ਫਰਾਂਸ,(ਸੰਧੂ)-ਇਥੇ ਪਿਛਲੇ ਹਫਤੇ ਤੋਂ ਲਗਾਤਾਰ ਪੰਜ ਦਿਨ ਵੱਖ ਵੱਖ ਟੂਰਿਸਟ ਜਗ੍ਹਾ ਅਤੇ ਸਟੂਡੀਓ ਵਿੱਚ ਹੋ ਰਹੀ ਪੰਜਾਬੀ ਗਾਣੇ ਦੀ ਸ਼ੂਟਿੰਗ ਅੱਜ ਖਤਮ ਹੋ ਗਈ ਹੈ।ਇਹ ਪਹਿਲੀ ਵਾਰ ਹੈ ਕਿ ਪੈਰਿਸ ਵਿੱਚ ਫਿਲਮਾਏ ਗਏ ਪੰਜਾਬੀ ਗੀਤ ਵਿੱਚ ਸਿੰਗਰ ਤੇ ਪ੍ਰਡਿਉਸਰ ਤੋਂ ਬਿਨਾਂ ਬਾਕੀ ਸਭ ਕੰਮ ਕਰਦੇ ਲੜਕੇ,ਲੜਕੀਆਂ ਤੇ ਕੈਮਰਾ ਟੀਮ ਸਭ ਗੋਰੇ ਵਿਦੇਸ਼ੀ ਲੋਕ ਸਨ।ਜਿਹੜੇ ਪੰਜਾਬੀ ਗਾਣੇ ਦੇ ਬੋਲਾਂ ਦੇ ਨਾਲ ਗਾਉਣ ਦਾ ਅਭਿਆਸ ਤਾਂ ਕਰਦੇ ਹੀ ਸਨ,ਨਾਲ ਨਾਲ ਭੰਗੜਾ ਪਾਉਣ ਦੀ ਕੋਸ਼ਿਸ ਵੀ ਕਰਦੇ ਸਨ।ਇਸ ਗੀਤ ਨੁੰ ਮਿੱਠੀ ਅਵਾਜ਼ ਵਿੱਚ ਉਭਰ ਰਹੇ ਕਲਾਕਾਰ ਜਿਹੜੇ ਪੈਰਿਸ ਦੇ ਜੰਮਪਲ ਹਨ, (ਸੱਤ ਸੰਧੂ) ਨੇ ਗਾਇਆ ਤੇ ਉਸ ਉਪਰ ਹੀ ਫਿਲਮਾਇਆ ਗਿਆ ਹੈ।ਯਾਦ ਰਹੇ ਕਿ ਇਹ ਸੁਖਵੀਰ ਸਿੰਘ ਸੰਧੂ ਦੇ ਛੋਟੇ ਬੇਟੇ ਹਨ।ਇਸ ਗੀਤ ਦੇ ਬੋਲ ਵੀ ਉਹਨਾਂ ਨੇ ਹੀ ਲਿਖੇ ਹਨ।ਜਿਹਨਾਂ ਦਾ ਮੇਜਰ ਸਿੰਘ ਸੰਧੂ ਦੀ ਪਟਿਆਲਾ ਨਾਂ ਦੀ ਸੀ ਡੀ ਵਿੱਚ ਬਾਬੁਲ ਧੀ ਦਾ ਗੀਤ ਕਾਫੀ ਪ੍ਰਚੱਲਤ ਹੋਇਆ ਸੀ। ਹੁਣ ਮੇਜਰ ਸਿੰਘ ਸੰਧੂ ਦੀ ਨਵੀ ਆ ਰਹੀ (ਨਿੱਤ ਸਵੇਰੇ) ਨਾਂ ਦੀ ਸੀ ਡੀ ਵਿੱਚ (ਮਾਂ,ਪੁੱਤ) ਦਾ ਵੀ ਗੀਤ ਕਾਫੀ ਸ਼ਲਾਘਾ ਯੋਗ ਹੈ।ਇਥੇ ਇਹ ਵੀ ਯਿਕਰ ਯੋਗ ਹੇ ਕਿ ਸੱਤ ਸੰਧੂ ਦੀ 10 ਪੰਜਾਬੀ ਗੀਤਾਂ ਦੀ ਪਲੇਠੀ ਸੀ ਡੀ ਜਲਦੀ ਹੀ ਮਾਰਕੀਟ ਵਿੱਚ ਆ ਰਹੀ ਹੇ।