ਲੌਸ ਏਂਜਲਸ ,(ਮਨਜਿੰਦਰ ਪਾਲ ਸਿੰਘ) – ਵੀਰਵਾਰ ਦੀ ਰਾਤ ਨੂੰ ਨੌਰਥਰਿਜ਼ ਦੇ ਇਕ ਨਾਮਵਰ ਇੰਡੀਅਨ ਸਟੋਰ ਨੂੰ ਅੱਗ ਨੇ ਘੇਰ ਲਿਆ। ਜਿਸ ਵਿੱਚ ਸਟੋਰ ਦਾ ਭਾਰੀ ਨੁਕਸਾਨ ਹੋਇਆ।
ਵੀਰਵਾਰ ਦੀ ਰਾਤ ਨੂੰ ਨਿਊ ਦਿੱਲੀ ਸਪਾਈਸਲੈਂਡ ਸਟੋਰ ਦੇ ਮਾਲਕ ਸ੍ਰੀ ਸੁਨੀਲ ਖੁੱਲਰ ਆਪਣੇ ਸਟੋਰ ਨੂੰ ਬੰਦ ਕਰਕੇ ਘਰ ਚਲੇ ਗਏ। ਸਵੇਰੇ ਤਕਰੀਬਨ 7:00 ਵਜੇ ਨਾਲ ਦੇ 7-11 ਸਟੋਰ ਤੇ ਕੰਮ ਕਰਨ ਵਾਲਿਆਂ ਨੇ ਸੁਨੀਲ ਜੀ ਨੂੰ ਫੋਨ ਤੇ ਇਹ ਇਤਲਾਹ ਦਿੱਤੀ ਕੇ ਸਟੋਰ ਦੇ ਅੰਦਰੋਂ ਧੂਆਂ ਨਿਕਲ ਰਿਹਾ ਹੈ ਤੇ ਨਾਲੇ ਫਾਇਰ ਡਿਪਾਰਟਮੈਂਟ ਨੂੰ ਫੋਨ ਕੀਤਾ। ਫਾਇਰ ਵਾਲਿਆਂ ਨੇ ਜਲਦੀ ਹੀ ਸਾਰੀ ਅੱਗ ਤੇ ਕਾਬੂ ਪਾ ਲਿਆ
ਮੌਕੇ ਤੇ ਕਾਰਨ ਦਾ ਬਹੁਤਾ ਪਤਾ ਨਹੀ ਲੱਗ ਸਕਿਆ। ਪਰ ਉਥੇ ਖੜੇ ਇਕ ਗਾਹਕ ਨੇ ਆਪਣੇ ਅੰਦਾਜੇ ਨਾਲ ਦੱਸਿਆਂ ਕੇ ਅੱਗ, ਬਿਜਲੀ ਦੀ ਤਾਰ ਨਾਲ ਸ਼ਾਟ ਹੋਕੇ ਲੱਗੀ ਤੇ ਸਾਰੀ ਰਾਤ ਧੁੱਖਦੀ ਰਹੀ। ਫਿਰ ਅੱਗ ਅਗਰਬੱਤੀ ਵਾਲੀ ਅਲਮਾਰੀ ਨੂੰ ਪੈਗਈ ਜਿਸ ਕਰਕੇ ਅੰਦਰ ਧੂਆਂ ਹੀ ਧੂਆਂ ਸੀ। ਸਾਰੇ ਸਮਾਨ ਤੇ ਕਾਲੇ ਰੰਗ ਦੀ ਸੁਆਹ ਹੀ ਸੁਆਹ ਸੀ ਤੇ ਸਾਰਾ ਸਮਾਨ ਖਰਾਬ ਹੋਗਿਆ। ਸਟੋਰ ਦੀ ਛੱਤ ਇਸ ਤਰਾਂ ਸੀ ਜਿਵੇਂ ਕਾਲਾ ਰੰਗ ਕੀਤਾ ਹੋਵੇ। ਸਾਰੇ ਗਾਹਕਾਂ ਨੂੰ ਇਸ ਸਟੋਰ ਚ ਅੱਗ ਲੱਗਣ ਦਾ ਬਹੁਤ ਦੁੱਖ ਹੈ ਤ ਸਟੋਰ ਮਾਲਕ ਨੂੰ ਦਿਲਾਸਾ ਦੇ ਰਹੇ ਸਨ। ਇਸ ਸਟੋਰ ਤੇ ਹਰ ਵੇਲੇ ਤਾਜੀਆਂ ਜਲੇਬੀਆਂ ਅਤੇ ਤਾਜੇ ਸਮੋਸਿਆਂ, ਪਕੌੜਿਆਂ ਦੇ ਨਾਲ ਨਾਲ ਤਾਜਾ ਰੋਟੀ ਵੀ ਉਪਲਬੱਧ ਸੀ। ਕਿਸੇ ਕਾਰਨ ਦਾ ਪੱਕਾ ਪਤਾ ਨਹੀ ਲੱਗ ਸਕਿਆ। ਤਫਸ਼ੀਤ ਜਾਰੀ ਹੈ।
ਇੰਡੀਅਨ ਸਟੋਰ ਅੱਗ ਦੀ ਲਪੇਟ ਵਿੱਚ
This entry was posted in ਅੰਤਰਰਾਸ਼ਟਰੀ.