਮੈਰਿਟ ਦੀ ਬਜਾਏ ਉਨ੍ਹਾਂ ਦੀ ਗਿਣਤੀ ਦੇ ਅਧਾਰ ’ਤੇ ਕਰ ਦਿੱਤੀ ਗਈ। ਐਮਰਜੈਂਸੀ ਦੇ ਬਹਾਨੇ ਸਿੱਖਾਂ ਨੂੰ ਸਬਕ ਸਿਖਾਉਣ ਦੇ ਕੋਝੇ ਯਤਨ ਕੀਤੇ ਗਏ।

ਰੂਹਾਨੀਅਤ ਦੇ ਸੋਮੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅਤੇ ਮੀਰੀ-ਪੀਰੀ ਦੇ ਪ੍ਰਤੀਕ ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਟੇਕ ਰੱਖਣ ਵਾਲੀ ਸਿੱਖ ਕੌਮ ਨੇ ਇਹਨ੍ਹਾਂ ਸਾਰੀਆਂ ਚੁਨੌਤੀਆਂ ਦਾ ਡਟ ਕੇ ਸਾਹਮਣਾ ਕੀਤਾ ਤਾਂ ਉਪਰੋਕਤ ਸੰਸਥਾਵਾਂ ਨੂੰ ਨੁਕਸਾਨ ਪਹੁੰਚਾਉਣ ਦੇ ਮਨਸੂਬਿਆਂ ਨਾਲ 1984 ਵਿਚ ਭਾਰਤੀ ਫੌਜ ਵਲੋਂ ਤੋਪਾਂ-ਟੈਂਕਾਂ ਨਾਲ ਹਮਲਾ ਕੀਤਾ ਗਿਆ ਜਿਸ ਵਿਚ ਅਣਗਿਣਤ ਜਾਨਾਂ ਲੈਣ ਤੋਂ ਇਲਾਵਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨੂੰ ਗੋਲੀਆਂ ਨਾਲ ਵਿੰਨ੍ਹਿਆਂ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਗੋਲਿਆਂ ਨਾਲ ਉਡਾ ਦਿੱਤਾ। ਸਿੱਖ ਕੌਮ ਨੂੰ ਆਪਣੇ ਗੌਰਵਮਈ ਵਿਰਸੇ ਤੋਂ ਵਾਂਝੇ ਕਰਨ ਲਈ ‘ਸਿੱਖ ਰੈਫਰੈਂਸ ਲਾਇਬ੍ਰੇਰੀ’ ਦੇ ਕੀਮਤੀ ਗ੍ਰੰਥ ਅਤੇ ਦਸਤਾਵੇਜ਼ ਕਿਸੇ ਅਣਦੱਸੀ ਥਾਂ ’ਤੇ ਲਿਜਾਏ ਗਏ ਜੋ ਅੱਜ ਤੀਕ ਵਾਪਸ ਨਹੀਂ ਕੀਤੇ ਗਏ। ਸਿੱਖੀ ਦੇ ਇਨ੍ਹਾਂ ਸੋਮਿਆਂ ਦੀਆਂ ਇਮਾਰਤਾਂ ਨੂੰ ਤਾਂ ਬੇਸ਼ਕ ਨੁਕਸਾਨ ਪੁੱਜਾ ਪਰ ਸਿਧਾਂਤਕ ਤੌਰ ’ਤੇ ਕੋਈ ਨੁਕਸਾਨ ਪਹੁੰਚਾਉਣ ਵਿਚ ਕਾਂਗਰਸ ਜਮਾਤ ਬੁਰੀ ਤਰ੍ਹਾਂ ਅਸਫ਼ਲ ਰਹੀ, ਕਿਉਂਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅਗਵਾਈ ਵਿਚ ਸਮੁੱਚੀ ਸਿੱਖ ਕੌਮ ਨੇ ਜਥੇਬੰਦਕ ਸ਼ਕਤੀ ਦਾ ਮੁਜਾਹਰਾ ਕਰਦਿਆਂ ਆਪਣੇ ਆਪ ਨੂੰ ਇਸ ਨੁਕਸਾਨ ਤੋਂ ਵੀ ਉਭਾਰ ਲਿਆ। ਫਿਰ ਨਵੰਬਰ, 1984 ਵਿਚ ਸਿੱਖਾਂ ਦਾ ਕਤਲੇਆਮ ਕਰਵਾਇਆ ਗਿਆ।

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਲਈ ਸੰਘਰਸ਼ ਨੂੰ ਦੇਸ਼ ਦੀ ਆਜ਼ਾਦੀ ਦੀ ਲੜਾਈ ਦੱਸਣ ਵਾਲਿਆਂ ਲਈ ਹੁਣ ਇਹ ਸੰਸਥਾ ਅੱਖ ਦਾ ਰੋੜ ਬਣ ਗਈ ਹੈ ਅਤੇ ਇਸ ਨੂੰ ਕਮਜ਼ੋਰ ਕਰਨ ਦੀਆਂ ਸਾਜਿਸ਼ਾਂ ਵਿਚ ਕਾਂਗਰਸ ਵਲੋਂ ਕੋਈ ਕਸਰ ਨਹੀਂ ਛੱਡੀ ਜਾ ਰਹੀ। ਪਾਕਿਸਤਾਨ ਵਿਚਲੇ ਗੁਰਧਾਮਾਂ ਸਬੰਧੀ ਕੋਈ ਮਸਲਾ ਹੋਵੇ, ਗੁਰਧਾਮਾਂ ਦੀ ਯਾਤਰਾ ਲਈ ਜਾਣ ਵਾਲੇ ਜਥਿਆਂ ਸਬੰਧੀ ਕੋਈ ਮਸਲਾ ਹੋਵੇ, ਵਿਦੇਸ਼ਾਂ ਵਿਚ ਸਿੱਖਾਂ ਦੀ ਪਹਿਚਾਣ ਦਾ ਮਸਲਾ ਹੋਵੇ, ਕਿਰਪਾਨ ਜਾਂ ਦਸਤਾਰ ਦਾ ਕਿਧਰੇ ਕੋਈ ਮਸਲਾ ਹੋਵੇ ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮਤਿਆਂ ਅਤੇ ਲਿਖਾ-ਪੜ੍ਹੀ ਨੂੰ ਮੂਲੋਂ ਹੀ ਅਣਗੌਲਿਆਂ ਕੀਤਾ ਜਾ ਰਿਹਾ ਹੈ। ਹੋਰ ਤਾਂ ਹੋਰ, ਸਿੱਖ ਰੈਫਰੈਂਸ ਲਾਇਬ੍ਰੇਰੀ, ਜੋ ਸਿੱਖ ਪੰਥ ਦਾ ਅਮੁਲਾ ਸਰਮਾਇਆ ਹੈ, ਸਬੰਧੀ ਪਿਛਲੇ 24 ਸਾਲਾਂ ਤੋਂ ਕੀਤੀ ਜਾ ਰਹੀ ਲਿਖਾ-ਪੜ੍ਹੀ, ਮੈਮੋਰੰਡਮ ਆਦਿ ਕੇਂਦਰ ਦੀ ਕਾਂਗਰਸ ਸਰਕਾਰ ਵਲੋਂ ਸਭ ਰੱਦੀ ਦੀ ਟੋਕਰੀ ਵਿਚ ਸੁੱਟੇ ਜਾ ਰਹੇ ਹਨ।

