ਲੁਧਿਆਣਾ – ਬਾਜ਼ੀਗਰ ਬਰਦਾਰੀ ਪੰਜਾਬ ਨੂੰ ਹਰ ਸਰਕਾਰ ਨੇ ਨਜ਼ਰ ਅੰਦਾਜ਼ ਕੀਤਾ ਹੈ। ਦਹਾਕਿਆਂ ਤੋਂ ਬਾਜ਼ੀਗਰ ਬਰਦਾਰੀ ਗਰੀਬੀ, ਬੇਰੁਜ਼ਗਾਰੀ, ਅਨਪੜ੍ਹਤਾ ਅਤੇ ਸਮੇਂ ਦੀਆਂ ਸਰਕਾਰਾਂ ਦੀ ਅਣਗਹਿਲੀ ਦਾ ਸ਼ਿਕਾਰ ਹੁੰਦੀ ਆਈ ਹੈ। ਪਰ ਸਮੇਂ ਦੀਆਂ ਸਰਕਾਰਾਂ ਨੇ ਕਦੇ ਕਿਸੇ ਨੇ ਵੀ ਬਰਦਾਰੀ ਨੂੰ ਉ¤ਪਰ ਚੁੱਕਣ ਦੀ ਕੋਸ਼ਿਸ ਨਹੀ ਕੀਤੀ। ਇਹ ਸ਼ਬਦ ਬਾਜੀਗਰ ਮਹਾਂਮੰਡਲ ਪੰਜਾਬ ਦੇ ਪ੍ਰਧਾਨ ਕਸਤੂਰੀ ਲਾਲ ਖੀਵਾ ਨੇ ਬਹਾਦਰ ਡੇਰਾ ਵਰਿਆਮ ਵਾਲਾ ਕੇ ਵਿਖੇ ਆਯੋਜਿਤ ਮੀਟਿੰਗ ਨੂੰ ਸੰਬੋਧਨ ਕਰਦਿਆ ਕਹੇ। ਮੀਟਿੰਗ ਵਿਚ ਸਵਰਨ ਜੱਸਾ ਪ੍ਰਧਾਨ, ਲੱਡੂ ਰਾਮ ਜੱਸਾ ਚੇਅਰਮੈਨ ਜਵਾਹਰ ਨਗਰ, ਬੀਰਾ ਜੱਸਾ, ਅਮਰਜੀਤ ਲਾਲਕਾ, ਰਾਜ ਕੁਮਾਰ ਲਾਲਕਾ, ਚੌਧਰੀ ਗਿਆਨ ਖੀਵਾ, ਬਲਵਿੰਦਰ ਜੱਸਾ, ਰੋਸ਼ਨ ਜੱਸਾ, ਰਵੀ ਕੁਮਾਰ ਭਲਾਨ, ਪਿੰਕੀ ਭਲਾਨ, ਬਲਵੀਰ ਭਲਾਨ, ਸੋਨੂੰ ਭਲਾਨ, ਹੈਪੀ ਭਲਾਨ, ਅਰੁਜਨ ਮਿਸ਼ਾਲ, ਸਤਇੰਦਰ ਗਿਆਨ, ਕਰਮਜੀਤ ਵਲਜੋਤ, ਅਮਰੀਕ ਸਿੰਘ ਚੰਗੇਰ, ਬਲਕਾਰ ਸਿੰਘ ਚੰਗੇ, ਮਨਜੀਤ ਸਿੰਘ ਬਦਾਨ, ਸੁੱਚਾ ਸਿੰਘ ਬਦਾਨ, ਸਾਨੂੰਕ ਰਾਮ ਭਲਾਨ, ਮਹਿੰਗਾ ਰਾਮ ਭਲਾਨ, ਰੋਲੂ ਰਾਮ ਭਲਾਨ ਆਦਿ ਦੀ ਹਾਜ਼ਰੀ ਦੌਰਾਨ ਸ੍ਰੀ ਖੀਵਾ ਨੇ ਕਿਹਾ ਕਿ ਹੁਣ ਬਾਜ਼ੀਗਰ ਬਰਦਾਰੀ ਹੁਣ ਚੁੱਪ ਨਹੀਂ ਬੈਠੇਗਾ ਤੇ ਆਉਣ ਵਾਲੀਆ ਵਿਧਾਨ ਸਭਾ ਚੋਣਾ ਵਿਚ ਬਾਜ਼ੀਗਰ ਬਰਦਾਰੀ ਨੂੰ ਨਜ਼ਰਅੰਦਾਜ਼ ਕਰਨਾ ਮਹਿੰਗਾ ਪੈ ਸਕਦਾ ਹੈ।
