ਬੀਤੇ ਐਤਵਾਰ ਨੂੰ ਬਰਮਾ ਵਿਚ ਆਮ ਚੋਣਾਂ ਦੇ ਲਈ ਵੋਟਿੰਗ ਐਤਵਾਰ ਨੂੰ ਸ਼ੁਰੂ ਹੋਈ। ਬਰਮਾ ਵਿਚ ਇਹ ਚੋਣਾਂ ਪਿਛਲੇ 20 ਸਾਲਾਂ ਤੋਂ ਬਾਅਦ ਹੋ ਰਹੀਆਂ ਹਨ। ਇਸ ਦੇਸ਼ ਵਿਚ ਅੰਦਾਜ਼ਨ 50 ਸਾਲਾਂ ਤੋਂ ਫੌਜੀ ਰਾਜ ਚਲ ਰਿਹਾ ਹੈ।
ਜਿਥੇ ਇਸ ਦੇਸ਼ ਦੇ ਫੌਜੀ ਜਨਰਲ ਇਹ ਦਾਅਵਾ ਕਰ ਰਹੇ ਹਨ ਕਿ ਇਹ ਚੋਣਾਂ ਦੇਸ਼ ਵਿਚ ਪ੍ਰਜਾਤਾਂਤ੍ਰਿਕ ਪ੍ਰਬੰਧਾਂ ਨੂੰ ਮਜ਼ਬੂਤ ਕਰਨਗੀਆਂ ਉਥੇ ਆਲੋਚਕਾਂ ਦਾ ਮੰਨਣਾ ਹੈ ਕਿ ਇਹ ਸਿਰਫ਼ ਇਕ ਵਿਖਾਵਾ ਹੈ। ਨੋਬਲ ਇਨਾਮ ਜੇਤੂ ਆਂਗ ਸਾਨ ਸੂ ਚੀ ਦੀ ਸਿਆਸੀ ਪਾਰਟੀ ਨੈਸ਼ਨਲ ਲੀਗ ਫਾਰ ਡੈਮੋਕਰੇਸੀ ਵਲੋਂ ਇਨ੍ਹਾਂ ਚੋਣਾਂ ਦਾ ਬਾਈਕਾਟ ਕੀਤਾ ਜਾ ਰਿਹਾ ਹੈ। ਇਹ ਦੇਸ਼ ਦੀ ਮੁੱਖ ਵਿਰੋਧੀ ਪਾਰਟੀ ਵੀ ਹੈ। ਫੌਜੀ ਸ਼ਾਸਕਾਂ ਵਲੋਂ ਆਂਗ ਸਾਨ ਸੂ ਚੀ ਨੂੰ ਕਈ ਸਾਲਾਂ ਤੋਂ ਕੈਦ ਕਰਕੇ ਰੱਖਿਆ ਗਿਆ ਹੈ ਅਤੇ ਉਨ੍ਹਾਂ ਨੂੰ ਇਨ੍ਹਾਂ ਆਮ ਚੋਣਾਂ ਵਿਚ ਸ਼ਾਮਲ ਹੋਣ ਦਾ ਮੌਕਾ ਨਹੀਂ ਦਿੱਤਾ ਗਿਆ। ਉਨ੍ਹਾਂ ਦੀ ਪਾਰਟੀ ਨੇ 1990 ਵਿਚ ਹੋਈਆਂ ਚੋਣਾਂ ਦੌਰਾਨ ਜਿੱਤ ਹਾਸਲ ਕੀਤੀ ਸੀ ਪਰ ਉਨ੍ਹਾਂ ਨੂੰ ਸਰਕਾਰ ਬਨਾਉਣ ਦਾ ਮੌਕਾ ਨਹੀਂ ਸੀ ਦਿੱਤਾ ਗਿਆ।
ਵਿਰੋਧੀ ਪਾਰਟੀਆਂ ਦਾ ਇਲਜ਼ਾਮ ਹੈ ਕਿ ਲੋਕਾਂ ਨੂੰ ਫੌਜੀ ਸ਼ਾਸਨ ਦੀ ਹਿਮਾਇਤ ਹਾਸਲ ਉਮੀਦਵਾਰ ਨੂੰ ਵੋਟ ਨਾ ਪਾਉਣ ਦੀ ਹਾਲਤ ਵਿਚ ਨੌਕਰੀ ਤੋਂ ਹੱਥ ਧੋਣ ਦੀ ਧਮਕੀ ਦਿੱਤੀ ਗਈ ਹੈ।
ਬਰਮਾ ‘ਚ 20 ਸਾਲਾਂ ਬਾਅਦ ਚੋਣਾਂ
This entry was posted in ਅੰਤਰਰਾਸ਼ਟਰੀ.