ਨਵੀਂ ਦਿੱਲੀ- ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਲੀਡਰ ਜਸਵੰਤ ਸਿੰਘ ਨੇ ਕਿਹਾ ਕਿ ਭਾਰਤ ਅਤੇ ਪਾਕਿਸਤਾਨ ਦੇ ਹੋਂਦ ਵਿਚ ਆਉਣ ਦੇ ਪਿੱਛੇ ਜਿਨਾਹ ਨੂੰ ਬਿਨਾਂ ਵਜ੍ਹਾ ਬਦਨਾਮ ਕੀਤਾ ਗਿਆ ਹੈ ਅਤੇ ਦਰਅਸਲ ਇਹ ਜਵਾਹਰ ਲਾਲ ਨਹਿਰੂ ਕਰਕੇ ਹੋਇਆ ਹੈ। ਉਨ੍ਹਾਂ ਨੇ ਇਹ ਵਿਚਾਰ ਆਪਣੀ ਨਵੀਂ ਪ੍ਰਕਾਸ਼ਤ ਕਿਤਾਬ “ਜਿਨਾਹ-ਇੰਡੀਆ, ਪਾਰਟੀਸ਼ਨ, ਇੰਡੀਪੈਂਡੈਂਸ” ਵਿਚ। ਸੋਮਵਾਰ ਨੂੰ ਰਲੀਜ਼ ਹੋਈ ਇਹ ਕਿਤਾਬ ਰਲੀਜ਼ ਕੀਤੇ ਜਾਣ ਤੋਂ ਪਹਿਲਾਂ ਵਿਚ ਵਿਵਾਦਾਂ ਵਿਚ ਘਿਰ ਗਈ ਹੈ ਅਤੇ ਚਰਚਿਆਂ ਦਾ ਵਿਸ਼ਾ ਬਣਦੀ ਜਾ ਰਹੀ ਹੈ।
ਕਿਤਾਬ ਦੇ ਬਹਾਨੇ ਮੁਹੰਮਦ ਅਲੀ ਜਿਨਾਹ ਦਾ ਜਿ਼ਕਰ ਇਕ ਵਾਰ ਫਿਰ ਭਾਰਤੀ ਰਾਜਨੀਤੀ ਵਿਚ ਹਲਚਲ ਪੈਦਾ ਕਰ ਰਿਹਾ ਹੈ। ਆਪਣੀ ਇਸ ਕਿਤਾਬ ਵਿਚ ਜਸਵੰਤ ਸਿੰਘ ਨੇ ਵੰਡ ਦਾ ਠੀਕਰਾ ਭਾਰਤ ਦੇ ਪਹਿਲੇ ਪ੍ਰਧਾਨਮੰਤਰੀ ਜਵਾਹਰ ਲਾਲ ਨਹਿਰੂ ਦੇ ਸਿਰ ਭੰਨਿਆ ਹੈ। ਉਨ੍ਹਾਂ ਨੇ ਕਿਹਾ ਕਿ ਜਿਨਾਹ ਨੂੰ ਬਿਨਾਂ ਵਜ੍ਹਾ ਬਦਨਾਮ ਕੀਤਾ ਜਾ ਰਿਹਾ ਹੈ। ਇਸ ਸਬੰਧ ਪ੍ਰਕਾਸ਼ਨ ਗਰੁੱਪ ਦੇ ਸੰਪਾਦਕ ਦਾ ਕਹਿਣਾ ਹੈ ਕਿ ਇਸ ਕਿਤਾਬ ਵਿਚ ਅਜਿਹੀਆਂ ਕਈ ਗੱਲਾਂ ਹਨ ਜਿਨ੍ਹਾਂ ਬਾਰੇ ਬਹਿਸ ਛਿੜ ਸਕਦੀ ਹੈ।
