ਅੰਮ੍ਰਿਤਸਰ – ਕਾਊਂਟਰ ਇੰਟੈਲੀਜੈਂਸ ਨੇ ਪਾਕਿਸਤਾਨ ਦੀ ਸਰਹੱਦ ਤੋਂ ਭਾਰਤ ਵਿਚ ਭੇਜੀ ਗਈ ਹਥਿਆਰਾਂ ਅਤੇ ਹੈਰੋਇਨ ਦੀ ਖੇਪ ਬਰਾਮਦ ਕੀਤੀ। ਇਸ ਨੂੰ ਲਿਆਉਣ ਵਾਲੇ ਸਮੱਗਲਰ ਧੁੰਦ ਦਾ ਫਾਇਦਾ ਲੈ ਕੇ ਭੱਜ ਗਏ। ਕਾਊਂਟਰ ਇੰਟੈਲੀਜੈਂਸ ਦੇ ਸਟੇਟ ਸਪੈਸ਼ਲ ਆਪਰੇਸ਼ਨ ਸੈਲ ਨੂੰ ਪਾਕਿਸਤਾਨੀ ਸਰਹੱਦ ਦੇ ਨਾਲ ਨਾਲ ਬਹਿ ਰਹੇ ਰਾਵੀ ਦਰਿਆ ਨੂੰ ਪਾਰ ਕਰਕੇ ਭਾਰਤ ਵਿਚ ਪਾਕਿਸਤਾਨ ਤੋਂ ਹੈਰੋਇਨ ਅਤੇ ਹਥਿਆਰਾਂ ਦੀ ਖੇਪ ਭਾਰਤ ਵਿਚ ਭੇਜੇ ਜਾਣ ਦੀ ਸੂਚਨਾ ਮਿਲੀ ਸੀ।
ਇਸ ਸੂਚਨਾ ਦੇ ਆਧਾਰ ’ਤੇ ਬੀਤੇ ਦਿਨ ਡੀਐਸਪੀ ਨਵਜੋਤ ਸਿੰਘ ਮਾਹਲ ਅਤੇ ਇੰਸਪੈਕਟਰ ਹਰਵਿੰਦਰ ਪਾਲ ਸਿੰਘ ਦੀ ਅਗਵਾਈ ਵਿਚ ਰਮਦਾਸ ਸੈਕਟਰ ਦੇ ਅਧੀਨ ਕੁਮਰਾਹ ਵਿਚ ਰਾਵੀ ਦਰਿਆ ਦੇ ਧੁੱਸੀ ਬੰਨ੍ਹ ’ਤੇ ਨਾਕਾ ਲਗਾਇਆ। ਸਵੇਰੇ ਲਗਭਗ ਪੰਜ ਵਜੇ ਦੋ ਸ਼ੱਕੀ ਲੋਕ ਆਉਂਦੇ ਦੇਖੇ ਗਏ। ਸ਼ੱਕੀ ਲੋਕ ਅਪਣੇ ਮੋਢਿਆਂ ’ਤੇ ਰੱਖੀ ਪਲਾਸਟਿਕ ਦੀ ਪਾਈਪਾਂ ਸੁੱਟ ਕੇ, ਧੁੰਦ ਦਾ ਫਾਇਦਾ ਲੈਂਦੇ ਹੋਏ ਫਰਾਰ ਹੋ ਗਏ। ਪੁਲਿਸ ਨੇ ਇਨ੍ਹਾਂ ਨੂੰ ਖੋਲ੍ਹ ਕੇ ਜਾਂਚ ਕੀਤੀ ਤਾਂ ਉਨ੍ਹਾਂ ਵਿਚੋਂ ਪੰਜ ਕਿਲੋਗ੍ਰਾਮ ਹੈਰੋਇਨ, ਇਕ ਏਕੇ-47 ਰਾਈਫਲ, ਪੰਜ ਮੈਗਜੀਨ, 130 ਗੋਲੀਆਂ, ਇਕ ਅਸਲਾ ਵਾਲੀ ਬੈਲਟ ਅਤੇ ਪਾਕਿਸਤਾਨੀ ਮੋਬਾਇਲ ਕੰਪਨੀਆਂ ਦੇ ਦੋ ਸਿੰਮ ਮਿਲੇ। ਕਾਊਂਟਰ ਇੰਟੈਲੀਜੈਂਸ ਦੇ ਏਆਈਜੀ ਮਨਮਿੰਦਰ ਸਿੰਘ ਦਾ ਕਹਿਣਾ ਹੈ ਕਿ ਪਾਕਿਸਤਾਨ ਵਿਚ ਬੈਠੇ ਸਮੱਗਲਰ ਰਾਵੀ ਦਰਿਆ ਦੇ ਕੰਢੇ ਵਸੇ ਮਲਿਕਪੁਰ, ਟਗਈ ਅਤੇ ਕੁਮਰਾਹ ਪਿੰਡਾਂ ਦੇ ਰਸਤੇ ਸਮੱਗ¦ਿਗ ਕਰ ਰਹੇ ਹਨ।