ਅਦਾਕਾਰਾ ਸੋਹਾ ਅਲੀ ਖਾਨ ਦਾ ਕਹਿਣਾ ਹੈ ਕਿ ਉਹ ਆਪਣੇ ਭਰਾ ਸੈਫ਼ ਅਲੀ ਖਾਨ ਤੋਂ ਵਧੇਰੇ ਆਪਣੀ ਮਾਂ ਅਤੇ ਅਦਾਕਾਰਾ ਸ਼ਰਮੀਲਾ ਟੈਗੋਰ ਦੀ ਸਲਾਹ ਲੈਂਦੀ ਹਾਂ।
ਸੋਹਾ ਦਾ ਕਹਿਣਾ ਹੈ ਕਿ ਐਂਕਟਿੰਗ ਦੇ ਮਾਮਲੇ ਵਿਚ ਸੈਫਲ ਤੋਂ ਟਿਪਸ ਨਹੀਂ ਲੈਂਦੀ। ਮੈਂ ਆਪਣੀ ਮਾਂ ਤੋਂ ਵਧੇਰੇ ਰਚਨਾਤਮਕ ਸਲਾਹ ਲੈਂਦੀ ਹਾਂ। ਮੈਨੂੰ ਇਸ ਨਾਲ ਵਧੇਰੇ ਮਦਦ ਮਿਲਦੀ ਹੈ ਕਿਉਂ ਉਸ ਵਿਚ ਇਕ ਮਹਿਲਾ ਦਾ ਦ੍ਰਿਸ਼ਟੀਕੋਣ ਹੁੰਦਾ ਹੈ। ਹਾਂ ਜਦ ਫਿ਼ਲਮ ਚੁਣਨ ਦੀ ਗੱਲ ਹੋਵੇ, ਤਾਂ ਕਦੀ ਕਦੀ ਮੈਂ ਸੈਫ਼ ਅਲੀ ਨਾਲ ਸਲਾਹ ਮਸ਼ਵਰਾ ਕਰ ਲੈਂਦੀ ਹਾਂ। ਸੋਹਾ ਅਲੀ ਅਤੇ ਸ਼ਰਮੀਲਾ ਟੈਗੋਰ ਇਕੱਠਿਆਂ ਬ੍ਰਿਟਿਸ਼ ਫਿ਼ਲਮ ‘ਲਾਈਫ਼ ਗੋਜ਼ ਆਨ’ ਵਿਚ ਦਿਖਾਈ ਦੇਣਗੀਆਂ। ਇਹ ਪਹਿਲਾ ਮੌਕਾ ਹੈ ਜਦ ਇਨ੍ਹਾਂ ਦੋਾਂ ਨੇ ਇਕੱਠਿਆਂ ਕੰਮ ਕੀਤਾ ਹੈ। ਫਿਲਮ ਦਾ ਸਾਊਂਡ ਟਰੈਕ ਹਾਲ ਹੀ ਵਿਚ ਲੰਦਨ ਵਿਚ ਰਲੀਜ਼ ਕੀਤਾ ਗਿਆ ਹੈ।
ਇਸ ਮੌਕੇ ਸ਼ਰਮੀਲਾ ਅਤੇ ਸੋਹਾ ਖਾਨ ਤੋਂ ਇਲਾਵਾ ਫਿ਼ਲਮ ਵਿਚ ਇਕ ਅਹਿਮ ਭੂਮਿਕਾ ਓਮ ਪੁਰੀ ਅਤੇ ਗਾਇਕ ਅਭਿਜੀਤ ਵੀ ਮੌਜੂਦ ਸਨ। ਇਸ ਫਿ਼ਲਮ ਬਾਰੇ ਸ਼ਰਮੀਲਾ ਦਾ ਕਹਿਣਾ ਹੈ ਕਿ ਇਹ ਫਿ਼ਲਮ ਪੂਰਵ ਗ੍ਰਹਿਾਂ ਬਾਰੇ ਹੈ। ਨਾਲ ਹੀ ਇਹ ਪ੍ਰਵਾਰਕ ਰਿਸ਼ਤਿਆਂ ਅਤੇ ਕਦਰਾਂ ਕੀਮਤਾਂ ਦੇ ਬਾਰੇ ਹਨ। ਇਹ ਫਿ਼ਲਮ ਦਾ ਕਲਾਤਮਕ ਅਤੇ ਆਡੀਓ ਵੀਜ਼ੂਅਲ ਪਹਿਲੂ ਬਹੁਤ ਹੀ ਉੱਚ ਕੋਟੀ ਦਾ ਹੈ।
ਸੈਫ਼ ਦੀ ਨਹੀਂ ਮਾਂ ਦੀ ਸਲਾਹ ਲੈਂਦੀ ਹਾਂ-ਸੋਹਾ
This entry was posted in ਫ਼ਿਲਮਾਂ.