ਸਿੱਖ ਸੰਸਥਾਵਾਂ ਨੂੰ ਨੇਸਤੋ-ਨਾਬੂਦ ਕਰਨ ਦੀ ਕਾਂਗਰਸ ਵਲੋਂ ਵਿੱਢੀ ਗਈ ਮੁਹਿੰਮ ਦੀ ਇਹ ਚਰਮ ਸੀਮਾ ਹੀ ਹੈ ਕਿ ਹਰਿਆਣਾ ਪ੍ਰਾਂਤ ਵਿਚਲੇ ਇਤਿਹਾਸਕ ਗੁਰਧਾਮਾਂ ਦੇ ਪ੍ਰਬੰਧ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਬਰਾਬਰ ਇਕ ਵੱਖਰੀ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਕਾਇਮ ਕਰਨ ਦੀਆਂ ਕੋਝੀਆਂ ਕਾਰਵਾਈਆਂ ਅਤੇ ਹੱਥਕੰਡੇ ਵਰਤੇ ਜਾ ਰਹੇ ਹਨ। ਕੇਂਦਰ ਦੀ ਕਾਂਗਰਸ ਸਰਕਾਰ ਦੇ ਇਸ਼ਾਰੇ ’ਤੇ ਹਰਿਆਣਾ ਕਾਂਗਰਸ ਵਲੋਂ ਪਹਿਲਾਂ ਆਪਣੇ ਚੋਣ ਮੈਨੀਫੈਸਟੋ ਵਿਚ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਾਏ ਜਾਣ ਦਾ ਅਹਿਦ ਕਰਨਾ, ਫਿਰ ਇਸ ਲਈ ਲੋਕਤੰਤਰੀ ਪ੍ਰੰਪਰਾਵਾਂ ਅਤੇ ਮਾਨਤਾਵਾਂ ਨੂੰ ਛਿੱਕੇ ਟੰਗਦਿਆਂ ਬੋਗਸ ਕਿਸਮ ਦੇ ਹਲਫ਼ਨਾਮੇ ਲੈ ਕੇ ਇਸ ਨੂੰ ਰਾਏ-ਸ਼ੁਮਾਰੀ ਦਾ ਨਾਮ ਦੇਣਾ ਅਤੇ ਹੁਣ ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਭੁਪਿੰਦਰ ਸਿੰਘ ਹੁੱਡਾ ਵਲੋਂ ਹਰਿਆਣਾ ਦਿਵਸ ’ਤੇ ਵੱਖਰੀ ਕਮੇਟੀ ਦਾ ਐਲਾਨ ਕਰਨ ਸਬੰਧੀ ਬਿਆਨਬਾਜ਼ੀ ਅਜਿਹੀਆਂ ਕੜੀਆਂ ਹਨ, ਜੋ ਕਾਂਗਰਸ ਦੀ ਸਿੱਖਾਂ ਅਤੇ ਸਿੱਖ ਸੰਸਥਾਵਾਂ ਪ੍ਰਤੀ ਮਾਰੂ ਨੀਤੀਆਂ ਨਾਲ ਜੁੜਦੀਆਂ ਹਨ। ਅੱਜ ਦਾ ਅਜਲਾਸ ਇਹ ਮਹਿਸੂਸ ਕਰਦਾ ਹੈ ਕਿ ਸ੍ਰੀ ਹੁੱਡਾ ਸ਼ਾਇਦ ਰਾਏਸ਼ੁਮਾਰੀ ਸਬੰਧੀ ਇਸ ਗੱਲ ਤੋਂ ਅਨਜਾਣ ਹਨ ਕਿ ਰਾਏਸ਼ੁਮਾਰੀ ਦਾ ਰੁਝਾਨ ਦੇਸ਼ ਦੀ ਏਕਤਾ ਤੇ ਅਖੰਡਤਾ ਨੂੰ ਵੱਡਾ ਖਤਰਾ ਹੋ ਸਕਦੀ ਹੈ। ਇਸ ਸਾਰੀ ਕਾਰਵਾਈ ਪਿੱਛੇ ਕਾਂਗਰਸ ਦਾ ਮਨੋਰਥ ਸਿੱਖਾਂ ਦੀ ਜਥੇਬੰਦਕ ਸ਼ਕਤੀ ਨੂੰ ਕਮਜ਼ੋਰ ਕਰਨਾ, ਉਹਨਾਂ ਵਿਚ ਖਾਨਾਜੰਗੀ ਦੇ ਹਾਲਾਤ ਪੈਦਾ ਕਰਨਾ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸ਼ਕਤੀ ਨੂੰ ਵੰਡਣ ਤੋਂ ਇਲਾਵਾ ਕੌਮ ਨੂੰ ਸਿੱਖ ਪੰਥ ਦੀਆਂ ਸਥਾਪਤ ਸੰਸਥਾਵਾਂ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲੋਂ ਤੋੜਨਾ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਅੱਜ ਦਾ ਜਨਰਲ ਅਜਲਾਸ ਕਾਂਗਰਸ ਦੀਆਂ ਇਹਨਾਂ ਸਾਰੀਆਂ ਸਿੱਖ ਮਾਰੂ ਨੀਤੀਆਂ ਦੀ ਸਖਤ ਸ਼ਬਦਾਂ ਵਿਚ ਨਿਖੇਧੀ ਕਰਦਾ ਹੋਇਆ ਹਰਿਆਣਾ ਤੇ ਕੇਂਦਰ ਸਰਕਾਰਾਂ ਨੂੰ ਤਾੜਨਾ ਕਰਦਾ ਹੈ ਕਿ ਸਰਕਾਰ ਅਜਿਹੀਆਂ ਸਿੱਖ ਵਿਰੋਧੀ ਕਾਰਵਾਈਆਂ ਤੋਂ ਬਾਜ਼ ਆਏ ਨਹੀਂ ਤਾਂ ਇਸ ਦੇ ਸਿੱਟੇ ਬੜੇ ਦੂਰਰਸ ਅਤੇ ਗੰਭੀਰ ਹੋਣਗੇ।

