ਵਾਸਿ਼ਗਟਨ- ਅਮਰੀਕੀ ਫੌਜਾਂ ਦੇ ਇਕ ਉੱਚ ਅਧਿਕਾਰੀ ਨੇ ਕਿਹਾ ਹੈ ਕਿ ਅਲ ਕਾਇਦਾ ਬਹੁਤ ਸਮਰਥ ਹੈ ਅਤੇ ਉਸਦਾ ਪੂਰਾ ਧਿਆਨ ਹੁਣ ਅਮਰੀਕਾ ‘ਤੇ ਹਮਲਾ ਕਰਨ ਵੱਲ ਹੈ।
ਅਧਿਕਾਰੀ ਨੇ ਅਫ਼ਗਾਨਿਸਤਾਨ ਦੇ ਹਾਲਤ ਨੂੰ ਸੰਜੀਦਾ ਅਤੇ ਲਗਾਤਾਰ ਵਿਗੜਦੇ ਹੋਏ ਦਸਿਆ। ਉਨ੍ਹਾਂ ਨੇ ਕਿਹਾ ਕਿ ਅਤਿਵਾਦੀਆਂ ਨੇ ਪਾਕਿਸਤਾਨ ਨੂੰ ਆਪਣੀ ਸੁਰੱਖਿਅਤ ਪਨਾਹਗਾਹ ਬਣਾਇਆ ਹੋਇਆ ਹੈ। ਅਮਰੀਕਾ ਦੇ ਜੁਆਇੰਟ ਚੀਫ਼ ਆਫ਼ ਸਟਾਫ਼ ਦੇ ਮੁਖੀ ਐਡਮੀਰਲ ਮਾਈਕ ਮੁਲੇਨ ਨੇ ਇਕ ਇੰਟਰਵਿਊ ਦੌਰਾਨ ਸੋਮਵਾਰ ਨੂੰ ਕਿਹਾ ਕਿ ਅਫ਼ਗਾਨਿਸਤਾਨ ਅਤਿਵਾਦੀਆਂ ਅਤੇ ਉਨ੍ਹਾਂ ਦੇ ਦੇਸ਼ ‘ਤੇ ਦੁਬਾਰਾ ਕਬਜ਼ੇ ਦੇ ਸਬੰਧ ਵਿਚ ਬਹੁਤ ਸੰਵੇਦਨਸ਼ੀਲ ਹੈ ਅਤੇ ਮੈਨੂੰ ਨਹੀਂ ਲਗਦਾ ਕਿ ਖ਼ਤਰਾ ਦੂਰ ਹੋਣ ਵਾਲਾ ਹੈ। ਉਹ ਸਾਡੇ ਖਿਲਾਫ਼ ਫਿਰ ਸਾਜਿ਼ਸ਼ ਘੜ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਉਹ ਅਜੇ ਵੀ ਬਹੁਤ ਸਮਰਥ ਹਨ ਅਤੇ ਉਨ੍ਹਾਂ ਦਾ ਧਿਆਨ ਇਸੇ ਪਾਸੇ ਹੈ। ਉਹ ਸਿਖਲਾਈ, ਸਮਰਥਨ ਅਤੇ ਆਰਥਕ ਸਹਿਯੋਗ ਦੇ ਮਾਮਲੇ ਵਿਚ ਵੀ ਕਾਫ਼ੀ ਸਮਰਥ ਹਨ। ਸਾਡਾ ਧਿਆਨ ਇਸ ਪਾਸੇ ਹੈ ਕਿ ਅਮਰੀਕਾ ‘ਤੇ ਦੁਬਾਰਾ ਹਮਲਾ ਨਾ ਹੋ ਸਕੇ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦਾ ਪਾਕਿਸਤਾਨ ਨਾਲ ਸੰਪਰਕ ਹੈ ਅਤੇ ਉਹ ਦੇਸ਼ ਉਨ੍ਹਾਂ ਲਈ ਸੁਰੱਖਿਅਤ ਪਨਾਹਗਾਹ ਹੈ। ਮੈਂ ਕਹਿੰਦਾ ਆਇਆ ਹਜਾਂ ਕਿ ਤਾਲਿਬਾਨ ਅਤਿਵਾਦੀ ਪਿਛਲੇ ਕਈ ਸਾਲਾਂ ਵਿਚ ਬੇਹਤਰ ਹੋਏ ਹਨ।
ਅਲ ਕਾਇਦਾ ਹਮਲਾ ਕਰਨ ਦੇ ਸਮਰਥ- ਅਮਰੀਕਾ
This entry was posted in ਅੰਤਰਰਾਸ਼ਟਰੀ.