ਅਨੰਦਪੁਰ ਸਾਹਿਬ-ਮਨਪ੍ਰੀਤ ਬਾਦਲ ਵਲੋਂ ਪਾਰਟੀ ਚੋਂ ਜਾਣਾ ਵੱਡੀ ਗੱਲ ਨਹੀਂ ਹੈ ਕਿਉਂਕਿ ਜੇਕਰ ਮਨਪ੍ਰੀਤ ਬਾਦਲ ਕੁਝ ਸਨ ਤਾਂ ਉਹ ਪਾਰਟੀ ਦੀ ਬਦੌਲਤ ਸਨ। ਇਸ ਗੱਲ ਦਾ ਜਿਕਰ ਮੁੱਖ ਮੰਤਰੀ ਦੇ ਸਿਆਸੀ ਸਲਾਹਕਾਰ ਡਾਕਟਰ ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਪਾਰਟੀ ਇਕ ਸਮੁੰਦਰ ਵਾਂਗ ਹੈ ਉਸ ਚੋਂ ਇਕ ਬੂੰਦ ਕੱਢ ਲੈਣ ਨਾਲ ਕੋਈ ਫ਼ਰਕ ਨਹੀਂ ਪੈਂਦਾ।
ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਸ: ਚੀਮਾ ਨੇ ਕਿਹਾ ਕਿ ਮਨਪ੍ਰੀਤ ਬਾਦਲ ਜੋ ਪਾਰਟੀ ਵਿਚ ਨੈਤਿਕਤਾ ਦੀ ਗੱਲ ਕਰ ਰਹੇ ਹਨ ਉਹ ਲੋਕਾਂ ਨੂੰ ਗੁਮਰਾਹ ਕਰ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਮਨਪ੍ਰੀਤ ਸ੍ਰ਼ੋਮਣੀ ਅਕਾਲੀ ਦਲ ਦੀ ਟਿਕਟ ਤੋਂ ਚੋਣ ਜਿੱਤੇ ਸਨ ਜੇਕਰ ਉਹ ਨੈਤਿਕਤਾ ਦੀ ਕੋਈ ਗੱਲ ਕਰਦੇ ਹਨ ਤਾਂ ਮਨਪ੍ਰੀਤ ਨੂੰ ਪਹਿਲਾਂ ਵਿਧਾਇਕ ਦੇ ਅਹੁਦੇ ਤੋਂ ਅਸਤੀਫ਼ਾ ਦੇਣ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਕਿ ਮਨਪ੍ਰੀਤ ਨੇ ਪਾਰਟੀ ਦੇ ਨਾਲ ਗੱਦਾਰੀ ਕੀਤੀ ਹੈ ਅਤੇ ਹੁਣ ਪੰਜਾਬ ਦੇ ਲੋਕ ਉਨ੍ਹਾਂ ਨੂੰ ਮੂੰਹ ਨਹੀਂ ਲਾਉਣਗੇ।
ਡਾਕਟਰ ਚੀਮਾ ਨੇ ਯੂਪੀਏ ਦੀ ਕੇਂਦਰ ਸਰਕਾਰ ਸਬੰਧੀ ਕਿਹਾ ਕਿ ਕੇਂਦਰ ਸਰਕਾਰ ਨੇ ਜਿਹੜਾ ਭ੍ਰਿਸ਼ਟਾਚਾਰ ਦਾ ਰੂਪ ਵਿਖਾਇਆ ਹੈ ਉਹ ਦੁਨੀਆਂ ਭਰ ਵਿਚ ਦੇਸ਼ ਦੇ ਮੱਥੇ ‘ਤੇ ਕਲੰਕ ਹੈ। ਚੀਮਾ ਨੇ ਕਿਹਾ ਕਿ ਅੱਜ ਜਿਹੜੀ ਮਹਿੰਗਾਈ ਵਧੀ ਹੈ ਉਸ ਲਈ ਕੇਂਦਰ ਸਰਕਾਰ ਜਿਮੇਵਾਰ ਹੈ। ਉਨ੍ਹਾਂ ਨੇ ਕਿਹਾ ਹੈ ਕਿ ਟੈਲੀਕਾਮ ਘੁਟਾਲੇ ਵਿਚ ਫੱਸੇ ਸੰਚਾਰ ਮੰਤਰੀ ਪੀ ਰਾਜਾ ਨੂੰ ਮੰਤਰੀ ਦੇ ਅਹੁਦੇ ਤੋਂ ਹਟਾਇਆ ਗਿਆ ਹੈ ਅਤੇ ਮਹਾਰਾਸ਼ਟਰ ਦੇ ਮੁੱਖ ਮੰਤਰੀ ਨੂੰ ਵੀ ਹਟਾਇਆ ਗਿਆ ਹੈ। ਇਸਦੇ ਨਾਲ ਹੀ ਦਿੱਲੀ ਦੀਆਂ ਕਾਮਨਵੈਲਥ ਖੇਡਾਂ ਦੇ ਘੁਟਾਲੇ ਵਿਚ ਫਸੇ ਸੁਰੇਸ਼ ਕਲਮਾੜੀ ਨੇ ਭ੍ਰਿਸ਼ਟਾਚਾਰ ਦਾ ਰੂਪ ਵਿਖਾਇਆ ਹੈ ਉਹ ਵੀ ਕਾਂਗਰਸ ਪਾਰਟੀ ਦੇ ਨਾਮ ਕਲੰਕ ਹੈ।
ਕਾਂਗਰਸ ‘ਤੇ ਇਲਜ਼ਾਮ ਲਾਉਂਦੇ ਹੋਏ ਉਨ੍ਹਾਂ ਨੇ ਕਿਹਾ ਕਿ ਕਾਂਗਰਸ ਹਮੇਸ਼ਾਂ ਹੀ ਐਸਜੀਪੀਸੀ ‘ਤੇ ਕਬਜ਼ਾ ਕਰਨ ਦੇ ਇਰਾਦੇ ਨਾਲ ਕੰਮ ਕਰਦੀ ਰਹੀ ਹੈ ਜੋ ਕਦੀ ਪੂਰਾ ਨਹੀਂ ਹੋਵੇਗਾ। ਉਨ੍ਹਾਂ ਨੇ ਕਿਹਾ ਹੈ ਕਿ ਪੰਜਾਬ ਵਿਚ ਅਕਾਲੀ ਭਾਜਪਾ ਦੀ ਸਰਕਾਰ ਵਿਕਾਸ ਕਾਰਜਾਂ ਕਰਕੇ ਫਿਰ ਤੋਂ ਸਤਾ ਵਿਚ ਆਵੇਗੀ। ਕਿਉਂਕਿ ਜਿਹੜੇ ਵਿਕਾਸ ਕਾਰਜ ਅਕਾਲੀ ਭਾਜਪਾ ਸਰਕਾਰ ਸਮੇਂ ਹੋਏ ਹਨ ਉਨ ਕਾਂਗਰਸ ਅੱਜ ਤੱਕ ਨਹੀਂ ਕਰ ਸਕੀ।
ਮਨਪ੍ਰੀਤ ਲੋਕਾਂ ਨੂੰ ਗੁਮਰਾਹ ਕਰਨ ਰਹੇ ਨੇ-ਚੀਮਾ
This entry was posted in ਪੰਜਾਬ.