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਅੱਜ ਦਾ ਜਨਰਲ ਅਜਲਾਸ ਹਰਿਆਣੇ ਦੇ ਉਹਨਾਂ ਭਰਾਵਾਂ ਨੂੰ ਜੋ ਵੱਖਰੀ ਕਮੇਟੀ ਦੀ ਮੰਗ ਕਰ ਰਹੇ ਹਨ, ਅਪੀਲ ਕਰਦਾ ਹੈ ਕਿ ਉਹ ਇਸ ਪਿਛੇ ਕਾਂਗਰਸ ਜਮਾਤ ਦੀ ਸਾਜ਼ਿਸ਼ ਨੂੰ ਸਮਝਣ, ਨਹੀਂ ਤਾਂ ਉਹ ਨਨਕਾਣਾ ਸਾਹਿਬ, ਗੁਰੂ ਕਾ ਬਾਗ ਅਤੇ ਜੈਤੋ ਦੇ ਮੋਰਚਿਆਂ ਦੇ ਸ਼ਹੀਦਾਂ ਦੀਆਂ ਲਾ-ਮਿਸਾਲ ਕੁਰਬਾਨੀਆਂ ਨੂੰ ਰੋਲਣ ਅਤੇ ਛੁਟਿਆਉਣ ਦਾ ਕਾਰਨ ਬਣ ਰਹੇ ਹੋਣਗੇ, ਜਿਸ ਲਈ ਇਤਿਹਾਸ ਉਹਨਾਂ ਨੂੰ ਕਦੀ ਮੁਆਫ਼ ਨਹੀਂ ਕਰੇਗਾ। ਅੱਜ ਦਾ ਅਜਲਾਸ ਹਰਿਆਣੇ ਦੇ ਆਪਣੇ ਭਰਾਵਾਂ ਨੂੰ ਇਹ ਵੀ ਅਪੀਲ ਕਰਦਾ ਹੈ ਕਿ ਅਜਿਹਾ ਕੋਈ ਮਸਲਾ ਨਹੀਂ ਜੋ ਮਿਲ-ਬੈਠ ਕੇ ਹੱਲ ਨਹੀਂ ਕੀਤਾ ਜਾ ਸਕਦਾ- ਲੋੜ ਹੈ ਤਾਂ ਸਿਰਫ਼ ਪੰਥਕ ਹਿਤਾਂ ਨੂੰ ਪਹਿਲ ਦਿੰਦਿਆਂ ਆਪਣੇ ਮਨਾਂ ਦੇ ਦਰਵਾਜ਼ੇ ਖੁੱਲ੍ਹੇ ਰੱਖਣ ਦੀ।”   ਜਥੇ: ਅਵਤਾਰ ਸਿੰਘ

ਹਰਿਆਣਾ ਦੇ ਸਿੱਖ ਭਰਾ ਕਾਂਗਰਸ ਦੀ ਸਿੱਖਾਂ ਵਿਚ ਫੁੱਟ ਪਾਉਣ ਦੀ ਸਾਜਿਸ਼ ਤੋਂ ਸੁਚੇਤ ਰਹਿਣ

ਅੰਮ੍ਰਿਤਸਰ-14 ਅਗਸਤ: ਮਹਾਨ ਕੁਰਬਾਨੀਆਂ ਉਪਰੰਤ ਹੋਂਦ ਵਿਚ ਆਈ ਸਿੱਖ ਜਗਤ ਦੀ ਨੁਮਾਇੰਦਾ ਪ੍ਰਤੀਨਿਧ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖ ਕੌਮ ਦੀ ਸ਼ਕਤੀ ਦਾ ਪ੍ਰਤੀਕ ਹੈ। ਕਾਂਗਰਸੀ ਸਰਕਾਰਾਂ ਹਮੇਸ਼ਾਂ ਸਿੱਖ ਸੰਸਥਾਵਾਂ ਤੇ ਸਿੱਖੀ ਦੇ ਸੋਮਿਆਂ ਨੂੰ ਨੁਕਸਾਨ ਪਹੁੰਚਾਉਣ ਦੀ ਤਾਕ ਵਿਚ ਰਹਿੰਦੀਆਂ ਹਨ। ਕਾਂਗਰਸ ਵਲੋਂ ਵਿੱਢੀ ਮੌਜੂਦਾ ਸਿੱਖ ਵਿਰੋਧੀ ਮੁਹਿੰਮ ਇਸੇ ਕੜੀ ਦਾ ਹਿੱਸਾ ਹੈ। ਹਰਿਆਣਾ ਵਿਚਲੇ ਗੁਰਧਾਮਾਂ ਦੇ ਪ੍ਰਬੰਧ ਲਈ ਵੱਖਰੀ ਹਰਿਆਣਾ ਕਮੇਟੀ ਦੀ ਸਾਜਿਸ਼ ਨੂੰ ਸਿੱਖ ਸੰਗਤਾਂ ਕਦੇ ਵੀ ਬਰਦਾਸ਼ਤ ਨਹੀਂ ਕਰਨਗੀਆਂ। ਹਰਿਆਣਾ ਦੀ ਕਾਂਗਰਸ ਸਰਕਾਰ ਦੀ ਇਸ ਕਾਰਵਾਈ ਦੀ ਅੱਜ ਦੇ ਅਜਲਾਸ ਵਿਚ ਜ਼ੋਰਦਾਰ ਨਿੰਦਾ ਕਰਦਿਆਂ ਸਰਕਾਰ ਨੂੰ ਤਾੜਨਾ ਕੀਤੀ ਗਈ ਹੈ ਕਿ ਉਹ ਸਿੱਖਾਂ ਦੇ ਧਾਰਮਿਕ ਮਸਲਿਆਂ ਵਿਚ ਦਖਲ ਦੇਣ ਤੋਂ ਬਾਜ ਆਏ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਨੇ ਹਰਿਆਣਾ ਕਮੇਟੀ ਦੇ ਮੁੱਦੇ ’ਤੇ ਵਿਚਾਰਾਂ ਕਰਨ ਲਈ ਬੁਲਾਏ ਅੱਜ ਦੇ ਉਚੇਚੇ ਜਨਰਲ ਅਜਲਾਸ ਵਿਚ ਪਾਸ ਕੀਤਾ ਮਤਾ ਪ੍ਰੈਸ ਨੂੰ ਰੀਲੀਜ਼ ਕਰਨ ਸਮੇਂ ਕੀਤਾ।

ਉਨ੍ਹਾਂ ਕਿਹਾ ਕਿ ਹਰਿਆਣੇ ਦੇ ਸਿੱਖ ਸਾਡੇ ਭਰਾ ਹਨ ਅਤੇ ਉਨ੍ਹਾਂ ਕਾਂਗਰਸ ਦੀ ਸਿੱਖ ਸ਼ਕਤੀ ਨੂੰ ਖੇਰੂੰ-ਖੇਰੂੰ ਕਰਨ ਦੀ ਸਾਜਿਸ਼ ਸਮਝਣਾ ਚਾਹੀਦਾ ਹੈ ਤੇ ਅਜਿਹਾ ਕੋਈ ਮਸਲਾ ਨਹੀਂ ਜੋ ਮਿਲ-ਬੈਠ ਕੇ ਹੱਲ ਨਾ ਕੀਤਾ ਜਾ ਸਕੇ।

