ਅਸ਼ਕਾਬਾਤ-ਤੁਰਕਮੇਨਿਸਤਾਨ ਨੇ ਅਫ਼ਗਾਨਿਸਤਾਨ, ਪਾਕਿਸਤਾਨ ਅਤੇ ਭਾਰਤ ਦੇ ਨਾਲ ਗੈਸ ਪਾਈਪ ਲਾਈਨ ਵਿਛਾਉਣ ਸਬੰਧੀ ਇਕ ਅਹਿਮ ਸਮਝੌਤੇ ‘ਤੇ ਦਸਤਖਤ ਕੀਤੇ ਹਨ। ਇਹ ਪਾਈਪਲਾਈਨ 1700 ਕਿਲੋਮੀਟਰ ਲੰਮੀ ਹੋਵੇਗੀ ਅਤੇ ਅਫ਼ਗਾਨਿਸਤਾਨ-ਪਾਕਿਸਤਾਨ ਤੋਂ ਹੁੰਦੀ ਹੋਈ ਭਾਰਤ ਤੱਕ ਆਵੇਗੀ।
ਅਫ਼ਗਾਨਿਸਤਾਨ ਨੂੰ ਇਸ ਪਾਈਪਲਾਈਨ ਤੋਂ ਕਾਫ਼ੀ ਆਸਾਂ ਹਨ, ਇਕ ਅੰਦਾਜ਼ੇ ਮੁਤਾਬਕ ਇਸ ਕਰਕੇ 12 ਹਜ਼ਾਰ ਲੋਕਾਂ ਨੂੰ ਰੁਜ਼ਗਾਰ ਮਿਲੇਗਾ ਅਤੇ ਆਪਣੀ ਜ਼ਮੀਨ ਦੀ ਵਰਤੋਂ ਕਰਨ ਦੇ ਬਦਲੇ ਉਸਨੂੰ ਰਾਇਲਟੀ ਵਜੋਂ ਵੱਡੀ ਰਕਮ ਵੀ ਮਿਲੇਗੀ। ਇਸ ਪਾਈਪ ਲਾਈਨ ਨੂੰ ਵਿਛਾਉਣ ਵਿਚ 8 ਅਰਬ ਡਾਲਰ ਦਾ ਖ਼ਰਚਾ ਆਵੇਗਾ ਅਤੇ ਇਹ ਲਾਈਨ ਤੁਰਕਮੇਨਿਸਤਾਨ ਦੇ ਦੌਲਤਾਬਾਦ ਗੈਸਫ਼ੀਲਡ ਤੋਂ ਹੁੰਦੀ ਹੋਈ ਭਾਰਤ ਦੇ ਫਾਜਿਲਕਾ ਤੱਕ ਆਵੇਗੀ। ਇਥੇ ਇਹ ਵੀ ਜਿ਼ਕਰਯੋਗ ਹੈ ਕਿ ਇਸ ਲਾਈਨ ਦੀ ਸੁਰੱਖਿਆ ਵੀ ਇਕ ਵੱਡੀ ਚੁਣੌਤੀ ਵਜੋਂ ਸਾਹਮਣੇ ਆਵੇਗੀ ਕਿਉਂਕਿ ਅਫ਼ਗਾਨਿਸਤਾਨ ਵਿਚ ਤਾਲਿਬਾਨ ਅਤੇ ਪਾਕਿਸਤਾਨ ਦੇ ਕਬਾਇਲੀ ਇਲਾਕਿਆਂ ਵਿਚ ਰਹਿੰਦੇ ਦਹਿਸ਼ਤਗਰਦ ਇਸ ਪਾਈਪ ਲਾਈਨ ਨੂੰ ਨੁਕਸਾਨ ਪਹੁੰਚਾ ਸਕਦੇ ਹਨ।
ਇਸ ਪ੍ਰਾਜੈਕਟ ਨੂੰ ਅਮਰੀਕਾ ਦੀ ਖੁਲ੍ਹੀ ਹਿਮਾਇਤ ਹਾਸਲ ਹੈ ਅਮਰੀਕਾ ਈਰਾਨ ਦੇ ਰਸਤੇ ਗੈਸ ਲਾਈਨ ਨੂੰ ਭਾਰਤ ਤੱਕ ਲਿਆਉਣ ਦੀ ਸਿੱਧੀ ਵਿਰੋਧਤਾ ਕਰਦਾ ਰਿਹਾ ਹੈ। ਤੁਰਕਮੇਨਿਸਤਾਨ ਦੇ ਕੋਲ ਕੁਦਰਤੀ ਗੈਸ ਦਾ ਦੁਨੀਆਂ ਦਾ ਚੌਥਾਂ ਸਭ ਤੋਂ ਵੱਡਾ ਭੰਡਾਰ ਹੈ ਅਤੇ ਉਹ ਪਿਛਲੇ ਕੁਝ ਸਮੇਂ ਤੋਂ ਨਵੇਂ ਗਾਹਕਾਂ ਦੀ ਭਾਲ ਕਰਦਾ ਰਿਹਾ ਹੈ। ਤੁਰਕਿਮਸਿਤਾਨ ਸੋਵੀਅਤ ਸੰਘ ਦਾ ਇਕ ਹਿੱਸਾ ਰਿਹਾ ਹੈ। ਤੁਰਕਮਿਸਤਾਨ ਤੋਂ 1800 ਕਿਲੋਮੀਟਰ ਲੰਮੀ ਇਕ ਪਾਈਪ ਲਾਈਨ ਚੀਨ ਵਿਚ ਗੈਸ ਦੀ ਸਪਲਾਈ ਕਰ ਰਹੀ ਹੈ।
ਤੇਲ ਪਾਈਪ ਲਾਈਨ ਭਾਰਤ ਤੱਕ ਵਿਛੇਗੀ
This entry was posted in ਅੰਤਰਰਾਸ਼ਟਰੀ.