ਲੁਧਿਆਣਾ : – ਸਮਾਜਿਕ ਕੁਰੀਤੀਆਂ ਨੂੰ ਦੂਰ ਕਰਨ ਲਈ ਪੰਜਾਬ ਦੀ ਕਿਸਾਨੀ ਤੇ ਜਵਾਨੀ ਨੂੰ ਬਚਾਉਣ ਦੇ ਲਈ ਯੂਥ ਕਾਂਗਰਸ ਵਲੋਂ ਸ਼ੁਰੂ ਕੀਤੀ ਗਈ ਨਵ ਇਨਕਲਾਬ ਪੈਦਲ ਯਾਤਰਾ ਦੇ ਤਹਿਤ ਅੱਜ ਢੋਲੇਵਾਲ ਵਿਚ ਬਲਾਕ ਪ੍ਰਧਾਨ ਚੇਤਨ ਥਾਪਰ ਦੀ ਅਗਵਾਈ ਵਿਚ ਪੈਦਲ ਯਾਤਰਾ ਕੱਢੀ ਗਈ। ਇਹ ਪੈਦਲ ਯਾਤਰਾ ਢੋਲੇਵਾਲ ਸਥਿਤ ਬਲਾਕ ਨੰਬਰ-10 ਦੇ ਦਫ਼ਤਰ ਤੋਂ ਸ਼ੁਰੂ ਹੋ ਕੇ ਭਗਵਾਨ ਨਗਰ ਮਾਰਕੀਟ, ਪਭਾਤ ਨਗਰ, ਸੇਵਕ ਨਗਰ, ਵਿਸ਼ਵਕਰਮਾ ਕਾਲੋਨਂੀ, ਢੋਲੇਵਾਲ ਪਿੰਡ ਤੋਂ ਹੁੰਦੀ ਹੋਈ ਵਾਪਿਸ ਢੋਲੇਵਾਲ ਚੌਂਕ ਵਿਖੇ ਸਮਾਪਤ ਹੋਈ।
ਪੈਦਲ ਯਾਤਰਾ ਵਿਚ ਜ਼ਿਲ੍ਹਾ ਯੂਥ ਕਾਂਗਰਸ ਦੇ ਸ਼ਹਿਰੀ ਪ੍ਰਧਾਨ ਡਿੰਪਲ ਰਾਣਾ, ਮਹਿਲਾ ਕਾਂਗਰਸ ਕਮੇਟੀ ਦੀ ਸ਼ਹਿਰੀ ਪ੍ਰਧਾਨ ਲੀਨਾ ਟਪਾਰੀਆ, ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਓ.ਬੀ.ਸੀ ਦੇ ਸੂਬਾ ਕਨਵੀਨਰ ਜਗਤਾਰ ਸਿੰਘ ਮਠਾੜੂ, ਜਿਲ੍ਹਾ ਚੇਅਰਮੈਨ ਮਨਿੰਦਰ ਸਿੰਘ ਉ¤ਭੀ, ਉ¤ਪ ਚੇਅਰਮੈਨ ਬਲਵਿੰਦਰ ਸਿੰਘ ਗੋਰਾ, ਭੁਪਿੰਦਰ ਸਿੰਘ ਸਿੱਧੂ, ਜਿਲ੍ਹਾ ਕਾਗਰਸ ਕਮੇਟੀ ਸ਼ਹਿਰੀ ਦੇ ਮੀਤ ਪ੍ਰਧਾਨ ਤਰੱਕੀ ਲਾਲ ਥਾਪਰ, ਕਪਿਲ ਜੋਸ਼ੀ ਵਿਸ਼ੇਸ ਤੌਰ ਤੇ ਸ਼ਾਮਲ ਹੋਏ। ਪੈਦਲ ਯਾਤਰਾ ਨੂੰ ਸੰਬੋਧਨ ਕਰਦੇ ਹੋਏ ਡਿੰਪਲ ਰਾਣਾ ਨੇ ਕਿਹਾ ਕਿ ਇਹ ਮੁਹਿੰਮ ਨੌਜਵਾਨ ਪੀੜ੍ਹੀ ਨੂੰ ਨਸ਼ਿਆ ਵਿਰੁੱਧ ਜਾਗਰੂਕ ਕਰਨ ਦੇ ਲਈ ਚਲਾਈ ਗਈ ਹੈ। ਜਿਸ ਦਾ ਕਾਗਰਸ ਵਰਕਰਾਂ ਦੇ ਨਾਲ ਹਰ ਇਕ ਪੰਜਾਬ ਵਾਸੀ ਨੂੰ ਇਸ ਵਿਚ ਸਹਿਯੋਗ ਦੇਣਾ ਚਾਹੀਦਾ ਹੈ। ਤਾਂ ਜੋ ਪੰਜਾਬ ਵਿਚੋਂ ਨਸਿਆਂ ਨੂੰ ਦੂਰ ਕੀਤਾ ਜਾ ਸਕੇ। ਇਸ ਮੌਕੇ ਅਨਿਲ ਭਾਰਤੀ, ਸੋਨੀਆ ਹੋਰਾ, ਅਮਰਜੀਤ ਬਿੰਦਰਾ, ਦੇਵ ਸਿੰਘ ਦੇਵਗਨ, ਜਨਕ ਰਾਜ ਚੰਦੇਲ, ਕਸਤੂਰੀ ਲਾਲ ਖੀਵਾ, ਮਹਿੰਦਰ ਸਿੰਘ, ਗੁਰਪ੍ਰੀਤ ਸੋਨੀ, ਸੁਨੀਲ ਸ਼ੁਕਲਾ, ਇਕਬਾਲ ਸਿੰਘ ਸੋਨੂੰ, ਦਵਿੰਦਰ ਕਿਨੂੰ, ਮਨੀਸ਼ਾ, ਤੇਜਿੰਦਰ ਚਾਹਲ, ਸਾਬੀ ਤੂਰ, ਹਰੀਸ਼ ਦੂਆ, ਹਰਜੋਤ ਸਿੰਘ, ਹਰਜੀਤ ਸਿੰਘ, ਮੋਹਿਤ ਸ਼ਰਮਾ, ਜਸਪ੍ਰੀਤ ਸਿੱਧੂ, ਜਤਿੰਦਰ ਸਿੰਘ, ਪ੍ਰਿੰਸ, ਨਵਦੀਪ ਚੀਮਾ, ਕੁਲਦੀਪ ਸ਼ਰਮਾ, ਸਤਵਿੰਦਰ ਜੀਤ ਸਿੰਘ, ਧਰਮਿੰਦਰ ਸੋਢੀ ਆਦਿ ਹਾਜ਼ਰ ਸਨ।
ਨਵ ਇਨਕਲਾਬ ਪੈਦਲ ਯਾਤਰਾ ਦਾ ਆਯੋਜਨ
This entry was posted in ਪੰਜਾਬ.