ਅਜਲਾਸ ਨੂੰ ਸੰਬੋਧਨ ਕਰਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਸ. ਸੁਖਦੇਵ ਸਿੰਘ ਭੌਰ ਨੇ ਕਿਹਾ ਕਿ ਕਾਂਗਰਸ ਸ਼ੁਰੂ ਤੋਂ ਹੀ ਸਿੱਖ ਸੰਸਥਾਵਾਂ ਨੂੰ ਖੇਰੂੰ-ਖੇਰੂੰ ਕਰਨ ਦੇ ਯਤਨ ਵਿਚ ਰਹੀ ਹੈ, ਕਦੀ ਸਿੱਖਾਂ ਨੂੰ ਜ਼ਰਾਇਮ ਪੇਸ਼ਾ ਕੌਮ ਕਰਾਰ ਦਿੱਤਾ ਜਾਂਦਾ ਹੈ, ਕਦੀ ਇਨ੍ਹਾਂ ਦੇ ਧਰਮ ਅਸਥਾਨਾਂ ਨੂੰ ਟੈਂਕਾਂ ਨਾਲ ਢਾਇਆ ਜਾਂਦਾ ਹੈ, ਕਦੀ ਅੱਤਵਾਦੀ ਤੇ ਕਦੀ ਵੱਖਵਾਦੀ ਗਰਦਾਨਿਆਂ ਜਾਂਦਾ ਹੈ ਤੇ ਹੁਣ ਇਕ ਗਹਿਰੀ ਸਾਜਿਸ਼ ਅਧੀਨ ਹਰਿਆਣਾ ਲਈ ਵੱਖਰੀ ਕਮੇਟੀ ਦਾ ਐਲਾਨ ਕਰਕੇ ਸਿੱਖ ਕੌਮ ਨੂੰ ਪਾੜਨ ਦੀ ਕੋਝੀ ਚਾਲ ਚੱਲੀ ਜਾ ਰਹੀ ਹੈ, ਜੋ ਕਦੇ ਵੀ ਕਾਮਯਾਬ ਨਹੀਂ ਹੋਣ ਦਿੱਤੀ ਜਾਵੇਗੀ। ਹਰਿਆਣੇ ਦੇ ਸਿੱਖ ਵੀਰਾਂ ਨੂੰ ਵੀ ਚਾਹੀਦਾ ਹੈ ਕਿ ਇਸ ਸਾਜਿਸ਼ ਦਾ ਸ਼ਿਕਾਰ ਨਾ ਬਣਨ ਅਤੇ ਨਿੱਜੀ ਹਿਤਾਂ ਤੋਂ ਉੱਪਰ ਉੱਠ ਕੇ ਪੰਥਕ ਹਿਤਾਂ ਦੀ ਗੱਲ ਸੋਚਣ, ਇਸੇ ਵਿਚ ਕੌਮ ਦੀ ਭਲਾਈ ਹੈ। ਮੈਂਬਰ ਸ਼੍ਰੋਮਣੀ ਕਮੇਟੀ ਅਤੇ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਕਮੇਟੀ ਦੇ ਪ੍ਰਧਾਨ ਸ. ਮਹਿੰਦਰ ਸਿੰਘ ਰੋਮਾਣਾ ਨੇ ਕਿਹਾ ਕਿ ਸਿੱਖ ਕੌਮ ਦਾ ਇਤਿਹਾਸ ਬੜਾ ਸੰਘਰਸ਼ਾਂ ਭਰਿਆ ਰਿਹਾ ਹੈ ਅਤੇ ਸ਼੍ਰੋਮਣੀ ਕਮੇਟੀ ਜੋ ਬੜੀਆਂ ਕੁਰਬਾਨੀਆਂ ਨਾਲ ਹੋਂਦ ਵਿਚ ਆਈ ਹੈ, ਇਸ ਨੂੰ ਕਿਸੇ ਵੀ ਸਾਜਿਸ਼ ਦਾ ਸ਼ਿਕਾਰ ਨਹੀਂ ਹੋਣ ਦਿਆਂਗੇ, ਵਰਨਾਂ ਸਾਡੀਆਂ ਆਉਣ ਵਾਲੀਆਂ ਨਸਲਾਂ ਅਤੇ ਇਤਿਹਾਸ ਸਾਨੂੰ ਕਦੇ ਮੁਆਫ਼ ਨਹੀਂ ਕਰੇਗਾ। ਸ. ਹਰਿੰਦਰਪਾਲ ਸਿੰਘ ਖ਼ਾਲਸਾ ਦਿੱਲੀ ਨੇ ਕਿਹਾ ਕਿ ਦਿੱਲੀ ਦੀ ਸਰਕਾਰ ਜੋ ਕਦੀ ਬੋਲੀ, ਕਦੀ ਪਾਣੀ ਅਤੇ ਕਦੀ ਪਗੜੀ ਆਦਿ ਦੇ ਮਸਲੇ ’ਤੇ ਕੌਮ ਨਾਲ ਵਿਤਕਰੇ ਕਰਦੀ ਆਈ ਹੈ ਵਲੋਂ ਬਹਾਦਰ ਸਿੱਖ ਕੌਮ ਨੂੰ ਖਤਮ ਕਰਨ ਦਾ ਯਤਨ ਰਿਹਾ ਹੈ। ਸਾਨੂੰ ਸਭ ਮਸਲੇ ਮਿਲ-ਬੈਠ ਕੇ ਹੱਲ ਕਰਨੇ ਚਾਹੀਦੇ ਹਨ, ਟਕਰਾਅ ਵਿਚ ਕਦੇ ਕੋਈ ਲਾਭ ਨਹੀਂ ਹੁੰਦਾ। ਸ. ਹਰਸੁਰਿਦਰ ਸਿੰਘ (ਗਿੱਲ) ਨੇ ਕਿਹਾ ਕਿ ਹਰਿਆਣੇ ਅਤੇ ਪੰਜਾਬ ਦੇ ਸਿੱਖ ਭਰਾ-ਭਰਾ ਹਨ, ਅਸੀਂ ਇਕੱਠੇ ਰਹਾਂਗੇ ਤਾਂ ਸਭ ਪਾਸੋਂ ਪਿਆਰ ਤੇ ਸਤਿਕਾਰ ਲੈ ਸਕਾਂਗੇ। ਏਕਤਾ ਵਿਚ ਹੀ ਬਲ ਹੈ, ਵੰਡੀਆਂ ਵਿਚ ਕੁਝ ਨਹੀਂ ਰੱਖਿਆ। ਸ. ਬਲਦੇਵ ਸਿੰਘ ਕਾਇਮਪੁਰੀ ਨੇ ਕਿਹਾ ਕਿ ਹਰਿਆਣੇ ਦੀ ਵੱਖਰੀ ਕਮੇਟੀ ਬਣਨ ਨਾਲ ਆਰਥਿਕ, ਧਾਰਮਿਕ, ਸਭਿਆਚਾਰਕ, ਵਿੱਦਿਅਕ, ਰਾਜਨੀਤਕ – ਕੁਝ ਵੀ ਲਾਭ ਨਹੀਂ ਹੋਵੇਗਾ। ਬਲਕਿ ਕੌਮ ਵੰਡੀ ਜਾਵੇਗੀ ਤੇ ਬਰਬਾਦ ਹੋ ਜਾਵੇਗੀ। ਅਸੀਂ ਆਪਣੀ ਤਾਕਤ ਨੂੰ ਕਮਜ਼ੋਰ ਨਾ ਹੋਣ ਦੇਈਏ ਬਲਕਿ ਧੁਰੇ ਨਾਲ ਜੁੜੇ ਰਹੀਏ ਤਾਂ ਹੀ ਕੌਮ ਦੀ ਚੜ੍ਹਦੀਕਲਾ ਰਹਿ ਸਕਦੀ ਹੈ। ਅਸੀਂ ਦੁਸ਼ਮਣ ਦੀਆਂ ਚਾਲਾਂ ਨੂੰ ਕਾਮਯਾਬ ਨਹੀਂ ਹੋਣ ਦੇਣਾ ਅਤੇ ਧਿਆਨ ਸਿੰਘ ਡੋਗਰੇ ਵਾਂਗ ਗਦਾਰ ਅਤੇ ਭਰਾ-ਮਾਰੂ ਹੋਣ ਦਾ ਕਲੰਕ ਨਹੀਂ ਲੱਗਣ ਦੇਣਾ।

