ਅੰਮ੍ਰਿਤਸਰ – ਇੰਡੀਅਨ ਨੈਸ਼ਨਲ ਟਰੱਸਟ ਫਾਰ ਆਰਟ ਐਂਡ ਕਲਚਰਲ ਹੈਰੀਟੇਜ਼ ਅੰਮ੍ਰਿਤਸਰ ਚੈਪਟਰ ਵੱਲੋਂ ਇਨਟੈਕ ਹੈਰੀਟੇਜ਼ ਕਲੱਬ ਸਪਰਿੰਗ ਡੇਲ ਸਕੂਲ ਅੰਮ੍ਰਿਤਸਰ ਦੇ 15 ਵਿਦਿਆਰਥੀਆਂ ਨੇ ਖਾਲਸਾ ਕਾਲਜ਼ ਅੰਮ੍ਰਿਤਸਰ ਦੇ ਭਵਨ ਨਿਰਮਾਣ ਕਲਾ ਸਿੱਖ ਇਤਿਹਾਸ ਮਿਊਜ਼ੀਅਮ, ਲਾਇਬ੍ਰੇਰੀ ਅਤੇ ਹੋਰ ਵਿਭਾਗਾਂ ਬਾਰੇ ਜਾਣਕਾਰੀ ਪ੍ਰਾਪਤ ਕੀਤੀ। ਇਨਟੈਕ ਸਕੂਲ ਕਲੱਬਾਂ ਦੇ ਕੋਆਰਡੀਨੇਟਰ ਸ੍ਰੀ ਅੰਮ੍ਰਿਤ ਲਾਲ ਮੰਨਣ ਨੇ ਦੱਸਿਆ ਕਿ ਵਿਦਿਆਰਥੀਆਂ ਨੇ ਖਾਲਸਾ ਕਾਲਜ਼ ਦੀ ਵਿਸ਼ਾਲ ਬਿਲਡਿੰਗ ਜੋ ਕਿ ਭਵਨ ਨਿਰਮਾਣ ਕਲਾ ਦਾ ਇਕ ਸੁੰਦਰ ਨਮੂਨਾ ਹੈ ਦੇ ਵੱਖ ਵੱਖ ਪਹਿਲੂਆਂ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਹਾਸਲ ਕੀਤੀ। ਇਸ ਮੌਕੇ ਤੇ ਕਾਲਜ਼ ਦੇ ਪ੍ਰਿੰਸੀਪਲ ਡਾ. ਦਲਜੀਤ ਸਿੰਘ ਨੇ ਵਿਦਿਆਰਥੀਆਂ ਨੂੰ ਕਾਲਜ਼ ਦੇ ਇਤਿਹਾਸ ਅਤੇ ਉਥੇ ਚੱਲ ਰਹੇ ਵੱਖ ਵੱਖ ਕੋਰਸਾਂ ਬਾਰੇ ਦੱਸਿਆ। ਉਹਨਾਂ ਨੇ ਵਿਦਿਆਰਥੀਆਂ ਨੂੰ ਆਪਣੇ ਮਾਪਿਆਂ ਅਤੇ ਅਧਿਆਪਕਾਂ ਦੀ ਆਗਿਆ ਵਿੱਚ ਚੱਲਣ ਲਈ ਪ੍ਰੇਰਿਤ ਕੀਤਾ ਕਿਉਂਕਿ ਇਸ ਤਰਾਂ ਹੀ ਉਹ ਇਕ ਚੰਗੇ ਨਾਗਰਿਕ ਬਣ ਸਕਦੇ ਹਨ। ਵਿਦਿਆਰਥੀ ਕਾਲਜ਼ ਹਾਲ ਦੀ ਵਿਸ਼ਾਲ ਅਤੇ ਸੁੰਦਰ ਬਣਤਰ ਤੋਂ ਬਹੁਤ ਪ੍ਰਭਾਵਿਤ ਹੋਏ। ਸਿੱਖ ਇਤਿਹਾਸ ਸਬੰਧੀ ਮਿਊਜ਼ੀਅਮ ਵਿੱਚ ਉਹਨਾਂ ਨੇ ਪੁਰਾਤਨ ਸ਼ਸ਼ਤਰ, ਸਿੱਕੇ ਅਤੇ ਹੋਰ ਅਨੇਕਾ ਦੁਰਲੱਭ ਪੁਸਤਕਾਂ ਬਾਰੇ ਗਿਆਨ ਹਾਸਲ ਕੀਤਾ। ਕਾਲਜ਼ ਦੇ ਪ੍ਰੋਫੈਸਰ ਭੁਪਿੰਦਰ ਸਿੰਘ ਨੇ ਕਾਲਜ਼ ਸਬੰਧੀ ਫੇਰੀ ਦੌਰਾਨ ਵਿਦਿਆਰਥੀਆਂ ਦੀ ਅਗਵਾਈ ਕੀਤੀ। ਸਕੂਲ ਅਧਿਆਪਕ ਪਵਨਦੀਪ ਅਤੇ ਹਰਮਨ ਸਿੰਘ ਵੀ ਇਸ ਵਿਦਿਅਕ ਫੇਰੀ ਵਿੱਚ ਸ਼ਾਮਿਲ ਹੋਏ ।
ਇਨਟੈਕ ਹੈਰੀਟੇਜ਼ ਕਲੱਬ ਦੇ ਵਿਦਿਆਰਥੀਆਂ ਨੇ ਖਾਲਸਾ ਕਾਲਜ਼ ਬਾਰੇ ਜਾਣਕਾਰੀ ਹਾਸਲ ਕੀਤੀ
This entry was posted in ਸਰਗਰਮੀਆਂ.