ਅੰਮ੍ਰਿਤਸਰ – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖਾਂ ਦੀ ਆਸਥਾ ਤੇ ਭਾਵਨਾ ਦੀ ਪ੍ਰਤੀਕ ਹੈ। ਸ਼੍ਰੋਮਣੀ ਕਮੇਟੀ ਸਾਰੇ ਵਿਸ਼ਵ ਦੀਆਂ ਸੰਗਤਾਂ ਦੀ ਸਾਂਝੀ ਕਮੇਟੀ ਹੈ ਅਤੇ ਸ਼੍ਰੋਮਣੀ ਕਮੇਟੀ ਦੇ ਪ੍ਰਬੰਧਾਂ ਤੋਂ ਵਿਸ਼ਵ ਦੀਆਂ ਸੰਗਤਾਂ ਸੰਤੁਸ਼ਟ ਹਨ ਇਨ੍ਹਾਂ ਸ਼ਬਦਾ ਦਾ ਪ੍ਰਗਟਾਵਾਂ ਪ੍ਰਧਾਨ ਸ਼੍ਰੋਮਣੀ ਕਮੇਟੀ ਜਥੇਦਾਰ ਅਵਤਾਰ ਸਿੰਘ ਨੇ ਸਥਾਨਕ ਭਾਈ ਗੁਰਦਾਸ ਹਾਲ ਸਥਿਤ ਧਰਮ ਪ੍ਰਚਾਰ ਦੇ ਦਫ਼ਤਰ ਵਿਖੇ ਪੈਸ ਨਾਲ ਅਤੇ ਇਟਲੀ ਤੋਂ ਪੁਜੇ ਗੁਰਦੁਆਰਾ ਸਿੰਘ ਸਭਾ ਬਰੇਸ਼ੀਆ ਦੇ ਪ੍ਰਧਾਨ ਨਿਸ਼ਾਨ ਸਿੰਘ, ਮੀਤ ਪ੍ਰਧਾਨ ਸੁਰਿੰਦਰਜੀਤ ਸਿੰਘ ਪੰਡੋਰੀ, ਭਾਈ ਸਰਬਜੀਤ ਸਿੰਘ ਗਿਲਜੀਆ ਅਤੇ ਇਟਲੀ ਦੀ ਸੰਗਤ ਨੂੰ ਸੰਨਬੋਧਨ ਕਰਦਿਆ ਕਹੇ। ਉਨ੍ਹਾ ਕਿਹਾ ਕਿ ਮੈਨੂੰ ਪੰਜ ਸਾਲ ਮੈਂਬਰ ਸ੍ਰੋਮਣੀ ਕਮੇਟੀ ਅਤੇ ਚਾਰ ਸਾਲ ਪ੍ਰਧਾਨ ਸ਼੍ਰੋਮਣੀ ਕਮੇਟੀ ਬਣੇ ਹੋਏ ਹਨ ਇਸ ਸਮੇ ਦੌਰਾਨ ਸ਼੍ਰੋਮਣੀ ਕਮੇਟੀ ਵਲੋਂ ਬਹੁਪੱਖੀ ਪ੍ਰਚਾਰ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਜਦੋਂ ਮੈਂ ਪ੍ਰਧਾਨ ਬਣਿਆ ਤਾਂ ਆਮ ਧਾਰਨਾ ਸੀ ਕਿ ਸ਼੍ਰੋਮਣੀ ਕਮੇਟੀ ਪ੍ਰਚਾਰ ਨਹੀ ਕਰਦੀ ਅਤੇ ਪ੍ਰੈਸ ਨੇ ਮੈਨੂੰ ਪਹਿਲਾ ਸਵਾਲ ਕੀਤਾ ਕਿ ਤੁਹਾਡੇ ਪਹਿਲੇ ਕੰਮ ਕੀ ਹੋਣਗੇ ਤਾਂ ਮੈ ਕਿਹਾ ਕਿ ਮੈਂ ਸਿੱਖ ਕੌਮ ਨੂੰ ਸਿੱਖੀ ਕੇਸਾ ਸਵਾਸਾਂ ਸੰਗ ਨਿਭਾਉਂਦਾ ਦੇਖਣਾ ਚਾਹੁੰਦਾ ਹਾਂ ਅਤੇ ਸਮੂਚੀ ਸਿੱਖ ਕੌਮ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਹਮਣੇ ਇਕ ਲੜੀ ਵਿਚ ਪੱਰੁਚਾ ਦੇਖਣਾ ਚਾਹੁੰਦਾ ਹਾਂ। ਉਨ੍ਹਾ ਕਿਹਾ ਕਿ ਦੁਜੀ ਵਾਰੀ ਪ੍ਰਧਾਨ ਬਣਨ ਤੇ ਮੈਂ ਭਾਈ ਬਲਦੇਵ ਸਿੰਘ ਨੂੰ ਪ੍ਰਚਾਰ ਦਾ ਵਿੰਗ ਸੋਂਪਿਆ ਉਨ੍ਹਾਂ ਕਿਹਾ ਕਿ ਮੈਂ ਪ੍ਰਾਪਤੀਆਂ ਦੇ ਗੇੜ ‘ਚ ਨਹੀ ਪੈਂਦਾ ਮਗਰ ਪ੍ਰਚਾਰ ਖੇਤਰ ‘ਚ ਭਾਈ ਬਲਦੇਵ ਸਿੰਘ ਵਲੋਂ ਕੀਤੇ ਕੰਮਾਂ ਲਈ ਫ਼ਖਰ ਮਹਿਸੂਸ ਕਰਦਾ ਹਾਂ। ਇਸ ਮੌਕੇ ਇਟਲੀ ਦੀ ਸੰਗਤ ਨੇ ਪ੍ਰਧਾਨ ਸ਼੍ਰੋਮਣੀ ਕਮੇਟੀ ਜਥੇਦਾਰ ਅਵਤਾਰ ਸਿੰਘ ਅਤੇ ਧਰਮ ਪ੍ਰਚਾਰ ਦੇ ਮੁਖੀ ਜਥੇਦਾਰ ਬਲਦੇਵ ਸਿੰਘ ਨੂੰ ਸਿੱਖ ਧਰਮ ਦੇ ਪ੍ਰਚਾਰ ਅਤੇ ਪ੍ਰਸਾਰ ਦੇ ਖੇਤਰ ਵਿਚ ਕੀਤੇ ਕੰਮਾਂ ਲਈ ਸੰਨਮਾਨਿਤ ਕੀਤਾ। ਇਸ ਮੌਕੇ ਬੋਲਦਿਆਂ ਇਟਲੀ ਦੇ ਗੁਰਦੁਆਰੇ ਦੇ ਪ੍ਰਧਾਨ ਭਾਈ ਨਿਸ਼ਾਨ ਸਿੰਘ ਨੇ ਕਿਹਾ ਕਿ ਧਰਮ ਪ੍ਰਚਾਰ ਤੋਂ ਉਤਮ ਕੋਈ ਸੇਵਾ ਨਹੀ ਅਤੇ ਜਥੇਦਾਰ ਬਲਦੇਵ ਸਿੰਘ ਵਲੋਂ ਪਿਛਲੇ ਲੰਮੇ ਸਮੇਂ ਦੌਰਾਨ ਜਿਸ ਤਨਦੇਹੀ ਨਾਲ ਸਿੱਖੀ ਪ੍ਰਚਾਰ ਨੂੰ ਘਰ-ਘਰ ਪਹੁੰਚਾਇਆ ਹੈ ਉਸ ਦੀ ਕੋਈ ਹੋਰ ਮਿਸਾਲ ਨਹੀ ਮਿਲਦੀ। ਉਨ੍ਹਾਂ ਕਿਹਾ ਕਿ ਸਾਨੂੰ ਜਦੋਂ ਇਟਲੀ ‘ਚ ਮੀਡੀਆ ‘ਚ ਆਈਆ ਖਬਰਾਂ ਰਾਹੀ ਇਹ ਪਤਾ ਚਲਿਆ ਕਿ ਪੰਜਾਬ ‘ਚ ਇੰਨ੍ਹੇ ਵਡੇ ਪਧੱਰ ਤੇ ਪ੍ਰਚਾਰ ਹੋ ਰਿਹਾ ਹੈ ਤਾਂ ਵੇਖੇ ਬਿਨ੍ਹਾਂ ਰਿਹਾ ਨਾ ਗਿਆ। ਉਨ੍ਹਾਂ ਕਿਹਾ ਕਿ ਅਸੀ ਪ੍ਰਧਾਨ ਸ਼੍ਰੋਮਣੀ ਕਮੇਟੀ ਜਥੇਦਾਰ ਅਵਤਾਰ ਸਿੰਘ ਦੀ ਭਰਪੂਰ ਸ਼ਲਾਘਾ ਕਰਦੇ ਹਾਂ ਜਿਨ੍ਹਾਂ ਧਰਮ ਪ੍ਰਚਾਰ ਦੀ ਜਿੰਮੇਵਾਰੀ ਜਥੇਦਾਰ ਬਲਦੇਵ ਸਿੰਘ ਨੂੰ ਸੋਂਪੀ। ਉਂਨ੍ਹਾਂ ਕਿਹਾ ਕਿ ਜਦੋਂ ਅਸੀ ਧਰਮ ਪ੍ਰਚਾਰ ਲਹਿਰ ਦੇ ਸਮਾਗਮ ਜਾ ਕਿ ਦੇਖੇ ਤਾਂ ਮੰਨ ਗੱਦ-ਗੱਦ ਹੋ ਗਿਆ ਜਦੋਂ ਜਥੇਦਾਰ ਬਲਦੇਵ ਸਿੰਘ ਵਲੋਂ ਪਿੰਡ-ਪਿੰਡ ਜਾ ਕਿ ਨਗਰ ਕੀਰਤਨ ਰਾਹੀ ਪਿੰਡ ਦੀਆ ਪਰਿਕਰਮਾਂ ਦੌਰਾਨ ਘਰਾਂ ਦੇ ਬਾਹਰ ਖੜੇ ਪਤਿਤ ਨੌਜਵਾਨਾਂ ਨੂੰ ਪ੍ਰੇਮ ਦੀ ਗਲਵੱਕੜੀ ‘ਚ ਲੈ ਕੇ ਕੇਸ ਰਖਣ ਦਾ ਪ੍ਰਣ ਕਰਵਾ ਕਿ ਉਨ੍ਹਾਂ ਦੇ ਸਿਰਾਂ ਤੇ ਸਿਰੋਪਾਉ ਬੰਨਦੇ ਹਨ ਤਾਂ ਇਸ ਮੋਕੇ ਵਾਹਿਗੁਰੂ ਦੀ ਕਲਾਂ ਪ੍ਰਤਖ ਵਰਤਦੀ ਦੇਖੀ ਹੈ। ਉਨ੍ਹਾਂ ਜਥੇਦਾਰ ਅਵਤਾਰ ਸਿੰਘ ਅਤੇ ਭਾਈ ਬਲਦੇਵ ਸਿੰਘ ਨੂੰ ਇਟਲੀ ਆਉਣ ਦਾ ਸੱਦਾ ਵ ਿਦਿੱਤਾ। ਇਸ ਮੋਕੇ ਮੀਤ ਪ੍ਰਧਾਨ ਭਾਈ ਸੁਰਿੰਦਰਜੀਤ ਸਿੰਘ ਪੰਡੋਰੀ ਨੇ ਕਿਹਾ ਕਿ ਵਿਦੇਸ਼ਾ ‘ਚ ਜਾਂ ਕੇ ਆਮ ਪ੍ਰਚਾਰਿਆ ਜਾਂਦਾ ਹੈ ਕਿ ਸ਼੍ਰੋਮਣੀ ਕਮੇਟੀ ਪ੍ਰਚਾਰ ਨਹੀ ਕਰਦੀ ਜੋ ਸਰਾਸਰ ਗਲਤ ਹੈ।ਜੋ ਪ੍ਰਚਾਰ ਅਸੀ ਸਮਾਗਮਾਂ ਦੌਰਾਨ ਜਾਂ ਕਿ ਦੇਖਿਆ ਜੇ ਸਿੱਖੀ ਦਾ ਇਹ ਪ੍ਰਚਾਰ ਅੱਜ ਤੋਂ ਦੱਸ ਬਾਰਾਂ ਸਾਲ ਪਹਿਲਾ ਆਰੰਭ ਕੀਤਾ ਹੁੰਦਾ ਤਾਂ ਪਤਿਤਪੁਣਾ ਅਤੇ ਡੇਰਾਵਾਦ ਇਹਨੇ ਪ੍ਰਫੁਲਿਤ ਨਾ ਹੁੰਦਾ। ਇਸ ਮੌਕੇ ਇਟਲੀ ਤੋਂ ਪੁਜੇ ਭਾਈ ਸਰਬਜੀਤ ਸਿੰਘ ਗਿਲਜੀਆ ਨੇ ਕਿਹਾ ਕਿ ਸਿੱਖੀ ਦਾ ਜੋ ਪ੍ਰਚਾਰ ਕੀਤਾ ਜਾ ਰਿਹਾ ਹੈ ਅਸੀ ਇਟਲੀ ਦੀ ਸਾਰੀ ਸਿੱਖ ਸੰਗਤ ਵਲੋਂ ਇਸ ਤੇ ਖੁਸ਼ੀ ਪ੍ਰਗਟ ਕਰਦੇ ਹਾਂ ਤੇ ਅਸੀ ਚਾਹੁਦੇ ਹਾਂ ਕਿ ਧਰਮ ਪ੍ਰਚਾਰ ਲਹਿਰ ਦਾ ਸਮਾਗਮ ਇਟਲੀ ‘ਚ ਵੀ ਕੀਤਾ ਜਾਵੇ ਤਾਂ ਕਿ ਪ੍ਰਵਾਸੀ ਸਿੱਖ ਸੰਗਤਾਂ ਅਤੇ ਖਾਸ ਕਰਕੇ ਉਨ੍ਹਾਂ ਦੇ ਬੱਚੇ ਕੁਰਬਾਨੀਆ ਭਰੇ ਸਿੱਖ ਇਤਿਹਾਸ ਬਾਰੇ ਜਾਣ-ਸਕਣ ਅਤੇ ਸ੍ਰੀ ਗੁਰੂ ਗੰ੍ਰਥ ਸਾਹਿਬ ਜੀ ਦੇ ਦਰਸਾਏ ਮਾਰਗ ਤੇ ਚੱਲਣ ਅਤੇ ਪੰਥ ਨਾਲ ਦੀ ਸੇਵਾ ਕਰ ਸਕਣ। ਇਸ ਮੌਕੇ ਜਥੇਦਾਰ ਬਲਦੇਵ ਸਿੰਘ ਨੇ ਇਟਲੀ ਤੋਂ ਆਈਆ ਸਿੱਖ ਸੰਗਤਾਂ ਅਤੇ ਪ੍ਰਧਾਨ ਸ਼੍ਰੋਮਣੀ ਕਮੇਟੀ ਨੂੰ ਜੀ ਆਇਆ ਕਿਹਾ ਅਤੇ ਉਨ੍ਹਾਂ ਦਾ ਧੰਨਵਾਦ ਕੀਤਾ। ਇਸ ਮੌਕੇ ਐਡੀਸ਼ਨਲ ਸਕੱਤਰ ਸ. ਹਰਜੀਤ ਸਿੰਘ, ਮੀਤ ਸਕੱਤਰ ਸ. ਮਨਜੀਤ ਸਿੰਘ, ਰਘਬੀਰ ਸਿੰਘ ਪੰਜ ਪਿਆਰਾ, ਤਮਿੰਦਰ ਸਿੰਘ ਮੀਡੀਆਂ ਸਲਾਹਕਾਰ, ਪਰਮਜੀਤ ਸਿੰਘ ਪੀ.ਏ, ਸੁਰਿੰਦਰ ਸਿੰਘ ਭੰਗੂ, ਜਸਬੀਰ ਸਿੰਘ ਯੂ.ਕੇ, ਜੋਗਿੰਦਰ ਸਿੰਘ ਬ੍ਰਹਮਵਾਲ, ਸੁਖਜਿੰਦਰ ਸਿੰਘ ਰਾਮਗੜ ਯੂ.ਐਸ.ਏ, ਜਰਨੈਲ ਸਿੰਘ ਅਕਾਲਾ, ਗੁਰਬਚਨ ਸਿੰਘ ਅਕਾਲਾ, ਇੰਦਰਪਾਲ ਸਿੰਘ ਇੰਚਾਰਜ ਧਰਮ ਪ੍ਰਚਾਰ ਲਹਿਰ, ਰਘਬੀਰ ਸਿੰਘ ਖਿਆਲਾ ਆਦਿ ਹਾਜ਼ਰ ਸਨ।
ਸ਼੍ਰੋਮਣੀ ਕਮੇਟੀ ਸਿੱਖਾਂ ਦੀ ਆਸਥਾ ਤੇ ਭਾਵਨਾ ਦੀ ਪ੍ਰਤੀਕ ਹੈ – ਜਥੇ. ਅਵਤਾਰ ਸਿੰਘ
This entry was posted in ਪੰਜਾਬ.