ਬੀਬੀ ਕਿਰਨਜੋਤ ਕੌਰ ਨੇ ਕਿਹਾ ਕਿ 1966 ਵਿਚ ਹੋਈ ਪੰਜਾਬ ਦੀ ਵੰਡ ਨੇ ਸਿੱਖਾਂ ਨੂੰ ਕਮਜ਼ੋਰ ਹੀ ਕੀਤਾ ਹੈ। ਜੇਕਰ ਅਸੀਂ ਇਕੱਠੇ ਹੁੰਦੇ ਤਾਂ ਅੱਜ ਸਾਡੇ ਪਾਰਲੀਮੈਂਟ ਮੈਂਬਰਾਂ ਦੀ ਵਧੇਰੇ ਗਿਣਤੀ ਹੋਣ ਕਰਕੇ ਇਨ੍ਹਾਂ ਦੀ ਵੱਖਰੀ ਪਛਾਣ ਤੇ ਰਾਜਨੀਤਕ ਸ਼ਕਤੀ ਹੋਣੀ ਸੀ। ਇੰਜ ਹੀ ਜੇਕਰ ਹਰਿਆਣਾ ਦੀ ਵੱਖਰੀ ਕਮੇਟੀ ਬਣਦੀ ਹੈ ਤਾਂ ਸਾਡੀ ਸਖਸ਼ੀਅਤ ਹੋਰ ਵੀ ਵੰਡੀ ਜਾਵੇਗੀ ਅਤੇ ਹਰਿਆਣੇ ਦੇ ਸਿੱਖ ਕੁਝ ਪ੍ਰਾਪਤ ਕਰਨ ਦੀ ਥਾਂ ਟੁੱਟ ਕੇ ਰਹਿ ਜਾਣਗੇ। ਸ. ਕਰਨੈਲ ਸਿੰਘ ਪੰਜੋਲੀ ਨੇ ਕਿਹਾ ਕਿ ਹਰਿਆਣੇ ਦੇ ਸਿੱਖਾਂ ਵਲੋਂ ਉਠਾਈ ਜਾ ਰਹੀ ਵੱਖਰੀ ਕਮੇਟੀ ਦੀ ਮੰਗ ਇਕ ਤਰ੍ਹਾਂ ਕਾਂਗਰਸ ਦੀ ਹੀ ਸੋਚੀ ਸਮਝੀ ਅਤੇ ਬੜੀ ਸੂਖਮ ਸਾਜਿਸ਼ ਹੈ। ਅਸੀਂ ਕਦੇ ਵੀ ਆਪਣੇ ਵੀਰਾਂ ਨੂੰ ਅਲੱਗ ਨਹੀਂ ਹੋਣ ਦਿਆਂਗੇ। ਜੇਕਰ ਹੁੱਡਾ ਨੂੰ ਹਰਿਆਣੇ ਦੇ ਸਿੱਖਾਂ ਨਾਲ ਕੋਈ ਹਮਦਰਦੀ ਹੈ ਤਾਂ ਚਿਰਾਂ ਤੋਂ ਚੱਲੀ ਆ ਰਹੀ ਪੰਜਾਬੀ ਨੂੰ ਦੂਜਾ ਦਰਜਾ ਦੇਣ ਦੀ ਮੰਗ ਕਿਉਂ ਨਹੀਂ ਪ੍ਰਵਾਨ ਕਰ ਲੈਂਦਾ? ਕਾਂਗਰਸ, ਜੋ ਆਪਣੇ ਆਪ ਨੂੰ ਸੈਕੂਲਰ ਸਮਝਦੀ ਹੈ, ਵਲੋਂ ਸਿੱਖ ਗੁਰਧਾਮਾਂ ਵਿਚ ਦਿੱਤਾ ਜਾ ਰਿਹਾ ਦਖਲ ਕਦੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਸਾਨੂੰ ਇਨ੍ਹਾਂ ਸਾਜਿਸ਼ਾਂ ਤੋਂ ਖ਼ਬਰਦਾਰ ਰਹਿਣ ਦੀ ਲੋੜ ਹੈ।

ਦੀਰਘ ਵਿਚਾਰਾਂ ਉਪਰੰਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਨੇ ਹੇਠ ਲਿਖਿਆ ਮਤਾ ਪੇਸ਼ ਕੀਤਾ ਜੋ ਹਾਊਸ ਵਿਚ ਜੈਕਾਰਿਆਂ ਦੀ ਗੂੰਜ ਨਾਲ ਪ੍ਰਵਾਨ ਕੀਤਾ ਗਿਆ:

“ਇਤਿਹਾਸਕ ਗੁਰਧਾਮਾਂ ਦੇ ਸੁਚਾਰੂ ਪ੍ਰਬੰਧ ਅਤੇ ਗੁਰ-ਮਰਿਆਦਾ ਦੀ ਬਹਾਲੀ ਲਈ ਲੰਬੇ ਸੰਘਰਸ਼ ਅਤੇ ਅਨਗਿਣਤ ਕੁਰਬਾਨੀਆਂ ਉਪਰੰਤ ਹੋਂਦ ਵਿਚ ਆਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖ ਜਗਤ ਦੀ ਸਰਵਉੱਚ ਪ੍ਰਤੀਨਿਧ ਧਾਰਮਿਕ ਸੰਸਥਾ ਹੈ। ਲਗਭਗ 500 ਸ਼ਹੀਦੀਆਂ ਦੇਣ ਤੋਂ ਇਲਾਵਾ, ਕਰੋੜਾਂ ਰੁਪਏ ਦੀ ਸੰਪਤੀ ਕੁਰਕ ਕਰਵਾਉਣ, ਹਜ਼ਾਰਾਂ ਦੀ ਗਿਣਤੀ ਵਿਚ ਘੋੜਿਆਂ ਦੇ ਸੁੰਬਾਂ ਹੇਠ ਦਰੜੇ ਜਾਣ, ਜ਼ਾਲਮ ਅੰਗਰੇਜ਼ ਹੁਕਮਰਾਨਾ ਦੀਆਂ  ਡਾਂਗਾਂ ਖਾਣ, ਜਿਉਂਦਿਆਂ ਸਾੜੇ ਜਾਣ ਅਤੇ ਜੇਲ੍ਹਾਂ ਦੀਆਂ ਕਾਲ ਕੋਠੜੀਆਂ ਵਿਚ ਤਸੀਹੇ ਝੱਲਣ ਉਪਰੰਤ ਸਿੱਖ ਕੌਮ ਨੇ ‘ਸਿੱਖ ਗੁਰਦੁਆਰਾਜ਼ ਐਕਟ-1925’ ਦੀ ਫ਼ਖਰਯੋਗ ਪ੍ਰਾਪਤੀ ਕੀਤੀ ਹੈ। ਅੱਜ ਸਮੁੱਚਾ ਸਿੱਖ ਜਗਤ ਹਰ ਪ੍ਰਕਾਰ ਦੀ ਇਤਿਹਾਸਕ, ਧਾਰਮਿਕ, ਸੱਭਿਆਚਾਰਕ ਅਤੇ ਸਮਾਜਕ ਅਗਵਾਈ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ’ਤੇ ਟੇਕ ਰੱਖਦਾ ਹੈ। ਇਸੇ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸਿੱਖ ਪਾਰਲੀਮੈਂਟ ਵਜੋਂ ਵੀ ਜਾਣਿਆ ਜਾਂਦਾ ਹੈ।

