ਲੁਧਿਆਣਾ- ਉਦਯੋਗਿਕ ਨਗਰੀ ਵਿਚ ਦੇਸ਼ ਦੇ ਸੁਤੰਤਰਤਾ ਦਿਹਾੜੇ ‘ਤੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਝੰਡਾ ਲਹਿਰਾਇਆ ਅਤੇ ਪਰੇਡ ਦੀ ਸਲਾਮੀ ਲਈ। ਆਪਣੇ ਸੰਬੋਧਨ ਵਿਚ ਉਨ੍ਹਾਂ ਨੇ ਕਿਹਾ ਕਿ ਪੰਜਾਬ ਦੇ ਸਰਬ ਪੱਖੀ ਵਿਕਾਸ ਦੇ ਲਈ ਯਤਨ ਤੇਜ਼ ਕੀਤੇ ਜਾਣਗੇ ਅਤੇ ਸੱਤ ਹਜ਼ਾਰ ਮੇਗਾਵਾਟ ਦੇ ਚਾਰ ਥਰਮਲ ਪਲਾਂਟਾਂ ਦੀ ਮਦਦ ਨਾਲ ਪੰਜਾਬ ਨੂੰ ਬਿਜਲੀ ਦੀ ਸਪਲਾਈ ਦੇ ਮਾਮਲੇ ਵਿਚ ਸਰਪਲਸ ਸਟੇਟ ਬਣਾਇਆ ਜਾਵੇਗਾ। ਸੁਖਬੀਰ ਨੇ ਪੁਲਿਸ ਮੁਲਾਜ਼ਮਾਂ ਸਮੇਤ 11 ਸ਼ਖਸੀਅਤਾਂ ਨੂੰ ਅਹਿਮ ਯੋਗਦਾਨ ਦੇ ਲਈ ਸਨਮਾਨਿਤ ਕੀਤਾ। ਨਾਲ ਹੀ ਸਮਾਗਮ ਵਿਚ ਹਿੱਸਾ ਲੈਣ ਵਾਲੇ ਸਕੂਲੀ ਬੱਿਚਆਂ ਨੂੰ ਇਕ ਲੱਖ ਰੁਪਏ ਦੇਣ ਦਾ ਐਲਾਨ ਕੀਤਾ।
ਗਵਰਨਮੈਂਟ ਕਾਲੇਜ ਫਾਰ ਬੁਆਇਜ਼ ਵਿਚ ਆਯੋਜਿਤ ਸਮਾਗਮ ਵਿਚ ਸੁਖਬੀਰ ਬਾਦਲ ਨੇ ਕਿਹਾ ਕਿ ਮਹਾਨ ਸੁਤੰਤਰਤਾ ਸੰਗਰਾਮੀਆਂ ਨੇ ਆਪਣੇ ਪ੍ਰਾਣਾਂ ਦੀ ਬਲੀ ਦੇਕੇ ਦੇਸ਼ ਨੂੰ ਆਜ਼ਾਦ ਕਰਾਕੇ ਇਕ ਵਿਕਸਿਤ ਦੇਸ਼ ਬਨਾਉਣ ਦਾ ਸਪਨਾ ਵੇਖਿਆ ਸੀ, ਪਰ ਦੁੱਖ ਦੀ ਗੱਲ ਇਹ ਹੈ ਕਿ ਸਾਲ ਦਰ ਸਾਲ ਵੱਧ ਰਹੀ ਮਹਿੰਗਈ ਕਰਕੇ ਗਰੀਬਾਂ ਦੇ ਲਈ ਦੋ ਵੇਲੇ ਦੀ ਰੋਟੀ ਦਾ ਪ੍ਰਬੰਧ ਕਰਨਾ ਵੀ ਮੁਸ਼ਕਲ ਹੋ ਰਿਹਾ ਹੈ। ਰਾਜ ਸਰਕਾਰ ਨੇ ਗਰੀਬਾਂ ਦੀ ਬੇਹਤਰੀ ਲਈ ਆਟਾ ਦਾਲ ਅਤੇ ਸ਼ਗਨ ਸਕੀਮ ਲਾਗੂ ਕੀਤੀ, ਜਿਸ ਕਰਕੇ ਲੋੜਵੰਦ ਲੋਕਾਂ ਨੂੰ ਕਾਫ਼ੀ ਰਾਹਤ ਮਿਲੀ। ਉਨ੍ਹਾਂ ਨੇ ਕਿਹਾ ਕਿ ਬਿਜਲੀ ਦੇ ਖੇਤਰ ਵਿਚ ਆਤਮ ਨਿਰਭਰਤਾ, ਪ੍ਰਸ਼ਾਸਕੀ ਸੁਧਾਰ, ਐਕਸਪ੍ਰੈਸ ਵੇਅ ਅਤੇ ਕੌਮਾਂਤਰੀ ਹਵਾਈ ਅੱਡਾ ਨਿਰਮਾਣ ਨੂੰ ਤਰਜੀਹ ਦਿੱਤੀ ਜਾ ਰਹੀ ਹੈ। ਸੂਬੇ ਦੇ ਨਕਾਰਾ ਹੋ ਚੁੱਕੇ ਸਿੰਚਾਈ ਪ੍ਰਬੰਧਾਂ, ਯੂਨੀਵਰਸਿਟੀ, ਬਿਜਨੈਸ ਸਕੂਲ ਅਤੇ ਗੈਰ ਤਕਨੀਕੀ ਸੰਸਥਾ ਦੇ ਨਾਲ ਹਰ ਬਲਾਕ ਵਿਚ ਇਕ ਆਦਰਸ਼ ਸਕੂਲ ਅਤੇ ਹਰ ਜਿ਼ਲ੍ਹੇ ਵਿਚ ਲੜਕੀਆਂ ਦਾ ਇਕ ਕਾਜਲ ਬਨਾਉਣ ਲਈ ਸੰਜੀਦਗ਼ੀ ਨਾਲ ਕੰਮ ਚਲ ਰਿਹਾ ਹੈ। ਇਸ ਤੋਂ ਪਹਿਲਾਂ ਸੁਖਬੀਰ ਨੇ ਪਰੇਡ ਦੀ ਸਲਾਮੀ ਅਤੇ ਵੱਖ ਵੱਖ ਸਕੂਲਾਂ ਵਲੋਂ ਪੀਟੀ ਸ਼ੋਅ ਅਤੇ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤੇ ਗਏ।
ਪੰਜਾਬ ਦੇ ਸਰਬਪੱਖੀ ਵਿਕਾਸ ਦੀ ਲੋੜ-ਸੁਖਬੀਰ
This entry was posted in ਪੰਜਾਬ.