ਪਟਨਾ- ਕਾਂਗਰਸ ਦੇ ਜਨਰਲ ਸਕੱਤਰ ਅਤੇ ਸਾਂਸਦ ਰਾਹੁਲ ਗਾਂਧੀ ਦੇ ਨਾਮ ‘ਤੇ ਬਿਹਾਰ ਦੇ ਸਾਰਣ ਜਿ਼ਲੇ ਤੋਂ ਇਕ ਡਰਾਈਵਿੰਗ ਲਾਇਸੰਸ ਜਾਰੀ ਕੀਤਾ ਗਿਆ ਹੈ। ਲਾਇਸੰਸ ਵਿਚ ਸਾਰਣ ਦੇ ਜਿ਼ਲਾ ਅਧਿਕਾਰੀ ਦੀ ਰਿਹਾਇਸ਼ ਨੂੰ ਰਾਹੁਲ ਗਾਂਧੀ ਦੀ ਰਿਹਾਇਸ਼ ਦਸਿਆ ਗਿਆ ਹੈ। ਹਾਲਾਂਕਿ, ਡਿਸਟ੍ਰਿਕਟ ਟਰਾਂਸਪੋਰਟ ਅਫ਼ਸਰ ( ਡੀਟੀਓ) ਇਸ ਲਾਇਸੰਸ ਨੂੰ ਫਰਜ਼ੀ ਦਸ ਰਹੇ ਹਨ। ਜਿ਼ਕਰਯੋਗ ਹੈ ਕਿ ਸਾਰਣ ਸੰਸਦੀ ਹਲਕੇ ਤੋਂ ਹੀ ਆਰਜੇਡੀ ਦੇ ਮੁੱਖੀ ਲਾਲੂ ਪ੍ਰਸਾਦਿ ਸਾਂਸਦ ਹਨ
ਜਿ਼ਲੇ ਦੇ ਇਕ ਅਧਿਕਾਰੀ ਮੁਤਾਬਕ, ਜਿ਼ਲਾ ਟਰਾਂਸਪੋਰਟ ਅਧਿਕਾਰੀ ਪੁਨੀਤਾ ਸ੍ਰੀਵਾਸਤਵ ਨੇ 18 ਮਈ, 2009 ਨੂੰ ਇਕ ਡਰਾਈਵਿੰਗ ਲਾਇਸੰਸ ਜਾਰੀ ਕੀਤਾ। ਲਾਇਸੰਸ ਨੰਬਰ 1847/09 ‘ਤੇ ਰਾਹੁਲ ਗਾਂਧੀ ਦੇ ਪਿਤਾ ਦਾ ਨਾਮ ਰਾਜੀਵ ਗਾਂਧੀ, ਪਤਾ ਜਿ਼ਲਾ ਅਧਿਕਾਰੀ ਨਿਵਾਸ ਛਪਰਾ, ਸਥਾਈ ਪਤਾ ਸੰਸਦ ਭਵਨ ਮਾਰਗ, ਨਵੀਂ ਦਿੱਲੀ ਅੰਗ੍ਰੇਜ਼ੀ ਵਿਚ ਲਿਖਿਆ ਹੋਇਆ ਹੈ। ਲਾਇਸੰਸ ਵਿਚ ਰਾਹੁਲ ਗਾਂਧੀ ਦੀ ਜਨਤ ਤਰੀਕ 19 ਅਗਸਤ, 1982 ਹੈ। ਇਸ ਲਾਇਸੰਸ ਵਿਚ ਫੋਟੋ ਕਿਸੇ ਅਣਜਾਣ ਆਦਮੀ ਦੀ ਲੱਗੀ ਹੋਈ ਹੈ। ਅਧਿਕਾਰੀ ਮੁਤਾਬਕ ਲਾਇਸੰਸ ਦੀ ਵੈਲੀਡੇਸ਼ਨ ਤਰੀਕ 18 ਮਈ 2009 ਤੋਂ 17 ਮਈ 2022 ਤੱਕ ਦੀ ਹੈ। ਲਾਇਸੰਸ ਜਾਰੀ ਕਰਨ ਵਾਲੇ ਅਧਿਕਾਰੀ ਦੇ ਸਥਾਨ ‘ਤੇ ਡੀਟੀਓ ਛਪਰਾ ਦੇ ਦਸਤਖਤ ਹਨ ਅਤੇ ਉਸਦੀ ਮੋਹਰ ਲੱਗੀ ਹੈ। ਇਸ ਮਾਮਲੇ ‘ਤੇ ਡੀਟੀਓ ਸ੍ਰੀਵਾਸਤਵ ਨੇ ਕਿਹਾ ਕਿ ਇਹ ਉਨ੍ਹਾਂ ਨੂੰ ਬਦਨਾਮ ਕਰਨ ਦੀ ਸਾਜਿ਼ਸ਼ ਹੈ। ਉਨ੍ਹਾਂ ਨੇ ਦਸਿਆ ਕਿ ਮੇਰੇ ਰਿਕਾਰਡ ਵਿਚ ਇਸ ਨੰਬਰ ਦਾ ਕੋਈ ਲਾਇਸੰਸ ਜਾਰੀ ਨਹੀਂ ਕੀਤਾ ਗਿਆ। ਉਨ੍ਹਾਂ ਨੇ ਇਸ ਲਾਇਸੰਸ ਨੂੰ ਫਰਜ਼ੀ ਦਸਦੇ ਹੋਏ ਡੀਈਓ ਦੇ ਦਸਤਖ਼ਤਾਂ ਨੂੰ ਵੀ ਫਰਜ਼ੀ ਦਸਿਆ। ਸਾਰਣ ਦੇ ਜਿ਼ਲਾ ਅਧਿਕਾਰੀ ਲੋਕੇਸ਼ ਕੁਮਾਰ ਸਿੰਘ ਨੇ ਸੋਮਵਾਰ ਨੂੰ ਦਸਿਆ ਕਿ ਡੀਟੀਓ ਤੋਂ ਉਨ੍ਹਾਂ ਨੇ ਪੂਰੇ ਮਾਮਲੇ ਦੀ ਜਾਣਕਾਰੀ ਮੰਗੀ ਹੈ।
ਰਾਹੁਲ ਦਾ ਫਰਜ਼ੀ ਲਾਇਸੰਸ ਬਿਹਾਰ ਤੋਂ
This entry was posted in ਭਾਰਤ.