ਸਿੱਖ ਗੁਰਦੁਆਰਾਜ਼ ਐਕਟ-1925 ਦੀ ਪ੍ਰਾਪਤੀ ਲਈ ਸਿੱਖ ਕੌਮ ਵਲੋਂ ਲੜੇ ਗਏ ਸੰਘਰਸ਼ ਦੌਰਾਨ ਉਸ ਸਮੇਂ ਦੇ ਕਾਂਗਰਸੀ ਲੀਡਰਾਂ ਨੇ ਵੀ ਜੇਲ੍ਹਾਂ ਕੱਟੀਆਂ ਅਤੇ ਚਾਬੀਆਂ ਦੇ ਮੋਰਚੇ ਦੀ ਜਿੱਤ ਨੂੰ ਆਜ਼ਾਦੀ ਦੀ ਲੜਾਈ ਦੀ ਪਹਿਲੀ ਜਿੱਤ ਦੱਸਦਿਆਂ ਵਧਾਈਆਂ ਵੀ ਦਿੱਤੀਆਂ। ਪਰ ਕਾਂਗਰਸ ਦੀ ਸਿੱਖਾਂ ਪ੍ਰਤੀ ਜਹਿਨੀਅਤ ਦੀ ਅਸਲੀਅਤ 1948 ਵਿਚ ਹੀ ਜੱਗ ਜ਼ਾਹਰ ਹੋ ਗਈ, ਜਦੋਂ ਦੇਸ਼ ਵੰਡ ਤੋਂ ਪਹਿਲਾਂ ਭਾਰਤ ਦੇ ਉਤਰ ਵਿਚ ਸਿੱਖਾਂ ਲਈ ਇਕ ਵੱਖਰਾ ਖਿੱਤਾ ਕਾਇਮ ਕਰਨ ਦੇ ਸਬਜ਼ਬਾਗ ਵਿਖਾਉਣ ਵਾਲਿਆਂ ਨੇ ਇਕ ਸਰਕੂਲਰ ਰਾਹੀਂ ਆਫੀਸ਼ਲ ਤੌਰ ’ਤੇ ਸਿੱਖ ਕੌਮ ਨੂੰ ‘ਜਰਾਇਮ ਪੇਸ਼ਾ ਕੌਮ’ ਕਰਾਰ ਦੇਂਦਿਆਂ ਇਹਨਾਂ ’ਤੇ ਕਰੜੀ ਨਿਗਰਾਨੀ ਰੱਖਣ ਦੇ ਫੁਰਮਾਨ ਜਾਰੀ ਕਰ ਦਿੱਤੇ। ਜਿਨ੍ਹਾਂ ਨੂੰ ਵੱਖਰਾ ਖਿੱਤਾ ਦੇਣ ਦੇ ਲਾਰੇ ਲਾਏ ਗਏ ਸੀ, ਉਨ੍ਹਾਂ ਨੂੰ ‘ਪੰਜਾਬੀ ਸੂਬੇ’ ਦੀ ਪ੍ਰਾਪਤੀ ਲਈ ਫਿਰ ਜੇਲ੍ਹਾਂ ਭਰਨੀਆਂ ਪਈਆਂ। ਏਥੇ ਹੀ ਬੱਸ ਨਹੀਂ, ਪੰਜਾਬ ਵਿਚੋਂ ਹਰਿਆਣਾ, ਹਿਮਾਚਲ ਪ੍ਰਦੇਸ਼ ਬਣਾ ਕੇ ਚੰਡੀਗੜ੍ਹ ਸ਼ਹਿਰ, ਜੋ ਪੰਜਾਬ ਦੀ ਰਾਜਧਾਨੀ ਵਜੋਂ ਉਸਾਰਿਆ ਗਿਆ ਸੀ ਅਤੇ ਪੰਜਾਬੀ ਬੋਲਦੇ ਕਈ ਇਲਾਕੇ ਪੰਜਾਬ ਤੋਂ ਬਾਹਰ ਰੱਖ ਲਏ ਗਏ। ਹਿੰਦੁਸਤਾਨ ਦੇ ਕਈ ਪ੍ਰਾਂਤਾਂ ਵਿਚ ਪੰਜਾਬੀਆਂ ਵਲੋਂ ਕੋਈ ਜਾਇਦਾਦ ਖਰੀਦੇ ਜਾਣ ’ਤੇ ਪਾਬੰਦੀ ਲਗਾ ਦਿੱਤੀ ਗਈ, ਭਾਰਤੀ ਫੌਜ ਵਿਚ ਸਿੱਖਾਂ ਦੀ ਭਰਤੀ ਮੈਰਿਟ ਦੀ ਬਜਾਏ ਉਨ੍ਹਾਂ ਦੀ ਗਿਣਤੀ ਦੇ ਅਧਾਰ ’ਤੇ ਕਰ ਦਿੱਤੀ ਗਈ। ਐਮਰਜੈਂਸੀ ਦੇ ਬਹਾਨੇ ਸਿੱਖਾਂ ਨੂੰ ਸਬਕ ਸਿਖਾਉਣ ਦੇ ਕੋਝੇ ਯਤਨ ਕੀਤੇ ਗਏ।

