ਲੁਧਿਆਣਾ:- ਅਮਰੀਕਾ ਦੇ ਖੇਤੀਬਾੜੀ ਮੰਤਰਾਲੇ ਦੇ ਮੰਤਰੀ ਸ਼੍ਰੀ ਥਾਮਸ ਜੇ ਵਿਲਸੈਕ ਨੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ: ਮਨਜੀਤ ਸਿੰਘ ਕੰਗ ਦੇ ਨਾਂ ਇੱਕ ਪੱਤਰ ਵਿੱਚ ਕਿਹਾ ਹੈ ਕਿ ਉਨ੍ਹਾਂ ਰਾਹੀਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਭਾਰਤ ਅਮਰੀਕਾ ਅੰਦਰ ਹੋ ਰਹੀ ਖੇਤੀਬਾੜੀ ਅਤੇ ਖੁਰਾਕ ਸਲਾਮਤੀ ਬਾਰੇ ਸੁਝਾਅ ਬੇਹੱਦ ਕੀਮਤੀ ਹਨ ਅਤੇ ਭਵਿੱਖ ਵਿੱਚ ਇਹ ਜਾਣਕਾਰੀ ਦੋਹਾਂ ਦੇਸ਼ਾਂ ਲਈ ਲਾਹੇਵੰਦ ਰਹੇਗੀ। ਥਾਮਸ ਵਿਲਸੈਕ ਨਾਲ 7 ਨਵੰਬਰ ਨੂੰ ਪੰਜਾਬ ਖੇਤੀਬੜੀ ਯੂਨੀਵਰਸਿਟੀ ਲੁਧਿਆਣਾ ਦੇ ਵਾਈਸ ਚਾਂਸਲਰ ਡਾ: ਮਨਜੀਤ ਸਿੰਘ ਕੰਗ ਨੇ ਅਮਰੀਕਨ ਰਾਸ਼ਟਰਪਤੀ ਸ਼੍ਰੀ ਬਰਾਕ ਓਬਾਮਾ ਦੀ ਮੁੰਬਈ ਵਿਖੇ ਸੇਂਟ ਜੇਵੀਅਰ ਕਾਲਜ ਫੇਰੀ ਮੌਕੇ ਕੁਝ ਸੁਝਾਅ ਦਿੱਤੇ ਸਨ ਜਿਨ੍ਹਾਂ ਵਿੱਚ ਅਮਰੀਕਾ ਅਤੇ ਭਾਰਤ ਦੇ ਖੇਤੀਬਾੜੀ ਵਿਕਾਸ ਲਈ ਲੋੜੀਂਦੇ ਨੁਕਤੇ ਬੇਹੱਦ ਮਹੱਤਵਪੂਰਨ ਸਨ।
ਵਰਨਣਯੋਗ ਗੱਲ ਇਹ ਹੈ ਕਿ ਡਾ: ਮਨਜੀਤ ਸਿੰਘ ਕੰਗ ਭਾਰਤੀ ਯੂਨੀਵਰਸਿਟੀਆਂ ਵਿੱਚੋਂ ਇਕੋ ਇਕ ਵਾਈਸ ਚਾਂਸਲਰ ਸਨ ਜਿਨ੍ਹਾਂ ਨੂੰ ਇਸ ਗੋਲਮੇਜ਼ ਕਾਨਫਰੰਸ ਵਿੱਚ ਬੁਲਾਇਆ ਗਿਆ ਸੀ। ਡਾ: ਕੰਗ ਤੋਂ ਇਲਾਵਾ ਇਸ ਗੋਲਮੇਜ਼ ਕਾਨਫਰੰਸ ਵਿੱਚ ਸੀ ਆਈ ਆਈ ਦੇ ਪ੍ਰਧਾਨ ਸ਼੍ਰੀ ਹਰੀ ਭਾਰਤੀਆ, ਸ਼੍ਰੀ ਐਮ ਸ੍ਰੀਨਿਵਾਸ ਰਾਓ ਪ੍ਰਧਾਨ ਦੱਖਣੀ ਏਸ਼ੀਆ ਵਿੱਚ ਅਨਾਜ ਪ੍ਰਬੰਧ ਸਹਿਯੋਗ, ਸ਼੍ਰੀ ਜੈਫਰੀ ਆਰਮ ਸਟਰਾਂਗ, ਡੀਨ ਮਿਸ਼ੀਗਨ ਸਟੇਟ ਯੂਨੀਵਰਸਿਟੀ ਅਮਰੀਕਾ, ਸ਼੍ਰੀ ਨਮਾਂਗਾ ਨਿਗੋਂਗੀ ਪ੍ਰਧਾਨ ਅਫਰੀਕਨ ਹਰਾ ਇਨਕਲਾਬ ਸੰਸਥਾ, ਡਾ: ਅਸ਼ੋਕ ਗੁਲਾਟੀ ਡਾਇਰੈਕਟਰ ਅੰਤਰ ਰਾਸ਼ਟਰੀ ਭੋਜਨ ਨੀਤੀ ਖੋਜ ਸੰਸਥਾਨ ਏਸ਼ੀਆ, ਸ਼੍ਰੀਮਤੀ ਰੀਮਾ ਨਾਨਾਵਤੀ ਡਾਇਰੈਕਟਰ ਸੇਵਾ ਅਤੇ ਅਗਾਂਹਵਧੂ ਕਿਸਾਨ ਸ਼੍ਰੀਕਾਂਤ ਜਮੀਂਦਾਰ ਨੂੰ ਬੁਲਾਇਆ ਗਿਆ ਸੀ। ਅਮਰੀਕਾ ਦੀ ਖੇਤੀਬਾੜੀ ਮੰਤਰੀ ਸ਼੍ਰੀ ਵਿਲਸੈਕ ਨੇ ਡਾ: ਮਨਜੀਤ ਸਿੰਘ ਕੰਗ ਦਾ ਅਮਰੀਕਨ ਖੇਤੀਬਾੜੀ ਮੰਤਰਾਲੇ ਵੱਲੋਂ ਇਸ ਵਿਚਾਰ ਵਟਾਂਦਰੇ ਵਿੱਚ ਸ਼ਾਮਿਲ ਹੋਣ ਲਈ ਧੰਨਵਾਦ ਕੀਤਾ ਹੈ।
ਭਾਰਤ ਅਮਰੀਕਾ ਖੇਤੀ ਵਿਕਾਸ ਅਤੇ ਖੁਰਾਕ ਸਲਾਮਤੀ ਲਈ ਪੀ ਏ ਯੂ ਵੱਲੋਂ ਦਿੱਤੇ ਸੁਝਾਅ ਸਿਰ ਮੱਥੇ-ਥਾਮਸ ਵਿਲਸੈਕ
This entry was posted in ਖੇਤੀਬਾੜੀ.