ਵਾਸਿੰਗਟਨ-ਹੁਣ ਤੱਕ ਇਹ ਮੰਨਿਆਂ ਜਾਂਦਾ ਰਿਹਾ ਸੀ ਕਿ ਮਨੁੱਖ ਦਾ ਵਿਕਾਸ ਅੰਦਾਜ਼ਨ 50 ਲੱਖ ਸਾਲ ਪਹਿਲਾਂ ਹੋਇਆ, ਪਰ ਨਵੇਂ ਅਧਿਐਨ ਦੇ ਆਧਾਰ ‘ਤੇ ਵਿਗਿਆਨੀਆਂ ਨੇ ਦਾਅਵਾ ਕੀਤਾ ਹੈ ਕਿ ਚਿਪੈਂਜੀ ਤੋਂ ਮਨੁੱਖ ਦਾ ਵਿਕਾਸ ਅੰਦਾਜ਼ਨ 80 ਲੱਖ ਸਾਲ ਪਹਿਲਾਂ ਹੋਇਆ। ਸਿਸਟੇਮੈਟਿਕ ਬਾਇਓਲਾਜੀ ਜਨਰਲ ਵਿਚ ਪ੍ਰਕਾਸ਼ਤ ਖ਼ਬਰ ਵਿਚ ਫੀਲਡ ਮਿਊਜ਼ੀਅਮ ਦੇ ਰਾਬਰਟ ਮਾਰਟਿਨ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਆਪਣੇ ਸਭ ਤੋਂ ਕਰੀਬੀ ਪ੍ਰਾਈਮੇਟ ਚਿਪੈਂਜੀ ਤੋਂ ਮਨੁੱਖ ਦੇ ਵਿਕਾਸ ਸਬੰਧੀ ਅੰਦਾਜ਼ੇ ਨਾਲ ਇਤਿਹਾਸ ਸਮਝਣ ਵਿਚ ਮਦਦ ਮਿਲੇਗੀ।
ਇਥੇ ਵਿਗਿਆਨੀਆਂ ਨੇ ਪੱਛਮੀ ਕੋਲਰਾਡੋ ਵਿਚ ਖੁਦਾਈ ਵਿਚ ਪੂਰੇ ਹਿਮਯੁਗ ਦਾ ਤੰਤਰ ਖੋਜਣ ਦਾ ਦਾਅਵਾ ਕੀਤਾ ਹੈ। ਡੇਨਵਰ ਦੇ ਕੁਦਰਤ ਅਤੇ ਵਿਗਿਆਨ ਮਿਊਜ਼ੀਅਮ ਦੇ ਮੁਲਾਜ਼ਮਾਂ ਨੇ ਕਿਹਾ ਹੈ ਕਿ ਸੈਲਾਨੀ ਨਗਰ ਸਨੋਮਾਸ ਵਿਲੇਜ ਚੋਂ ਦੋ ਤਰ੍ਹਾਂ ਦੇ ਢਾਂਚੇ ਮਿਲੇ ਹਨ। ਇਨ੍ਹਾਂ ਵਿਚ ਜ਼ਮੀਨ ‘ਤੇ ਚਲਣ ਵਾਲੇ ਇਕ ਵਿਸ਼ਾਲ ਜਾਨਵਰ ਦੀ ਉਪਰੀ ਬਾਂਹ ਦੀ ਹੱਡੀ ਅਤੇ ਹਿਰਨ ਵਰਗੇ ਜਾਨਵਰ ਦਾ ਪਿੰਜਰ ਸ਼ਾਮਲ ਹਨ। ਇਸਤੋਂ ਇਲਾਵਾ ਇਥੋਂ ਪੰਜ ਮਾਸਟੋਡੰਸ ਅਤੇ ਛੋਟੇ ਮੈਮਥ ਅਤੇ ਕੀੜਿਆਂ ਦੇ ਪਿੰਜਰ ਵੀ ਮਿਲੇ ਹਨ। ਖੋਜਕਰਤਾ ਨੂੰ ਮਨੁੱਖ ਦੇ ਕੋਈ ਪਿੰਜਰ ਨਹੀਂ ਮਿਲੇ।
80 ਲੱਖ ਸਾਲ ਪਹਿਲਾਂ ਆਇਆ ਸੀ ਮਨੁੱਖ
This entry was posted in ਅੰਤਰਰਾਸ਼ਟਰੀ.