ਪਾਕਿਸਤਾਨ ਦੇ ਕਬਾਇਲੀ ਖੇਤਰ ਖ਼ੈਬਰ ਏਜੰਸੀ ਵਿੱਚ ਪਿੱਛਲੇ ਘੰਟਿਆਂ ਦੌਰਾਨ ਘੱਟ ਤੋਂ ਘੱਟ 60 ਲੋਕਾਂ ਦੀ ਮੌਤ ਹੋ ਗਈ ਹੈ।ਉਚ ਅਧਿਕਾਰੀਆਂ ਦਾ ਕਹਿਣਾ ਹੈ ਕਿ ਚਾਲਕ ਰਹਿਤ ਜਹਾਜ਼ਾਂ ਦੁਆਰਾ ਕੀਤੇ ਗਏ ਹਮਲਿਆਂ ਵਿੱਚ ਮਾਰੇ ਗਏ ਲੋਕ ਜਿਆਦਾਤਰ ਤਾਲਿਬਾਨ ਹਨ ਜਾਂ ਉਨ੍ਹਾਂ ਦਾ ਸਮਰਥਣ ਕਰਨ ਵਾਲੇ ਹਨ।
ਅਮਰੀਕਾ ਦੁਆਰਾ ਕੀਤੇ ਜਾ ਰਹੇ ਡਰੋਨ ਹਮਲਿਆਂ ਦਾ ਦਾਇਰਾ ਪਾਕਿਸਤਾਨ ਦੇ ਹੋਰ ਖੇਤਰਾਂ ਵਿੱਚ ਵੀ ਵੱਧ ਰਿਹਾ ਹੈ। ਇਸ ਤੋਂ ਪਹਿਲਾਂ ਉਤਰੀ ਵਜ਼ੀਰਸਤਾਨ ਵੀ ਇਨ੍ਹਾਂ ਹਮਲਿਆਂ ਦਾ ਮੁੱਖ ਨਿਸ਼ਾਨਾ ਰਿਹਾ ਹੈ। ਰਾਸ਼ਟਰਪਤੀ ਬਰਾਕ ਓਬਾਮਾ ਦੇ ਕਾਰਜਕਾਲ ਵਿੱਚ ਇਨ੍ਹਾਂ ਹਮਲਿਆਂ ਵਿੱਚ ਵਾਧਾ ਹੋਇਆ ਹੈ। ਹੁਣ ਹਫ਼ਤੇ ਵਿੱਚ ਕਈ ਕਈ ਵਾਰ ਇਹ ਹਮਲੇ ਕੀਤੇ ਜਾਂਦੇ ਹਨ।