ਆਪਣੀ ਕਿਤਾਬ ਵਿਚ ਜਸਵੰਤ ਸਿੰਘ ਨੇ ਲਿਖਿਆ ਹੈ ਕਿ ਜਿਨਾਹ ਸਾਲ 1945 ਤੱਕ ਹਿੰਦੂ ਮੁਸਲਿਮ ਵਿਵਾਦ ਨੂੰ ਵੰਡ ਦੇ ਚਸ਼ਮੇ ਨਾਲ ਨਹੀਂ ਸਗੋਂ ਇਕ ਕੌਮੀ ਸਮਸਿਆ ਵਜੋਂ ਵੇਖਦੇ ਸਨ। ਉਨ੍ਹਾਂ ਨੇ ਆਪਣੀ ਕਿਤਾਬ ਵਿਚ ਇਥੋਂ ਤਕ ਕਿਹਾ ਹੈ ਕਿ ਭਾਰਤ ਅਤੇ ਪਾਕਿਸਤਾਨ ਦੀ ਵੰਡ ਦੀ ਲੋੜੀਂਦੀ ਰੂਪਰੇਖਾ ਅਤੇ ਤਿਆਰੀ ਵੀ ਜਵਾਹਰ ਲਾਲ ਨਹਿਰੂ ਨੇ ਹੀ ਕੀਤੀ ਸੀ। ਕਿਤਾਬ ਇਹ ਵੀ ਦਸਦੀ ਹੈ ਕਿ ਦਰਅਸਲ ਜਿਨਾਹ ਹਿੰਦੂ-ਮੁਸਲਿਮ ਏਕਤਾ ਦੇ ਪੈਰੋਕਾਰ ਸਨ। ਉਨ੍ਹਾਂ ਦਾ ਜਿਹੜਾ ਅਕਸ ਲੋਕਾਂ ਦੇ ਸਾਹਮਣੇ ਹੈ, ਉਨ੍ਹਾਂ ਦੀ ਸ਼ਖ਼ਸੀਅਤ ਉਸਤੋਂ ਵਖਰੀ ਸੀ। ਉਨ੍ਹਾਂ ਬਾਰੇ ਭੰਡੀ ਪ੍ਰਚਾਰ ਕੀਤਾ ਗਿਆ ਅਤੇ ਇਸੇ ਵਜ੍ਹਾਂ ਕਰਕੇ ਇਕ ਵਖਰਾ ਅਕਸ ਲੋਕਾਂ ਦੇ ਦਿਮਾਗ ਵਿਚ ਬਣ ਗਿਆ।
ਜਸਵੰਤ ਸਿੰਘ ਦਸਦੇ ਹਨ ਕਿ ਇਸ ਕਿਤਾਬ ਦੇ ਪਿੱਛੇ ਉਨ੍ਹਾਂ ਦੀ ਪੰਜ ਸਾਲ ਤੋਂ ਵੱਧ ਦੀ ਮੇਹਨਤ ਹੈ ਅਤੇ ਇਸ ਲਈ ਉਨ੍ਹਾਂ ਨੇ ਦੇਸ਼ ਅਤੇ ਦੁਨੀਆਂ ਦੀਆਂ ਕਈ ਲਾਇਬ੍ਰੇਰੀਆਂ, ਰੈਂਫਰੈਂਸ ਕੇਂਦਰਾਂ ਜਿਹੀਆਂ ਥਾਵਾਂ ‘ਤੇ ਜਾਕੇ ਸਬੂਤ ਇਕੱਤਰ ਕੀਤੇ ਹਨ। ਉਨ੍ਹਾਂ ਨੇ ਦਸਿਆ ਕਿ ਦਰਅਸਲ ਜਿਨਾਹ ਦੇ ਰਾਜਨੀਤਕ ਜੀਵਨ ‘ਤੇ ਅਧਾਰਤ ਇਹ ਕਿਤਾਬ ਉਸ ਦੌਰ ਦੀ ਰਾਜਨੀਤੀ ਦਾ ਦਸਤਾਵੇਜੀਕਰਣ ਹੈ।
ਨਹਿਰੂ ਨੇ ਤਿਆਰ ਕੀਤਾ ਸੀ ਵੰਡ ਦਾ ਖਰੜਾ ਤਿਆਰ-ਜਸਵੰਤ ਸਿੰਘ
This entry was posted in ਭਾਰਤ.