ਸ੍ਰ. ਕਸਤੂਰੀ ਲਾਲ ਖੀਵਾ ਤੇ ਸਵਰਨ ਜੱਸਾ ਨੇ ਕਿਹਾ ਕਿ ਜੇਕਰ ਅਸੀਂ ਹੁਣ ਵੀ ਨਾ ਜਾਗੇ ਤਾ ਸਾਡੀ ਕੋਮ ਖ਼ਤਮ ਹੋ ਜਾਵੇਗੀ। ਬਾਜ਼ੀਗਰ ਬਰਦਾਰੀ ਦੀ ਏਕਤਾ ਸਮੇਂ ਦੀ ਲੋੜ ਹੈ। ਜਦਕਿ ਹੋਰ ਦੂਸਰੀਆਂ ਕੋਮਾ ਲਾਮਬੰਦ ਹੋ ਕਿ ਆਪਣੇ ਹੱਕ ਪ੍ਰਾਪਤ ਕਰ ਰਹੀਆ ਹਨ ਪਰ ਅਸੀ ਲਾਮਬੰਦ ਵੀ ਨਹੀਂ ਹੋ ਸਕੇ। ਹੁਣ ਸਾਨੂੰ ਆਪਣੀ ਬੇਹਤਰੀ ਲਈ ਇੱਕਠੇ ਹੀ ਹੋਣਾ ਪਵੇਗਾ। ਉਨ੍ਹਾਂ ਨੇ ਕਿਹਾ ਕਿ ਅੱਜ ਲੋੜ ਹੈ ਕਿ ਅਸੀ ਆਪਣੀ ਬਰਦਾਰੀ ਵਿਚ ਏਕਤਾ ਲਿਆਇਏ ਅਤੇ ਇਕ ਅਵਾਜ਼ ਵਿਚ ਸਰਕਾਰਾਂ ਦੇ ਕੰਨਾਂ ਵਿਚ ਆਪਣੀ ਆਵਜ਼ ਪਹੁੰਚਾਈਏ। ਇਸ ਮੌਕੇ ਗਾਇਕ ਜੋੜੀ ਮਨੋਹਰ ਭੱਟੀ ਤੇ ਸੀਮਾ ਨੇ ਆਪਣੀ ਕਲਾ ਦੇ ਜੌਹਰ ਦਿਖਾ ਕੇ ਹਾਜ਼ਰ ਜਨ ਸਮੂਹ ਕੀਲ ਕੇ ਰੱਖ ਦਿੱਤਾ ਹੈ। ਇਸ ਮੌਕੇ ਬਹੁਾਦਰ ਕੇ ਸਥਿਤ ਡੇਰਾ ਵਰਿਆਮ ਵਾਲਾ ਦਾ ਪ੍ਰਧਾਨ ਰਵੀ ਕੁਮਾਰ ਭਲਾਨ ਨੂੰ ਪ੍ਰਧਾਨ ਬਣਿਆ ਗਿਆ ਤੇ ਆਪਣੀ ਕਮੇਟੀ ਦੇ ਬਾਕੀ ਮੈਂਬਰ ਚੁਣ ਦੇ ਸਾਰੇ ਅਧਿਕਾਰ ਕਸਤੂਰੀ ਲਾਲ ਖੀਵਾ ਨੇ ਉਨ੍ਹਾਂ ਦੇ ਦਿੱਤੇ ਹਨ।
ਫੋਟੋ ਕੈਪਸ਼ਨ-ਮੀਟਿੰਗ ਦੌਰਾਨ ਰਵੀ ਕੁਮਾਰ ਭਲਾਨ ਨੂੰ ਬਹਾਦਰ ਕੇ ਸਥਿਤ ਡੇਰਾ ਵਰਿਆਮ ਵਾਲਾ ਦਾ ਪ੍ਰਧਾਨ ਨਿਯੁਕਤ ਕਰਨ ਤੇ ਸਨਮਾਨਤ ਕਰਦੇ ਹੋਏ ਕਸਤੂਰੀ ਲਾਲ ਖੀਵਾ, ਲੱਡੂ ਜੱਸਾ, ਸਵਰਨ ਜੱਸਾ ਤੇ ਹੋਰ।