ੳਸਲੋ,(ਰੁਪਿੰਦਰ ਢਿੱਲੋ ਮੋਗਾ)- ਇੰਡੀਅਨ ਕੱਲਚਰਲ ਸੋਸਾਇਟੀ ਡੈਨਮਾਰਕ ਤੋ ਸ੍ਰ ਸੁਖਦੇਵ ਸਿੰਘ ਸੰਧੂ ਨੇ ਪ੍ਰੈਸ ਨੂੰ ਭੇਜੀ ਜਾਣਕਾਰੀ ਚ ਦੱਸਿਆ ਕਿ ਸੋਸਾਇਟੀ ਫਾਰ ਪੀਸ ਸੰਗਰੂਰ ਦੇ ਸ੍ਰ ਯਾਦਵਿੰਦਰ ਸਿੱਧੂ,ਪੰਜਾਬੀ ਦੇ ਪ੍ਰਸਿੱਧ ਗਾਇਕ ਸੁਰਿੰਦਰ ਲਾਡੀ, ਡਾਂਸਰ ਪਰੋਮਿਲਾ ਮਾਨ, ਮਿਸ ਮੀਨਾ,ਮਿਸ ਰਜਨੀ, ਬਲਜਿੰਦਰ ਸਿੰਘ ਅਤੇ ਅੰਤਰਾਸ਼ਟਰੀ ਭੰਗੜਾ ਆਰਟਿਸਟ ਡੈਵਿਡ ਸਿੱਧੂ ਆਦਿ ਜੋ ਪੰਜਾਬੀ ਸਭਿਆਚਾਰ ਅਤੇ ਗਾਇਕੀ ਦਾ ਰੰਗ ਬਿਖਾਰਨ ਯੂਰਪ ਟੂਰ ਤੇ ਨਿੱਕਲੇ ਹੋਏ ਹਨ ਵੱਲੋ ਡੈਨਮਾਰਕ ਦੀ ਰਾਜਧਾਨੀ ਕੋਪਨਹੈਗਨ ਵਿਖੇ ਦੀਵਾਲੀ ਦੇ ਪਵਿੱਤਰ ਤਿਉਹਾਰ ਨੂੰ ਸਮਰਪਿੱਤ ਸਭਿਆਚਾਰਿਕ ਪ੍ਰੋਗਰਾਮ ਦੋਰਾਨ ਖੂਬ ਰੰਗ ਬਣਿਆ।ਇੰਡੀਅਨ ਕੱਲਚਰਲ ਸੋਸਾਇਟੀ ਡੈਨਮਾਰਕ ਵੱਲੋ ਕਰਵਾਏ ਗਏ ਇਸ ਪ੍ਰੋਗਰਾਮ ਦੋਰਾਨ ਭਾਰੀ ਸੰਖਿਆ ਵਿੱਚ ਲੋਕਾ ਨੇ ਹਾਜਿ਼ਰ ਹੋ ਪ੍ਰੋਗਰਾਮ ਦਾ ਆਨੰਦ ਮਾਣਿਆ ਅਤੇ ਦੀਵਾਲੀ ਦੇ ਪੱਿਵਤਰ ਤਿਉਹਾਰ ਨੂੰ ਮਨਾਇਆ।ਪ੍ਰੋਗਰਾਮ ਦੀ ਸ਼ੁਰੂਆਤ ਤੇ ਬੀਬੀ ਸ਼ਵਿੰਦਰ ਕੋਰ ਸੰਧੂ ਨੇ ਸ਼ਾਮਾ ਰੋਸ਼ਨ ਕਰ ਕੀਤੀ ਅਤੇ ਗਾਇਕ ਬਲਜਿੰਦਰ ਸਿੰਘ ਵੱਲੋ ਧਾਰਮਿਕ ਗੀਤ ਤੂੰ ਮੇਰਾ ਰਾਖਾ ਸੱਭਨੀ ਥਾਈ ਗਾ ਪ੍ਰੋਗਰਾਮ ਦਾ ਆਗਾਜ ਕੀਤਾ। ਡੈਨਮਾਰਕ ਚ ਭਾਰਤੀ ਅੰਬੈਸੀ ਚ ਦੂਤ ਸ੍ਰੀ ਅਸ਼ੋਕ ਅਤਰੀ ਅਤੇ ਫਸਟ ਸੈਕਟਰੀ ਕੁਲਦੀਪ ਸਿੰਘ ਜੀ ਹੋਣਾ ਨੇ ਵੀ ਇਸ ਪ੍ਰੋਗਰਾਮ ਚ ਸ਼ਾਮਿਲ ਹੋ ਆਨੰਦ ਮਾਣਿਆ। ਇਸ ਉਪਰੰਤ ਸੁਰੀਲੀ ਆਵਾਜ ਦੇ ਮਾਲਿਕ ਗਾਇਕ ਸੁਰਿੰਦਰ ਲਾਡੀ ਨੇ ਆਪਣੇ ਚਰਚਿੱਤ ਗੀਤ ਅੰਮੜੀਆਂ ਤੇਰੀ ਯਾਦ ਬੜੀ ਆਵੇ ਵਿੱਚ ਪ੍ਰਦੇਸ਼ਾ ਦੇ, ਕੇਨੈਡਾ ਤੇਰਾ ਵੱਸਦਾ ਰਹੇ,ਕੁੜੀ ਸ਼ੀਸੇ ਮੁਹਰੇ ਬਹਿ ਬਹਿ ਗੱਲਾ ਕਰਦੀ ਆ ਅਤੇ ਗੀਤ ਤੇਰਾ ਹਾਸਾ ਨਿੱਰਾ ਪਤਾਸਾ ਨੀ ਆਦਿ ਗੀਤ ਗਾ ਦਰਸ਼ਕਾ ਨੂੰ ਚੰਗਾ ਨਚਾਇਆ।ਮਿਸ ਰਜਨੀ ਅਤੇ ਬਲਜਿੰਦਰ ਸਿੰਘ ਨੇ ਲੰਬੀ ਸੀਟੀ ਮਾਰ ਮਿੱਤਰਾ, ਫਿਰ ਕੀ ਹੋਇਆ ਜੇ ਨੱਚਦੀ ਦੀ ਬਾਹ ਫੜ ਲਈ, ਵਿੱਚ ਪੈਜ਼ੇਰੋ ਦੇ ਰੱਖ ਲਈ ਗੰਨ ਦੁਨਾਲੀ ਆਦਿ ਗਾ ਮਹਿਫਲ ਨੂੰ ਗਰਮਾਈ ਰੱਖਿਆ। ਮਿਸ ਪ੍ਰਮਿਲਾ ਮਾਨ ਨੇ ਹਿੰਦੀ ਅਤੇ ਰਾਜਸਥਾਨੀ ਗੀਤ ਤੇ ਡਾਂਸ ਕਰ ਆਪਣੀ ਕਲਾ ਦਾ ਰੰਗ ਬਿਖੇਰਿਆ।ਮਿਸ ਮੀਨਾ ਨੇ ਗਾਇਕ ਸੁਰਿੰਦਰ ਲਾਡੀ ਦੇ ਗੀਤਾ ਤੇ ਡਾਂਸ ਪੇਸ਼ ਕੀਤਾ। 3_4 ਘੰਟੇ ਚੱਲੇ ਇਸ ਸ਼ਾਨਦਾਰ ਸਭਿਆਚਾਰਿਕ ਪ੍ਰੋਗਰਾਮ ਦਾ ਆਨੰਦ ਦਰਸ਼ਕਾ ਨੇ ਖੂਬ ਮਾਣਿਆ। ਡੈਨਮਾਰਕ ਤੋ ਲੋਕਲ ਪੰਜਾਬੀ ਕਲਾਕਾਰ ਸੁਖਬੀਰ ਸੁੱਖਾ ਨੇ ਵੀ ਆਪਣੀ ਸੋਹਣੀ ਆਵਾਜ ਦੇ ਜਾਦੂ ਨਾਲ ਦਰਸ਼ਕਾ ਨੂੰ ਕੀਲੀ ਰੱਖਿਆ। ਇੰਡੀਅਨ ਕੱਲਚਰਲ ਸੋਸਾਇਟੀ ਦੇ ਪ੍ਰਧਾਨ ਸ੍ਰ ਸੁਖਦੇਵ ਸਿੰਘ ਸੰਧੂ ਨੇ ਦਸਿਆ ਕਿ ਅਜਿਹੇ ਪ੍ਰੋਗਰਾਮ ਕਰਵਾਉਣ ਦਾ ਮੱਕਸਦ ਆਪਣੇ ਬੱਚਿਆ ਨੂੰ ਆਪਣੇ ਧਰਮ ਕੱਲਚਰਲ ਅਤੇ ਵਿਰਸਾ ਨਾਲ ਜੋੜ ਸਕੀਆ ਅਤੇ ਸਮੇ ਸਮੇ ਤੇ ਆਪਣੇ ਤਿਉਹਾਰਾ,ਸਭਿਆਚਾਰ ਅਤੇ ਵਿਰਸਾ ਨਾਲ ਜੁੜੀਆ ਯਾਦਾ ਨੂੰ ਤਾਜੀਆ ਕਰ ਇਸ ਦੀ ਖੁਸਬੂ ਆਪਣੇ ਬੱਚਿਆ ਨਾਲ ਸਾਂਝੀਆ ਕਰ ਸਕੀਏ ਤਾਕਿ ਉਹ ਡੈਨਮਾਰਕ ਚ ਰਹਿ ਕੇ ਵੀ ਆਪਣੇ ਵਤਨ ਅਤੇ ਵਿਰਸੇ ਦੀ ਮਹਿਕ ਦਾ ਅਹਿਸਾਸ ਮਹਿਸੂਸ ਕਰਦੇ ਰਹਿਣ।ਪ੍ਰੋਗਰਾਮ ਦੇ ਆਖਿਰ ਵਿੱਚ ਸ੍ਰ ਸੁਖਦੇਵ ਸਿੰਘ ਸੰਧੂ ਵੱਲੋ ਕਲਾਕਾਰ ਟੋਲੀ ਅਤੇ ਸੱਭ ਦਰਸ਼ਕਾ ਦਾ ਇਸ ਪ੍ਰੋਗਰਾਮ ਨੂੰ ਸਫਲ ਬਣਾਉਣ ਤੇ ਤਹਿ ਦਿੱਲੋ ਧੰਨਵਾਦ ਕੀਤਾ ਗਿਆ। ਇਸ ਪ੍ਰੋਗਰਾਮ ਚ ਹੋਰਨਾ ਤੋ ਇਲਾਵਾ ਸ੍ਰ ਮਨਜੀਤ ਸਿੰਘ ਸੰਧੂ, ਐਨ ਕੇ ਧੀਮਾਨ, ਸ੍ਰ ਮਨਮੋਹਨ ਸਿੰਘ ਟੀਟੂ, ਸਤਬੀਰ ਸਿੰਘ, ਸ੍ਰ ਦਲਜੀਤ ਸਿੰਘ ਸਹੋਤਾ,ਜਤਿੰਦਰ ਸਿੰਘ, ਅਰੋੜਾ ਜੀ, ਧੂਰਵ ਗਾਦਵੀ ਆਦਿ ਬਹੁਤ ਸਾਰੇ ਦੂਸਰੇ ਪੰਤਵੱਤੇ ਸੱਜਣ ਹਾਜਿ਼ਰ ਸਨ।
ਇੰਡੀਅਨ ਕੱਲਚਰਲ ਸੋਸਾਇਟੀ ਡੈਨਮਾਰਕ ਵੱਲੋ ਦੀਵਾਲੀ ਦੇ ਮੋਕੇ ਸਭਿਆਚਾਰਿਕ ਪ੍ਰੋਗਰਾਮ ਕਰਵਾਇਆ ਗਿਆ
This entry was posted in ਸਰਗਰਮੀਆਂ.