ਰੂਹਾਨੀਅਤ ਦੇ ਸੋਮੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅਤੇ ਮੀਰੀ-ਪੀਰੀ ਦੇ ਪ੍ਰਤੀਕ ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਟੇਕ ਰੱਖਣ ਵਾਲੀ ਸਿੱਖ ਕੌਮ ਨੇ ਇਹਨ੍ਹਾਂ ਸਾਰੀਆਂ ਚੁਨੌਤੀਆਂ ਦਾ ਡਟ ਕੇ ਸਾਹਮਣਾ ਕੀਤਾ ਤਾਂ ਉਪਰੋਕਤ ਸੰਸਥਾਵਾਂ ਨੂੰ ਨੁਕਸਾਨ ਪਹੁੰਚਾਉਣ ਦੇ ਮਨਸੂਬਿਆਂ ਨਾਲ 1984 ਵਿਚ ਭਾਰਤੀ ਫੌਜ ਵਲੋਂ ਤੋਪਾਂ-ਟੈਂਕਾਂ ਨਾਲ ਹਮਲਾ ਕੀਤਾ ਗਿਆ ਜਿਸ ਵਿਚ ਅਣਗਿਣਤ ਜਾਨਾਂ ਲੈਣ ਤੋਂ ਇਲਾਵਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨੂੰ ਗੋਲੀਆਂ ਨਾਲ ਵਿੰਨ੍ਹਿਆਂ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਗੋਲਿਆਂ ਨਾਲ ਉਡਾ ਦਿੱਤਾ। ਸਿੱਖ ਕੌਮ ਨੂੰ ਆਪਣੇ ਗੌਰਵਮਈ ਵਿਰਸੇ ਤੋਂ ਵਾਂਝੇ ਕਰਨ ਲਈ ‘ਸਿੱਖ ਰੈਫਰੈਂਸ ਲਾਇਬ੍ਰੇਰੀ’ ਦੇ ਕੀਮਤੀ ਗ੍ਰੰਥ ਅਤੇ ਦਸਤਾਵੇਜ਼ ਕਿਸੇ ਅਣਦੱਸੀ ਥਾਂ ’ਤੇ ਲਿਜਾਏ ਗਏ ਜੋ ਅੱਜ ਤੀਕ ਵਾਪਸ ਨਹੀਂ ਕੀਤੇ ਗਏ। ਸਿੱਖੀ ਦੇ ਇਨ੍ਹਾਂ ਸੋਮਿਆਂ ਦੀਆਂ ਇਮਾਰਤਾਂ ਨੂੰ ਤਾਂ ਬੇਸ਼ਕ ਨੁਕਸਾਨ ਪੁੱਜਾ ਪਰ ਸਿਧਾਂਤਕ ਤੌਰ ’ਤੇ ਕੋਈ ਨੁਕਸਾਨ ਪਹੁੰਚਾਉਣ ਵਿਚ ਕਾਂਗਰਸ ਜਮਾਤ ਬੁਰੀ ਤਰ੍ਹਾਂ ਅਸਫ਼ਲ ਰਹੀ, ਕਿਉਂਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅਗਵਾਈ ਵਿਚ ਸਮੁੱਚੀ ਸਿੱਖ ਕੌਮ ਨੇ ਜਥੇਬੰਦਕ ਸ਼ਕਤੀ ਦਾ ਮੁਜਾਹਰਾ ਕਰਦਿਆਂ ਆਪਣੇ ਆਪ ਨੂੰ ਇਸ ਨੁਕਸਾਨ ਤੋਂ ਵੀ ਉਭਾਰ ਲਿਆ। ਫਿਰ ਨਵੰਬਰ, 1984 ਵਿਚ ਸਿੱਖਾਂ ਦਾ ਕਤਲੇਆਮ ਕਰਵਾਇਆ ਗਿਆ।

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਲਈ ਸੰਘਰਸ਼ ਨੂੰ ਦੇਸ਼ ਦੀ ਆਜ਼ਾਦੀ ਦੀ ਲੜਾਈ ਦੱਸਣ ਵਾਲਿਆਂ ਲਈ ਹੁਣ ਇਹ ਸੰਸਥਾ ਅੱਖ ਦਾ ਰੋੜ ਬਣ ਗਈ ਹੈ ਅਤੇ ਇਸ ਨੂੰ ਕਮਜ਼ੋਰ ਕਰਨ ਦੀਆਂ ਸਾਜਿਸ਼ਾਂ ਵਿਚ ਕਾਂਗਰਸ ਵਲੋਂ ਕੋਈ ਕਸਰ ਨਹੀਂ ਛੱਡੀ ਜਾ ਰਹੀ। ਪਾਕਿਸਤਾਨ ਵਿਚਲੇ ਗੁਰਧਾਮਾਂ ਸਬੰਧੀ ਕੋਈ ਮਸਲਾ ਹੋਵੇ, ਗੁਰਧਾਮਾਂ ਦੀ ਯਾਤਰਾ ਲਈ ਜਾਣ ਵਾਲੇ ਜਥਿਆਂ ਸਬੰਧੀ ਕੋਈ ਮਸਲਾ ਹੋਵੇ, ਵਿਦੇਸ਼ਾਂ ਵਿਚ ਸਿੱਖਾਂ ਦੀ ਪਹਿਚਾਣ ਦਾ ਮਸਲਾ ਹੋਵੇ, ਕਿਰਪਾਨ ਜਾਂ ਦਸਤਾਰ ਦਾ ਕਿਧਰੇ ਕੋਈ ਮਸਲਾ ਹੋਵੇ ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮਤਿਆਂ ਅਤੇ ਲਿਖਾ-ਪੜ੍ਹੀ ਨੂੰ ਮੂਲੋਂ ਹੀ ਅਣਗੌਲਿਆਂ ਕੀਤਾ ਜਾ ਰਿਹਾ ਹੈ। ਹੋਰ ਤਾਂ ਹੋਰ, ਸਿੱਖ ਰੈਫਰੈਂਸ ਲਾਇਬ੍ਰੇਰੀ, ਜੋ ਸਿੱਖ ਪੰਥ ਦਾ ਅਮੁਲਾ ਸਰਮਾਇਆ ਹੈ, ਸਬੰਧੀ ਪਿਛਲੇ 24 ਸਾਲਾਂ ਤੋਂ ਕੀਤੀ ਜਾ ਰਹੀ ਲਿਖਾ-ਪੜ੍ਹੀ, ਮੈਮੋਰੰਡਮ ਆਦਿ ਕੇਂਦਰ ਦੀ ਕਾਂਗਰਸ ਸਰਕਾਰ ਵਲੋਂ ਸਭ ਰੱਦੀ ਦੀ ਟੋਕਰੀ ਵਿਚ ਸੁੱਟੇ ਜਾ ਰਹੇ ਹਨ।

