ਗਵਾਂਗਜੋ- ਏਸਿਆਈ ਖੇਡਾਂ ਵਿਚ ਭਾਰਤ ਦੇ ਲਈ ਐਤਵਾਰ ਨੂੰ ਸਭ ਤੋਂ ਵਧੀਆ ਦਿਨ ਰਿਹਾ। ਉਸਨੂੰ ਤਿੰਨ ਸੋਨੇ ਦੇ, ਇਕ ਚਾਂਦੀ ਅਤੇ ਪੰਜ ਕਾਂਸੇ ਦੇ ਮੈਡਲ ਹਾਸਲ ਕੀਤੇ। ਐਤਵਾਰ ਤੋਂ ਅਥਲੈਟਿਕਸ ਦੇ ਮੁਕਾਬਲੇ ਸ਼ੁਰੂ ਹੋਏ ਅਤੇ ਭਾਰਤ ਨੇ ਪਹਿਲੇ ਹੀ ਦਿਨ ਆਪਣਾ ਵਧੀਆ ਪ੍ਰਦਰਸ਼ਨ ਕੀਤਾ। ਸ਼ਾਮੀਂ ਸਭ ਤੋਨ ਪਹਿਲਾਂ ਮਹਿਲਾਵਾਂ ਦੀ 10 ਮੀਟਰ ਦੌੜ ਵਿਚ ਪ੍ਰੀਜਾ ਸ੍ਰੀਧਰਨ ਅਤੇ ਰਾਸ਼ਟਰਮੰਡਲ ਖੇਡਾਂ ਵਿਚ ਤਾਂਬੇ ਦਾ ਮੈਡਲ ਜਿੱਤਣ ਵਾਲੀ ਕਵਿਤਾ ਰਾਊਤ ਨੇ ਚਾਂਦੀ ਦਾ ਮੈਡਲ ਜਿਤਿਆ।
ਇਸਤੋਂ ਕੁਝ ਹੀ ਦੇਰ ਬਾਅਦ ਔਰਤਾਂ ਦੀ ਤਿੰਨ ਹਜ਼ਾਰ ਮੀਟਰ ਸਟੀਪਲਚੇਜ਼ ਰੇਸ ਵਿਚ ਭਾਰਤ ਦੀ ਸੁਧਾ ਸਿੰਘ ਨੇ ਕਮਾਲ ਕਰ ਦਿੱਤਾ। ਰੇਸ ਦੇ ਅੰਤਮ ਪਲਾਂ ਵਿਚ ਚੀਨ ਦੀ ਜਿਨ ਯੂਆਨ ਨੇ ਸੁਧਾ ਨੂੰ ਪਛਾੜਣ ਦੀ ਕੋਸਿਸ਼ ਵੀ ਕੀਤੀ ਪਰ ਸੁਧਾ ਸਿੰਘ ਨੇ ਇਹ ਰੇਸ ਜਿੱਤਣ ਵਿਚ ਕਾਮਯਾਬੀ ਹਾਸਲ ਕਰ ਲਈ। ਭਾਰਤ ਨੂੰ ਦਿਨ ਦਾ ਪਹਿਲਾ ਸੋਨ ਮੈਡਲ ਮਰਦਾਂ ਦੀ ਨਿਸ਼ਾਨੇਬਾਜ਼ੀ ਵਿਚ ਡਲਬ ਟ੍ਰੈਪ ਮੁਕਾਬਲੇ ਵਿਚ ਮਿਲਿਆ, ਜਿਥੇ ਰੋਂਜਨ ਸੋਢੀ ਨੇ ਇਹ ਮੈਡਲ ਜਿਤਿਆ।
ਰੋਂਜਨ ਸੋਧੀ ਕੁਆਲੀਫਿਕੇਸ਼ਨ ਦੌਰ ਤੱਕ ਦੂਜੇ ਸਥਾਨ ‘ਤੇ ਸਨ ਪਰ ਫਾਈਨਲ ਵਿਚ ਉਸਨੇ ਸੋਨ ਮੈਡਲ ‘ਤੇ ਕਬਜ਼ਾ ਕਰ ਲਿਆ। ਰੋਂਜਨ ਸੋਢੀ ਨੇ ਅਸ਼ਰ ਨੋਰੀਆ ਅਤੇ ਵਿਕਰਮ ਭਟਨਾਗਰ ਦੇ ਨਾਲ ਰਲਕੇ ਡਬਲ ਟ੍ਰੈਪ ਮੁਕਾਬਲੇ ਵਿਚ ਤਾਂ ਦਾ ਮੈਡਲ ਵੀ ਭਾਰਤ ਦੀ ਝੋਲੀ ਵਿਚ ਪੁਆਇਆ। ਔਰਤਾਂ ਦੀ ਤੀਰ ਅੰਦਾਜ਼ੀ ਵਿਚ ਦੀਪਿਕਾ ਕੁਮਾਰੀ, ਰਿਮਿਲ ਅਤੇ ਡੋਲਾ ਬੈਨਰਜੀ ਨੇ ਤਾਂਬੇ ਦਾ ਮੈਡਲ ਜਿਤਿਆ। ਕੁਸ਼ਤੀ ਵਿਚ ਭਾਰਤ ਦੇ ਸੁਨੀਲ ਕੁਮਾਰ ਰਾਣਾ ਅਤੇ ਰਵਿੰਦਰ ਕੁਮਾਰ ਗ੍ਰੀਕੋ ਰੋਮਨ ਵਿਚ ਤਾਂਬੇ ਦਾ ਮੈਡਲ ਜਿੱਤ ਸਕੇ। ਏਆਈ
ਏਸਿਆਈ ਖੇਡਾਂ ਵਿਚ ਭਾਰਤ ਨੂੰ ਤਿੰਨ ਸੋਨ ਮੈਡਲ
This entry was posted in ਖੇਡਾਂ.