ਰਾਂਚੀ-ਭਾਰਤੀ ਰੇਲਵੇ ਦੇ ਇਤਿਹਾਸ ਵਿਚ ਪਹਿਲੀ ਵਾਰ ਇਥੋਂ ਚਲਣ ਵਾਲੀਆਂ ਸਾਰੀਆਂ ਟ੍ਰੇਨਾਂ ਅੰਦਾਜ਼ਨ 45 ਮਿੰਟਾਂ ਤੱਕ ਰੱਬ ਆਸਰੇ ਚਲੀਆਂ। ਸ਼ਨਿੱਚਰਵਾਰ ਨੂੰ ਸ਼ਾਮੀ ਸੱਤ ਵਜੇ ਦੇ ਕਰੀਬ ਉਨ੍ਹਾਂ ਨੂੰ ਕੰਟਰੋਲ ਕਰਨ ਵਾਲਾ ਕੋਈ ਨਹੀਂ ਸੀ। ਕਾਰਨ ਇਹ ਸੀ ਕਿ ਡਿਪਟੀ ਚੀਫ਼ ਕੰਟਰੋਲਰ ਸੰਜੇ ਕੁਮਾਰ ਯਾਦਵ ਦੀ ਇਲਾਜ ਨਾ ਹੋਣ ਕਰਕੇ ਮੌਤ ਤੋਂ ਨਰਾਜ਼ ਮੁਲਾਜ਼ਮ ਕੰਟਰੋਲ ਰੂਮ ਛੱਡਕੇ ਮੁਜਾਹਰੇ ਕਰ ਰਹੇ ਸਨ। ਕੰਟਰੋਲ ਰੂਮ ਠੱਪ ਹੋਣ ਤੋਂ ਬਾਅਦ ਰੇਲਵੇ ਦੇ ਸਾਰਿਆਂ ਸਟੇਸ਼ਨਾਂ ਦੇ ਸਹਾਇਕ ਸਟੇਸ਼ਨ ਮਾਸਟਰ ਆਪਣੀ ਪੱਧਰ ‘ਤੇ ਗੱਡੀਆਂ ਨੂੰ ਕੰਟਰੋਲ ਕਰ ਰਹੇ ਸਨ। ਕੋਈ ਵੱਡਾ ਹਾਦਸਾ ਤਾਂ ਨਹੀਂ ਵਾਪਰਿਆ ਪਰ ਪਟਨਾ ਤੋਂ ਆਉਣ ਵਾਲੀ ਸੁਪਰ ਫਾਸਟ 50 ਮਿੰਟ ਦੇਰੀ ਨਾਲ ਰਾਂਚੀ ਪਹੁੰਚੀ।
ਜਿਕਰਯੋਗ ਹੈ ਕਿ ਚੀਫ ਕੰਟਰੋਲਰ ਸੰਜੇ ਕੁਮਾਰ ਯਾਦਵ ਆਪਣੇ ਘਰ ਦੀ ਛੱਤ ਤੋ ਡਿੱਗ ਗਏ। ਉਸਦੇ ਸਿਰ ‘ਤੇ ਸੱਟ ਲੱਗੀ। ਉਸ ਹਸਪਤਾਲ ਵਿਚ ਸੀਟੀ ਸਕੈਨ ਅਤੇ ਹੋਰ ਸਹੂਲਤਾਂ ਨਹੀਂ ਸਨ। ਉਥੇ ਮੌਜੂਦ ਡਾਕਟਰਾਂ ਨੇ ਕਿਹਾ ਕਿ ਜਦ ਤੱਕ ਸੰਜੇ ਹੋਸ਼ ਵਿਚ ਨਹੀਂ ਆਵੇਗਾ, ਅਪਰੇਸ਼ਨ ਨਹੀਂ ਹੋਵੇਗਾ। ਜਿਸ ਕਰਕੇ ਉਸਦੀ ਮੌਤ ਹੋ ਗਈ। ਜਿਸ ਕਰਕੇ ਮੁਲਾਜ਼ਮਾਂ ਨੇ ਮੁਜਾਹਰਾ ਸ਼ੁਰੂ ਕਰ ਦਿੱਤਾ।
ਰੱਬ ਆਸਰੇ ਟ੍ਰੇਨਾਂ 45 ਮਿੰਟ ਤੱਕ ਚਲੀਆਂ
This entry was posted in ਭਾਰਤ.