ਕਰਾਚੀ- ਪਿਛਲੇ ਇਕ ਸਾਲ ਦੌਰਾਨ ਕਰਾਚੀ ਵਿਚ ਢਾਈ ਹਜ਼ਾਰ ਤੋਂ ਵਧੇਰੇ ਬੱਚੇ ਗੁਆਚੇ। ਬੱਚਿਆਂ ਦੇ ਹੱਕਾਂ ਲਈ ਕੰਮ ਕਰਨ ਵਾਲੀ ਇਕ ਗੈਰ ਸਰਕਾਰੀ ਜਥੇਬੰਦੀ ਰੋਸ਼ਨੀ ਹੈਲਪ ਲਾਈਨ ਨੇ ਦਸਿਆ ਕਿ ਪਿਛਲੇ ਸਾਲ ਕਰਾਚੀ ਵਿਚ 2582 ਬੱਚੇ ਗੁਆਚੇ। ਇਨ੍ਹਾਂ ਅੰਕੜਿਆਂ ਵਿਚ ਉਹ ਲਾਪਤਾ ਬੱਚੇ ਸ਼ਾਮਲ ਨਹੀਂ ਹਨ ਜਿਨ੍ਹਾਂ ਦੇ ਬਾਰੇ ਸਿਕਾਇਤ ਦਰਜ ਨਹੀਂ ਕਰਾਈ ਗਈ।
ਇਸ ਜਥੇਬੰਦੀ ਦੇ ਪ੍ਰਧਾਨ ਮੁਹੰਮਦ ਅਲੀ ਨੇ ਦਸਿਆ ਕਿ ਅਸੀਂ ਆਪਣੇ ਸਰਵੇ ਦੌਰਾਨ ਵੇਖਿਆ ਕਿ ਪਾਕਿਸਤਾਨ ਵਿਚ ਕੌਮੀ ਜਾਂ ਸੂਬੇ ਦੀਆਂ ਸਰਕਾਰਾਂ ਕੋਲ ਲਾਪਤਾ ਬੱਚਿਆਂ ਦੇ ਬਾਰੇ ਕੋਈ ਅੰਕੜਾ ਮੁਹਈਆ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਅਸੀਂ ਕਈ ਮਹੀਨਿਆਂ ਤੱਕ ਸ਼ਹਿਰ ਦੇ ਸੈਕੜੇ ਪੁਲਿਸ ਥਾਣਿਆਂ ਦਾ ਚੱਕਰ ਲਾਉਂਦੇ ਰਹੇ, ਜਿਥੋਂ ਪਤਾ ਚਲਿਆ ਕਿ ਸਾਲ 2009 ਦੌਰਾਨ 2582 ਬੱਚੇ ਗੁਆਚੇ। ਇਨ੍ਹਾਂ ਵਿਚ 2319 ਲੜਕੇ ਅਤੇ 263 ਲੜਕੀਆਂ ਹਨ।
ਕਰਾਚੀ ਵਿਚ ਇਕ ਸਾਲ ਵਿਚ ਢਾਈ ਹਜ਼ਾਰ ਬੱਚੇ ਗਾਇਬ
This entry was posted in ਅੰਤਰਰਾਸ਼ਟਰੀ.