ਪੈਰਿਸ(ਸੰਧੂ) – ਇਥੇ ਬੁਧਵਾਰ ਵਾਲੇ ਦਿੱਨ ਪੈਰਿਸ ਅਤੇ ਇਸ ਦੇ ਆਸ ਪਾਸ ਦੇ ਇਲਾਕਿਆਂ ਵਿੱਚ ਭਾਰੀ ਬਰਫਵਾਰੀ ਹੋਈ ਹੈ।ਜਿਸ ਕਾਰਨ ਆਵਾਜਾਈ ਵਿੱਚ ਕਾਫੀ ਵਿੱਘਨ ਪਿਆ ਹੈ।ਪੈਰਿਸ ਦੇ ਦੁਆਲੇ ਬਣੀ ਰਿੰਗ ਰੋਡ ਜਿਸ ਨੂੰ ਪੈਰੀਫ੍ਰੈਕ ਕਹਿੰਦੇ ਹਨ,ਘੱਟੋ ਘੱਟ 5 ਗੱਡੀਆਂ ਕਾਰਾਂ ਦੇ ਐਕਸੀਡੈਂਟ ਵੇਖੇ ਗਏ।ਕਈ ਲੋਕਾਂ ਨੇ ਕਾਰ ਰਾਹੀ 10 ਕਿ.ਮੀ. ਦਾ ਸਫਰ ਦੋ ਘੰਟਿਆ ਵਿੱਚ ਤਹਿ ਕੀਤਾ।ਭਾਰੀ ਬਰਫਵਾਰੀ ਕਾਰਨ ਕੁਝ ਘੰਟਿਆਂ ਲਈ ਪੈਰਿਸ ਦੇ ਆਈਫਲ ਟਾਵਰ ਨੂੰ ਲੋਕਾਂ ਦੇ ਵੇਖਣ ਲਈ ਬੰਦ ਕਰਨਾ ਪਿਆ।ਇਥੋ ਬਾਹਰ ਜਾਣ ਵਾਲੇ ਟਰੱਕ ਟਰਾਲਿਆਂ ਨੂੰ ਕੁਝ ਦੇਰ ਲਈ ਰੁਕਾਵਟ ਪੇਸ਼ ਆਈ।ਖਤਰੇ ਨੂੰ ਭਾਂਪਦਿਆਂ ਕਈ ਰੂਟ ਵੀ ਬੰਦ ਕਰਨੇ ਪਏ।ਫਰਾਂਸ ਦੀ ਸਭ ਤੋਂ ਵੱਡੀ ਅੰਤਰਰਾਸਟਰੀ ਏਅਰਪੋਰਟ ਚਾਰਲਿਸ ਦਾ ਗੌਲ ਨੂੰ ਵੀ ਤਕਰੀਬਨ ਢਾਈ ਘੰਟਿਆ ਲਈ ਬੰਦ ਰੱਖਿਆ ਗਿਆ।ਉਥੇ ਚੱਲ ਰਹੀਆਂ ਬੱਸਾਂ ਟਰੇਨਾਂ ਦੀ ਆਵਾਜਾਈ ਵਿੱਚ ਵੀ ਰੁਕਾਵਟ ਪੇਸ਼ ਆਈ।ਭਾਰੀ ਬਰਫਵਾਰੀ ਕਾਰਨ ਪੈਰਿਸ ਵਿੱਚ 11 ਸੈ.ਮੀ. ਬਰਫ ਦੀ ਮੋਟੀ ਤਹਿ ਮਾਪੀ ਗਈ।ਅਜਿਹਾ ਕਿ ਪਿਛਲੇ ਵੀਹ ਸਾਲਾਂ ਦੇ ਇਤਿਹਾਸ ਵਿੱਚ ਪਹਿਲੀ ਵਾਰ ਹੋਇਆ ਹੈ।ਭਾਵ ਕਿ 1987 ਤੋਂ ਬਾਅਦ ਪਹਿਲੀ ਵਾਰ ਇਤਨੀ ਬਰਫਵਾਰੀ ਹੋਈ ਹੈ। ਇਸ ਗੱਲ ਦਾ ਖੁਲਾਸਾ ਫਰਾਂਸ ਦੇ ਮੌਸਮ ਵਿਭਾਗ (ਮੇਤਓ ਫਰਾਂਸ) ਨੇ ਕੀਤਾ ਹੈ।