ਬਾਲੀਵੁੱਡ ਦੀ ਹਰ ਨਾਇਕਾ ਵਾਂਗ ਦੀਪਿਕਾ ਪਾਦੂਕੋਨ ਦੀ ਵੀ ਖਾਹਿਸ਼ ਹੈ ਕਿ ਉਹ ਤਿੰਨੇ ਖਾਨਾਂ ( ਸਲਮਾਨ, ਸ਼ਾਹਰੁਖ ਤੇ ਆਮਿਰ) ਦੇ ਨਾਲ ਘਟੋ ਘੱਟ ਇਕ ਫਿਲਮ ਜ਼ਰੂਰ ਕਰੇ। ਸ਼ਾਹਰੁੱਖ ਦੇ ਨਾਲ ਉਹ ‘ਓਮ ਸ਼ਾਂਤੀ ਓਮ” ਵਿਚ ਕੰਮ ਕਰ ਚੁੱਕੀ ਹੈ। ਹੁਣ ਵਾਰੀ ਹੈ ਸਲਮਾਨ ਦੀ।
ਸਲਮਾਨ ਦਾ ਧਿਆਨ ਆਪਣੇ ਵੱਲ ਖਿਚਣ ਲਈ ਦੀਪਿਕਾ ਨੇ ਕੋਸਿ਼ਸ਼ ਸ਼ੁਰੂ ਕਰ ਦਿੱਤੀ ਹੈ। ਪਿਛਲੇ ਦਿਨੀਂ ਸੱਲੂ ਦਾ ਟੀਵੀ ਸ਼ੋ ‘ਦਸ ਕਾ ਦਮ’ ਵਿਚ ਉਸਨੇ ਹਿੱਸਾ ਲੈਕੇ ਉਸਨੂੰ ਖੁਸ਼ ਕਰਨ ਦੀ ਕੋਸਿ਼ਸ਼ ਕੀਤੀ। ਇਨ੍ਹੀਂ ਦਿਨੀਂ ਉਹ ਸਾਰਿਆਂ ਦੇ ਕੋਲ ਸਲਮਾਨ ਦੀਆਂ ਸਿਫ਼ਤਾਂ ਕਰਦੇ ਹੋਏ ਕਹਿੰਦੀ ਹੈ ਕਿ ਉਹ ਸਲਮਾਨ ਦੇ ਨਾਲ ਫਿਲਮ ਵਿਚ ਕੰਮ ਕਰਨਾ ਚਾਹੁੰਦੀ ਹੈ। ਉਸਨੂੰ ਆਸ ਹੈ ਕਿ ਸਲਮਾਨ ਤੱਕ ਉਸਦੀ ਗੱਲ ਜ਼ਰੂਰ ਪਹੁੰਚੇਗੀ। ਵੇਖਣਾ ਹੈ ਕਿ ਦੀਪਿਕਾ ‘ਤੇ ਖੁਸ਼ ਹੋਣ ਵਿਚ ਸਲਮਾਨ ਕਿੰਨਾ ਸਮਾਂ ਲਾਉਂਦਾ ਹੈ। ਸਲਮਾਨ ਤੋਂ ਬਾਅਦ ਆਮਿਰ ਦੀ ਵਾਰੀ ਹੋ ਸਕਦੀ ਹੈ।
ਦੀਪਿਕਾ ਪਾਦੂਕੋਨ ਦੀ ਨਜ਼ਰ ਸਲਮਾਨ ‘ਤੇ
This entry was posted in ਫ਼ਿਲਮਾਂ.