ਨਵੀਂ ਦਿੱਲੀ- ਕਾਂਗਰਸ ਦੀ ਪ੍ਰਧਾਨ ਸ੍ਰੀਮਤੀ ਸੋਨੀਆ ਗਾਂਧੀ ਨੇ ਦਿੱਲੀ ਵਿੱਚ ਇੱਕ ਸਮਾਗਮ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਸਾਡੇ ਦੇਸ਼ ਵਿੱਚ ਭ੍ਰਿਸ਼ਟਾਚਾਰ ਅਤੇ ਲਾਲਚ ਵੱਧ ਰਿਹਾ ਹੈ। ਇਸ ਕਰਕੇ ਉਨ੍ਹਾਂ ਅਸੂਲਾਂ ਨੂੰ ਧਕਾ ਲਗਾ ਹੈ ਜਿਨ੍ਹਾਂ ਦੇ ਅਧਾਰ ਤੇ ਭਾਰਤ ਅਜ਼ਾਦ ਹੋਇਆ ਸੀ। ਉਨ੍ਹਾਂ ਨੇ ਇਹ ਵੀ ਕਿਹਾ ਕਿ ਦੇਸ਼ ਨੂੰ ਹੋਰ ਵੀ ਜਿਆਦਾ ਕੁਸ਼ਲ ਸਰਕਾਰ ਦੀ ਲੋੜ ਹੈ।
ਸੋਨੀਆ ਗਾਂਧੀ ਨੇ ਇਹ ਵੀ ਕਿਹਾ ਕਿ ਭਲੇ ਹੀ ਸਾਡੀ ਅਰਥਵਿਵਸਥਾ ਵੱਧ ਰਹੀ ਹੈ। ਅਸੀਂ ਉਨਤੀ ਕਰ ਰਹੇ ਹਾਂ ਪਰ ਨੈਤਿਕ ਤੌਰ ਤੇ ਅਸੀਂ ਆਪਣੇ ਅਸੂਲਾਂ ਤੋਂ ਡਿੱਗ ਰਹੇ ਹਾਂ। ਸਾਨੂੰ ਇਹ ਨਹੀਂ ਭੁਲਣਾ ਚਾਹੀਦਾ ਕਿ ਸਿਰਫ਼ ਚੰਗਾ ਵਿਕਾਸ ਕਰਨਾ ਹੀ ਸਾਡਾ ਮੰਤਵ ਨਹੀਂ ਹੋਣਾ ਚਾਹੀਦਾ। ਉਸ ਤੋਂ ਵੀ ਜਿਆਦਾ ਜਰੂਰੀ ਹੈ ਕਿ ਅਸੀਂ ਕਿਹੋ ਜਿਹਾ ਸਮਾਜ ਬਣਾਉਣਾ ਚਾਹੁੰਦੇ ਹਾਂ ਅਤੇ ਕਿਹੋ ਜਿਹੇ ਸੰਸਕਾਰ ਉਸ ਵਿੱਚ ਪੈਦਾ ਕਰਨਾ ਚਾਹੁਂਦੇ ਹਾਂ।