ਸ੍ਰੀ ਮੁਕਤਸਰ ਸਾਹਿਬ, (ਸੁਨੀਲ ਬਾਂਸਲ) -: ਮਲੋਟ ਸ਼ਹਿਰ ਵਿਚ ਉਸ ਸਮੇਂ ਹਲਚਲ ਪੈਦਾ ਹੋ ਗਈ ਜਦੋਂ ਸ਼ਿਵ ਸੈਨਾਂ ਨੇ ਇੱਕ ਟਰੱਕ ਨੂੰ ਘੇਰ ਲਿਆ ਅਤੇ ਉਸ ਵਿਚ ਪਸ਼ੂਆਂ ਦੀ ਚਰਬੀ ਹੋਣ ਦਾ ਦਾਅਵਾ ਕਰਦਿਆਂ ਪੁਲਸ ਨੂੰ ਸੂਚਿਤ ਕਰ ਦਿੱਤਾ। ਪ੍ਰਾਪਤ ਜਾਣਕਾਰੀ ਅਨੁਸਾਰ ਸ਼ਿਵ ਸੈਨਾ ਪੰਜਾਬ ਦੇ ਮੀਤ ਪ੍ਰਧਾਨ ਯੋਗੇਸ਼ ਬਾਤਿਸ਼ ਨੇ ਅੱਜ ਸੱਚਾ ਸੌਦਾ ਰੋਡ ਉਪਰ ਚਲਦੀ ਇਕ ਸਾਬਨ ਫੈਕਟਰੀ ਵਿੱਚ ਸਾਬਨ ਨਿਰਮਾਣ ਦੀ ਵਰਤੋ ਲਈ ਆਈ ਚਰਬੀ ਦੇ ਇਕ ਟੱਰਕ ਨੂੰ ਆਪਣੇ ਸਾਥੀਆਂ ਸਮੇਤ ਘੇਰ ਕੇ ਇਸ ਟੱਰਕ ਵਿੱਚ ਗਾਂ ਦੀ ਚਰਬੀ ਹੋਣ ਦਾ ਦਾਅਵਾ ਕਰਦਿਆਂ ਇਸ ਸਬੰਧੀ ਕਾਰਵਾਈ ਲਈ ਮਲੋਟ ਪੁਲਸ ਨੂੰ ਸੂਚਿਤ ਕਰ ਦਿੱਤਾ। ਸ਼ਿਵਸੈਨਾ ਦੇ ਸੂਬਾ ਮੀਤ ਪ੍ਰਧਾਨ ਯੋਗੇਸ਼ ਬਾਤਿਸ਼ ਅਤੇ ਸ਼ਿਵ ਸੈਨਾ ਦੇ ਹੋਰ ਆਗੂਆਂ ਪ੍ਰਦੀਪ ਕੁਮਾਰ ਬਠਿੰਡਾ, ਧਰਮਪਾਲ ਗਿਦੜਬਾਹਾ, ਗੋਤਮ ਮਲੋਟ ਨੇ ਦਾਅਵਾ ਕੀਤਾ ਕਿ ਉਹਨਾਂ ਨੂੰ ਸੂਚਨਾ ਮਿਲੀ ਸੀ ਕਿ ਇਕ ਟਰੱਕ ਨੰਬਰ ਐਚ.ਆਰ.55.ਬੀ.4384 ਯੂ.ਪੀ ਤੋ ਗਾਂ ਦੀ ਚਰਬੀ ਲੈ ਕੇ ਮਲੋਟ ਆਇਆ ਹੈ। ਜਿਸ ਵਿੱਚ 15 ਟਨ ਗਾਂ ਦੀ ਚਰਬੀ ਭਰੀ ਹੋਈ ਹੈ। ਸ਼ਿਵਸੈਨਾ ਦੇ ਇਹਨਾ ਆਗੂਆਂ ਨੇ ਦਾਅਵਾ ਕੀਤਾ ਕਿ ਇਹ ਉਹਨਾ ਦੀ ਧਾਰਮਿਕ ਭਾਵਨਾਵਾ ਖਿਲਵਾੜ ਹੈ, ਕਿਉਂਕਿ ਹਿੰਦੂ ਧਰਮ ਵਿੱਚ ਗਾਂ ਪੂਜਨੀਕ ਹੈ ਅਤੇ ਹਿੰਦੂ ਇਸਦੀ ਚਰਬੀ ਤੋ ਬਣੀ ਵਸਤਾਂ ਦੀ ਵਰਤੋ ਕਰਨ ਦੀ ਕਲਪਨਾ ਵੀ ਨਹੀ ਕਰ ਸਕਦੇ। ਦੂਜੇ ਪਾਸੇ ਸਾਬਨ ਫੈਕਟਰੀ ਦੇ ਮਾਲਿਕ ਬੰਟੀ ਅਨੇਜਾ ਨੇ ਦਾਅਵਾ ਕੀਤਾ ਕਿ ਇਸ ਟੱਰਕ ਵਿੱਚ ਗਾਂ ਦੀ ਚਰਬੀ ਨਹੀ ਸਗੋ ਐਨੀਮਲ ਫੈਟ ਹੈ। ਜਿਸਦੀ ਕਾਨੂੰਨ ਅਨੂਸਾਰ ਉਹ ਵਰਤੋ ਕਰ ਸਕਦੇ ਹਨ। ਇਸ ਸਬੰਧੀ ਪਹਿਲਾਂ ਵੀ ਸਾਬਨ ਫੈਕਟਰੀ ਮਾਲਕ ਅਦਾਲਤ ਵਿੱਚ ਕੇਸ ਜਿਤ ਚੁੱਕੇ ਹਨ। ਬੰਟੀ ਅਨੇਜਾ ਦਾ ਦੋਸ਼ ਸੀ ਕਿ ਇਹ ਸਬ ਕੁਝ ਵਪਾਰਕ ਮੁਕਾਬਲੇਬਾਜੀ ਅਧੀਨ ਕੀਤਾ ਜਾ ਰਿਹਾ ਹੈ। ਸ਼ਿਵਸੈਨਾ ਦੀ ਸੂਚਨਾ ਉਪਰ ਮਲੋਟ ਪੁਲਸ ਮੌਕੇ ਤੇ ਪੁੱਜ ਗਈ ਸੀ। ਇਸ ਸਬੰਧੀ ਡੀ.ਐਸ.ਪੀ ਮਲੋਟ ਸ.ਮੁਖਵਿੰਦਰ ਸਿੰਘ ਭੁੱਲਰ ਨੇ ਦੱਸਿਆ ਕਿ ਮਾਮਲਾ ਪੁਲਸ ਦੀ ਨਜਰ ਵਿੱਚ ਹੈ। ਮਾਮਲੇ ਦੀ ਪੂਰੀ ਜਾਂਚ ਕਰਕੇ ਹੀ ਪੁਲਸ ਕਾਰਵਾਈ ਕੀਤੀ ਜਾਵੇਗੀ। ਹੁਣ ਸੱਚ ਕੀ ਹੈ ਇਹ ਤਾਂ ਪੁਲਸ ਵੱਲੋਂ ਜਾਂਚ ਪੂਰੀ ਕਰਨ ਤੋਂ ਬਾਅਦ ਹੀ ਪਤਾ ਲੱਗ ਸਕਦਾ ਹੈ।
ਪੰਜਾਬ ‘ਚ ਚਰਬੀ ਫੜਨ ਦਾ ਕੀ ਫਾਇਦਾ, ਜਿੱਥੇ ਬਣਦੀ ਹੈ, ਉੱਥੇ ਬੰਦ ਕਿਉਂ ਨੀਂ ਕਰਦੇ?? ਯੂਪੀ ਕੋਈ ਬਹੁਤੀ ਦੂਰ ਨੀਂ, ਤੇ ਸ਼ਿਵ ਸੈਨਾ ਯੂਪੀ ‘ਚ ਆਪਣੀ ਇਕਾਈ ਬਣਾ ਸਕਦੀ ਹੈ:)
ਬਾਕੀ ਖਬਰ ਦੀ ਸੁਰਖੀ ਕੁਝ ਗੁੰਮਰਾਹ ਕਰਨ ਵਾਲੀ ਹੈ, “ਸ਼ਿਵਸੈਨਾ ਆਗੂਆਂ ਨੇ 15 ਟਨ ਗਾਂ ਦੀ ਚਰਬੀ ਫੜ੍ਹੀ”, ਜਦੋਂ ਕਿ ਖ਼ਬਰ ‘ਚ ਲਿਖਿਆ ਹੈ “ਚਰਬੀ ਫੜਨ ਦਾ ਦਾਅਵਾ”, ਜੋ ਕਿ ਅਸਲ ‘ਚ ਹਾਲੇ ਤੱਕ ਸਿੱਧ ਨੀਂ ਹੋ ਸਕਿਆ ਹੈ, ਸਿਰਫ਼ ਪੁਲਿਸ ਕਾਰਵਾਈ ਚੱਲ ਰਹੀ ਹੈ ਤੇ ਜਾਂਚਾ ਜਾਰੀ ਹੈ।