ਅੰਮ੍ਰਿਤਸਰ:-ਸਿੱਖ ਜਗਤ ਦੀ ਪ੍ਰਤੀਨਿਧ ਧਾਰਮਿਕ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਗੁਰਦੁਆਰਾ ਜਨਮ ਅਸਥਾਨ ਨਨਕਾਣਾ ਸਾਹਿਬ (ਪਾਕਿਸਤਾਨ) ਵਿਖੇ ਪਹਿਲੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਮਨਾਉਣ ਲਈ 19 ਨਵੰਬਰ ਨੂੰ ਜਾਣ ਵਾਲੇ ਜਥੇ ਵਿਚੋਂ 222 ਯਾਤਰੂਆਂ ਨੂੰ ਕੇਂਦਰ ਸਰਕਾਰ ਅਤੇ ਪਾਕਿਸਤਾਨ ਅੰਬੈਸੀ ਨੇ ਜਥੇ ਨਾਲ ਜਾਣ ਦੀ ਆਗਿਆ ਨਹੀਂ ਦਿੱਤੀ।
ਸ਼੍ਰੋਮਣੀ ਕਮੇਟੀ ਦੇ ਸਕੱਤਰ ਸ. ਜੋਗਿੰਦਰ ਸਿੰਘ ਅਦਲੀਵਾਲ ਨੇ ਇਥੋਂ ਜ਼ਾਰੀ ਇਕ ਪ੍ਰੈਸ ਰਲੀਜ਼ ’ਚ ਜਾਣਕਾਰੀ ਦਿੰਦਿਆਂ ਦੱਸਿਆ ਕਿ ਸ਼੍ਰੋਮਣੀ ਕਮੇਟੀ ਵਲੋਂ ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਸ੍ਰੀ ਨਨਕਾਣਾ ਸਾਹਿਬ (ਪਾਕਿਸਤਾਨ) ਜਾਣ ਲਈ 1475 ਯਾਤਰੂਆਂ ਦੀ ਲਿਸਟ ਪੰਜਾਬ ਸਰਕਾਰ ਨੂੰ ਭੇਜੀ ਸੀ ਜਿਸ ਵਿਚੋਂ ਕੇਂਦਰ ਸਰਕਾਰ ਨੇ ਸੀਰੀਅਲ ਨੰਬਰ 7, 45, 46 , 67, 86, 88, 90 , 91, 92, 93, 94, 101, 102, 103, 105, 107, 109, 111, 112, 113, 123, 127, 129, 131, 141, 147, 148, 151, 159, 170, 171, 172, 180, 200, 208, 209, 217, 222, 232, 234, 260, 262, 266, 277, 314, 321, 324, 329, 335, 356, 359, 360, 362, 363, 364, 376, 389, 390, 401, 404, 407, 417, 423, 431, 432, 451, 456, 461, 472, 474, 491, 498, 500, 501, 502, 503, 504, 505, 510, 511, 515,520,521, 523, 525, 526, 527, 528, 529, 530, 531, 532, 534, 538, 542, 546, 547, 548, 557, 558, 559, 578, 586, 589, 592, 595, 597, 605, 606, 607, 609, 631, 647, 648, 719, 721, 739, 826, 845, 850, 892, 951, 987, 1298, 1300, 1334, 1335, 1341, 1343, 1347, 1360, 1361, 1367, 1368, 1369, 1370, 1371, 1372, 1373, 1374, 1375, 1376, 1377, 1378, 1380, 1381, 1406, 1407, 1408, 1422, 1423, 1430, 1431, 1433, 1434, 1435, 1437, 1438 ਵਾਲੇ 158 ਯਾਤਰੂਆਂ ਨੂੰ ਅਤੇ ਸੀਰੀਅਲ ਨੰ: 11, 27, 34, 39, 41, 89, 115, 150, 152, 158, 181, 231, 253, 265, 282, 307, 373, 409, 441, 450, 590, 593, 611, 613, 639, 646, 703, 704, 852, 856, 875, 887, 915, 923, 944, 950, 965, 979, 986, 1007, 1023, 1116, 1117, 1125, 1145, 1146, 1172, 1210, 1217, 1234, 1235, 1247, 1251, 1272, 1375, 1422, 1423, 1458 ਤੇ 1459 ਵਾਲੇ 59 ਯਾਤਰੂਆਂ ਨੂੰ ਦਿੱਲੀ ਸਥਿਤ ਪਾਕਿਸਤਾਨ ਹਾਈ ਕਮਿਸ਼ਨ ਵਲੋਂ ਜਥੇ ਨਾਲ ਜਾਣ ਦੀ ਆਗਿਆ ਨਹੀਂ ਦਿੱਤੀ। ਇਸ ਤਰ੍ਹਾਂ 222 ਯਾਤਰੂ ਜਥੇ ਨਾਲ ਨਹੀਂ ਜਾ ਸਕਣਗੇ।
ਉਨ੍ਹਾਂ ਕਿਹਾ ਕਿ ਇਸ ਜਥੇ ’ਚ ਜਾਣ ਵਾਲੇ ਯਾਤਰੂ ਆਪਣੇ ਪਾਸਪੋਰਟ 19 ਨਵੰਬਰ ਸਵੇਰੇ 6 ਵਜੇ ਦਫਤਰ ਸ਼੍ਰੋਮਣੀ ਕਮੇਟੀ ਤੋਂ ਪ੍ਰਾਪਤ ਕਰ ਸਕਦੇ ਹਨ, ਅੰਮ੍ਰਿਤਸਰ ਆਉਣ ਤੋਂ ਪਹਿਲਾਂ ਯਾਤਰੂ ਟੈਲੀਫੋਨ ਨੰਬਰ 0183-2553957, 56 ਤੋਂ 60 ’ਤੇ ਸੰਪਰਕ ਕਰ ਲੈਣ। ਜਿਨਾਂ ਯਾਤਰੂਆਂ ਦੇ ਨਾਮ ਕੱਟੇ ਗਏ ਹਨ ਉਹ 19 ਨਵੰਬਰ ਤੋਂ ਬਾਅਦ ਕਿਸੇ ਵੀ ਕੰਮਕਾਜ ਵਾਲੇ ਦਿਨ ਆਪਣੇ ਪਾਸਪੋਰਟ ਪ੍ਰਾਪਤ ਕਰ ਸਕਦੇ ਹਨ।
ਉਨ੍ਹਾਂ ਹੋਰ ਦੱਸਿਆ ਕਿ ਸ਼੍ਰੋਮਣੀ ਕਮੇਟੀ ਦੇ ਮੈਂਬਰ ਸ. ਸਵਿੰਦਰ ਸਿੰਘ ਦੋਬਲੀਆ ਦੀ ਅਗਵਾਈ ’ਚ ਇਹ ਜਥਾ 19 ਨਵੰਬਰ ਨੂੰ ਰੇਲ ਰਾਹੀਂ ਪਾਕਿਸਤਾਨ ਲਈ ਰਵਾਨਾ ਹੋਵੇਗਾ ਜੋ ਇਸੇ ਦਿਨ ਸ਼ਾਮ ਨੂੰ ਗੁਰਦੁਆਰਾ ਜਨਮ ਅਸਥਾਨ ਨਨਕਾਣਾ ਸਾਹਿਬ ਵਿਖੇ ਪੁੱਜੇਗਾ ਅਤੇ 21 ਨਵੰਬਰ ਨੂੰ ਪ੍ਰਕਾਸ਼ ਪੁਰਬ ਮਨਾਉਣ ਉਪਰੰਤ ਗੁਰਦੁਆਰਾ ਪੰਜਾ ਸਾਹਿਬ (ਹਸਨ ਅਬਦਾਲ), ਗੁਰਦੁਆਰਾ ਡੇਹਰਾ ਸਾਹਿਬ (ਲਾਹੌਰ) ਤੇ ਹੋਰ ਗੁਰਧਾਮਾਂ ਦੇ ਦਰਸ਼ਨ ਕਰਨ ਉਪਰੰਤ 28 ਨਵੰਬਰ ਨੂੰ ਮੁੜ ਰੇਲ ਰਾਹੀਂ ਭਾਰਤ ਵਾਪਸ ਪਰਤੇਗਾ।