ਸਿੱਖ ਸੰਸਥਾਵਾਂ ਨੂੰ ਨੇਸਤੋ-ਨਾਬੂਦ ਕਰਨ ਦੀ ਕਾਂਗਰਸ ਵਲੋਂ ਵਿੱਢੀ ਗਈ ਮੁਹਿੰਮ ਦੀ ਇਹ ਚਰਮ ਸੀਮਾ ਹੀ ਹੈ ਕਿ ਹਰਿਆਣਾ ਪ੍ਰਾਂਤ ਵਿਚਲੇ ਇਤਿਹਾਸਕ ਗੁਰਧਾਮਾਂ ਦੇ ਪ੍ਰਬੰਧ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਬਰਾਬਰ ਇਕ ਵੱਖਰੀ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਕਾਇਮ ਕਰਨ ਦੀਆਂ ਕੋਝੀਆਂ ਕਾਰਵਾਈਆਂ ਅਤੇ ਹੱਥਕੰਡੇ ਵਰਤੇ ਜਾ ਰਹੇ ਹਨ। ਕੇਂਦਰ ਦੀ ਕਾਂਗਰਸ ਸਰਕਾਰ ਦੇ ਇਸ਼ਾਰੇ ’ਤੇ ਹਰਿਆਣਾ ਕਾਂਗਰਸ ਵਲੋਂ ਪਹਿਲਾਂ ਆਪਣੇ ਚੋਣ ਮੈਨੀਫੈਸਟੋ ਵਿਚ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਾਏ ਜਾਣ ਦਾ ਅਹਿਦ ਕਰਨਾ, ਫਿਰ ਇਸ ਲਈ ਲੋਕਤੰਤਰੀ ਪ੍ਰੰਪਰਾਵਾਂ ਅਤੇ ਮਾਨਤਾਵਾਂ ਨੂੰ ਛਿੱਕੇ ਟੰਗਦਿਆਂ ਬੋਗਸ ਕਿਸਮ ਦੇ ਹਲਫ਼ਨਾਮੇ ਲੈ ਕੇ ਇਸ ਨੂੰ ਰਾਏ-ਸ਼ੁਮਾਰੀ ਦਾ ਨਾਮ ਦੇਣਾ ਅਤੇ ਹੁਣ ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਭੁਪਿੰਦਰ ਸਿੰਘ ਹੁੱਡਾ ਵਲੋਂ ਹਰਿਆਣਾ ਦਿਵਸ ’ਤੇ ਵੱਖਰੀ ਕਮੇਟੀ ਦਾ ਐਲਾਨ ਕਰਨ ਸਬੰਧੀ ਬਿਆਨਬਾਜ਼ੀ ਅਜਿਹੀਆਂ ਕੜੀਆਂ ਹਨ, ਜੋ ਕਾਂਗਰਸ ਦੀ ਸਿੱਖਾਂ ਅਤੇ ਸਿੱਖ ਸੰਸਥਾਵਾਂ ਪ੍ਰਤੀ ਮਾਰੂ ਨੀਤੀਆਂ ਨਾਲ ਜੁੜਦੀਆਂ ਹਨ। ਅੱਜ ਦਾ ਅਜਲਾਸ ਇਹ ਮਹਿਸੂਸ ਕਰਦਾ ਹੈ ਕਿ ਸ੍ਰੀ ਹੁੱਡਾ ਸ਼ਾਇਦ ਰਾਏਸ਼ੁਮਾਰੀ ਸਬੰਧੀ ਇਸ ਗੱਲ ਤੋਂ ਅਨਜਾਣ ਹਨ ਕਿ ਰਾਏਸ਼ੁਮਾਰੀ ਦਾ ਰੁਝਾਨ ਦੇਸ਼ ਦੀ ਏਕਤਾ ਤੇ ਅਖੰਡਤਾ ਨੂੰ ਵੱਡਾ ਖਤਰਾ ਹੋ ਸਕਦੀ ਹੈ। ਇਸ ਸਾਰੀ ਕਾਰਵਾਈ ਪਿੱਛੇ ਕਾਂਗਰਸ ਦਾ ਮਨੋਰਥ ਸਿੱਖਾਂ ਦੀ ਜਥੇਬੰਦਕ ਸ਼ਕਤੀ ਨੂੰ ਕਮਜ਼ੋਰ ਕਰਨਾ, ਉਹਨਾਂ ਵਿਚ ਖਾਨਾਜੰਗੀ ਦੇ ਹਾਲਾਤ ਪੈਦਾ ਕਰਨਾ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸ਼ਕਤੀ ਨੂੰ ਵੰਡਣ ਤੋਂ ਇਲਾਵਾ ਕੌਮ ਨੂੰ ਸਿੱਖ ਪੰਥ ਦੀਆਂ ਸਥਾਪਤ ਸੰਸਥਾਵਾਂ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲੋਂ ਤੋੜਨਾ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਅੱਜ ਦਾ ਜਨਰਲ ਅਜਲਾਸ ਕਾਂਗਰਸ ਦੀਆਂ ਇਹਨਾਂ ਸਾਰੀਆਂ ਸਿੱਖ ਮਾਰੂ ਨੀਤੀਆਂ ਦੀ ਸਖਤ ਸ਼ਬਦਾਂ ਵਿਚ ਨਿਖੇਧੀ ਕਰਦਾ ਹੋਇਆ ਹਰਿਆਣਾ ਤੇ ਕੇਂਦਰ ਸਰਕਾਰਾਂ ਨੂੰ ਤਾੜਨਾ ਕਰਦਾ ਹੈ ਕਿ ਸਰਕਾਰ ਅਜਿਹੀਆਂ ਸਿੱਖ ਵਿਰੋਧੀ ਕਾਰਵਾਈਆਂ ਤੋਂ ਬਾਜ਼ ਆਏ ਨਹੀਂ ਤਾਂ ਇਸ ਦੇ ਸਿੱਟੇ ਬੜੇ ਦੂਰਰਸ ਅਤੇ ਗੰਭੀਰ ਹੋਣਗੇ।

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਅੱਜ ਦਾ ਜਨਰਲ ਅਜਲਾਸ ਹਰਿਆਣੇ ਦੇ ਉਹਨਾਂ ਭਰਾਵਾਂ ਨੂੰ ਜੋ ਵੱਖਰੀ ਕਮੇਟੀ ਦੀ ਮੰਗ ਕਰ ਰਹੇ ਹਨ, ਅਪੀਲ ਕਰਦਾ ਹੈ ਕਿ ਉਹ ਇਸ ਪਿਛੇ ਕਾਂਗਰਸ ਜਮਾਤ ਦੀ ਸਾਜ਼ਿਸ਼ ਨੂੰ ਸਮਝਣ, ਨਹੀਂ ਤਾਂ ਉਹ ਨਨਕਾਣਾ ਸਾਹਿਬ, ਗੁਰੂ ਕਾ ਬਾਗ ਅਤੇ ਜੈਤੋ ਦੇ ਮੋਰਚਿਆਂ ਦੇ ਸ਼ਹੀਦਾਂ ਦੀਆਂ ਲਾ-ਮਿਸਾਲ ਕੁਰਬਾਨੀਆਂ ਨੂੰ ਰੋਲਣ ਅਤੇ ਛੁਟਿਆਉਣ ਦਾ ਕਾਰਨ ਬਣ ਰਹੇ ਹੋਣਗੇ, ਜਿਸ ਲਈ ਇਤਿਹਾਸ ਉਹਨਾਂ ਨੂੰ ਕਦੀ ਮੁਆਫ਼ ਨਹੀਂ ਕਰੇਗਾ। ਅੱਜ ਦਾ ਅਜਲਾਸ ਹਰਿਆਣੇ ਦੇ ਆਪਣੇ ਭਰਾਵਾਂ ਨੂੰ ਇਹ ਵੀ ਅਪੀਲ ਕਰਦਾ ਹੈ ਕਿ ਅਜਿਹਾ ਕੋਈ ਮਸਲਾ ਨਹੀਂ ਜੋ ਮਿਲ-ਬੈਠ ਕੇ ਹੱਲ ਨਹੀਂ ਕੀਤਾ ਜਾ ਸਕਦਾ- ਲੋੜ ਹੈ ਤਾਂ ਸਿਰਫ਼ ਪੰਥਕ ਹਿਤਾਂ ਨੂੰ ਪਹਿਲ ਦਿੰਦਿਆਂ ਆਪਣੇ ਮਨਾਂ ਦੇ ਦਰਵਾਜ਼ੇ ਖੁੱਲ੍ਹੇ ਰੱਖਣ ਦੀ।”

This entry was posted in ਪੰਜਾਬ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>