ਅੰਮ੍ਰਿਤਸਰ:- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰ੍ਧਾਨ ਜਥੇਦਾਰ ਅਵਤਾਰ ਸਿੰਘ ਨੇ ਅਖੌਤੀ ਸ਼੍ਰੋਮਣੀ ਪੰਥਕ ਕੌਂਸਲ ਦੇ ਚੇਅਰਮੈਨ ਕਲਕੱਤੇ ਦੇ ਦਿੱਤੇ ਬਿਆਨ ’ਤੇ ਟਿੱਪਣੀ ਕਰਦਿਆਂ ਕਿਹਾ ਹੈ ਕਿ ਕਾਂਗਰਸੀ ਏਜੰਟ ਤੇ ਕੁਰਸੀ ਦੇ ਲਾਲਚ ਵੱਸ ਕਲਕੱਤਾ ਵਲੋਂ ਜਿਸ ਘਟੀਆਂ ਤਰੀਕੇ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਧਾਨ ਦੇ ਅਹੁਦੇ ਵਿਰੁੱਧ ਬਿਆਨਬਾਜ਼ੀ ਕਰਕੇ ਦਿੱਲੀ ਬੈਠੇ ਆਪਣੇ ਅਕਾਵਾਂ ਨੂੰ ਖੁਸ਼ ਕਰ ਰਹੇ ਹਨ ਉਹ ਭੁੱਲ ਜਾਂਦੇ ਹਨ ਕਿ ਜੇਕਰ ਉਨ੍ਹਾਂ ਦਾ ਕੋਈ ਵਜੂਦ ਹੈ ਤਾਂ ਉਹ ਸ਼੍ਰੋਮਣੀ ਅਕਾਲੀ ਦਲ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਰਕੇ ਹੀ ਹੈ।
ਉੇਨ੍ਹਾਂ ਕਿਹਾ ਕਿ ਜਿਸ ਸਮੁੱਚੇ ਪੰਥ ਦੀ ਕਲਕੱਤਾ ਗੱਲ ਕਰ ਰਿਹਾ ਹੈ ਉਸੇ ਪੰਥ ਵਲੋਂ ਲੋਕਤੰਤਰੀ ਤਰੀਕੇ ਨਾਲ ਚੁਣੀ ਹੋਈ ਸੰਸਥਾ ਦੇ ਸਤਿਕਾਰ ਯੋਗ ਮੈਂਬਰਾਂ ਨੇ ਮੈਨੂੰ ਛੇਵੀਂ ਵਾਰ ਪ੍ਰਧਾਨ ਦੇ ਵਕਾਰੀ ਅਹੁਦੇ ’ਤੇ ਚੁਣਿਆਂ ਹੈ ਜਿਸ ਬਾਰੇ ਕਲਕੱਤੇ ਪਾਸੋਂ ਸਰਟੀਫਿਕੇਟ ਲੈਣ ਦੀ ਲੋੜ ਨਹੀਂ ਹੈ।
ਉਨ੍ਹਾਂ ਕਿਹਾ ਕਿ ਜਿਹੜਾ ਸਖਸ਼ ਬਤੌਰ ਮੈਂਬਰ ਸ਼੍ਰੋਮਣੀ ਕਮੇਟੀ ਹੁੰਦਿਆਂ ਸ਼੍ਰੋਮਣੀ ਕਮੇਟੀ ਦੀਆਂ ਸਲਾਨਾ ਚੋਣਾਂ ਵਿਚ ਹਿੱਸਾ ਹੀ ਨਾ ਲਵੇ, ਭੱਜ ਜਾਵੇ ਉਹ ਬਜ਼ਟ ਵਿਚਲੀਆਂ ਤਰੁਟੀਆਂ ਤੇ ਗੁਰਦੁਆਰਾ ਐਕਟ ਦੀ ਉਲੰਘਣਾ ਬਾਰੇ ਗੱਲ ਕਰੇ, ਸਮਝੋ ਬਾਹਰ ਹੈ।
ਉਹਨਾਂ ਅੱਗੇ ਕਿਹਾ ਕਿ ਕਲਕੱਤਾ ਜਿਹੜੀਆਂ ਪਤਿਤ ਸਿੱਖਾਂ ਦੀ ਜਾਅਲੀ ਵੋਟਾਂ ਬਾਰੇ ਕਾਵਾਂ ਰੋਲੀ ਪਾ ਰਿਹਾ ਹੈ ਉਹ ਪ੍ਰਧਾਨ ਨੇ ਨਹੀਂ ਬਣਾਈਆਂ, ਜਿਸ ਤਰਾਂ ਵੋਟਾਂ ਬਣੀਆਂ ਤੇ ਜਿਨੇ ਬਣਾਈਆਂ ਹਨ ਕਲਕੱਤਾ ਉਥੇ ਜਾ ਕੇ ਅਪੀਲ ਕਰੇ ਤੇ ਜਾਅਲੀ ਵੋਟਾਂ ਰੱਦ ਕਰਾਵੇ। ਉਨ੍ਹਾਂ ਸੰਗਤਾਂ ਨੂੰ ਅਪੀਲ ਕੀਤੀ ਕਿ ਉਹ ਅਜਿਹੇ ਗੁੰਮਰਾਹਕੁੰਨ ਬਿਆਨਾਂ ਤੋਂ ਸੁਚੇਤ ਰਹਿਣ।
ਕਲਕੱਤਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਧਾਨ ਦੇ ਅਹੁਦੇ ਵਿਰੁੱਧ ਬਿਆਨਬਾਜ਼ੀ ਕਰਕੇ ਦਿੱਲੀ ਬੈਠੇ ਆਪਣੇ ਅਕਾਵਾਂ ਨੂੰ ਖੁਸ਼ ਕਰ ਰਹੇ ਹਨ
This entry was posted in ਪੰਜਾਬ.