ਨਵੀਂ ਦਿੱਲੀ : – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜ਼ਾਦਿਆਂ ਦਾ ਸ਼ਹੀਦੀਪੁਰਬ ਐਤਵਾਰ 26 ਦਸੰਬਰ ਨੂੰ ਬੜੀ ਸ਼ਰਧਾ ਨਾਲ ਮਨਾਇਆ ਜਾ ਰਿਹਾ ਹੈ। ਇਸ ਦਿਨ ਗੁਰਦੁਆਰਾ ਮਾਤਾ ਸੁੰਦਰੀ ਜੀਵਿਖੇ ਅੰਮ੍ਰਿਤ ਵੇਲੇ ਧਾਰਮਕ ਦੀਵਾਨ ਸਜੇਗਾ, ਜਿਸ ਦੀ ਅਰੰਭਤਾ ਸ੍ਰੀ ਸੁਖਮਨੀ ਸਾਹਿਬ ਅਤੇ ਨਿਤਨੇਮ ਦੇ ਪਾਠ ਨਾਲ
ਹੋਵੇਗੀ। ਉਪਰੰਤ ਭਾਈ ਹਰਜੀਤ ਸਿੰਘ ਗੁਰਦੀਪ ਸਿੰਘ ਦਾ ਕੀਰਤਨੀ ਜੱਥਾ ਆਸਾ ਦੀ ਵਾਰ ਦਾ ਕੀਰਤਨ ਕਰੇਗਾ ਅਤੇ ਹੈੱਡ
ਗ੍ਰੰਥੀ ਗਿਆਨੀ ਰਣਜੀਤ ਸਿੰਘ ਗੁਰੂ ਸ਼ਬਦ ਵਿਚਾਰ ਰਾਹੀਂ ਸਾਹਿਬਜ਼ਾਦਿਆਂ ਦੀ ਸ਼ਹਾਦਤ ਬਾਰੇ ਵਿਸਥਾਰ ਨਾਲ ਆਪਣੇ
ਵਿਚਾਰ ਪ੍ਰਗਟ ਕਰਨਗੇ। ਭਾਈ ਪ੍ਰੇਮ ਸਿੰਘ ਬੰਧ, ਭਾਈ ਸੁਰਜੀਤ ਸਿੰਘ ਰਸੀਲਾ, ਭਾਈ ਕੁਲਦੀਪ ਸਿੰਘ ਟੋਹਣਾ, ਭਾਈ ਨਿਰਮਲ ਸਿੰਘ ਅਤੇ ਗੁਰਬਾਣੀ ਸੰਗੀਤ ਅਕਾਦਮੀ ਦੇ ਵਿਦਿਆਰਥੀਆਂ ਦੇ ਕੀਰਤਨੀ ਜੱਥੇ ਗੁਰਬਾਣੀ ਦੇ ਮਨੋਹਰ ਕ੍ਰੀਤਨ
ਰਾਹੀਂ ਸੰਗਤਾਂ ਨੂੰ ਨਿਹਾਲ ਕਰਨਗੇ। ਗਿਆਨੀ ਜਗਤਾਰ ਸਿੰਘ ਅੰਮ੍ਰਿਤਸਰ ਦਾ ਢਾਡੀ ਜੱਥਾ ਸ਼ਹੀਦੀ ਪ੍ਰਸੰਗ ਪੇਸ਼ ਕਰੇਗਾ।
ਇਸ ਮੌਕੇ ਤੇ ਕਵੀ-ਦਰਬਾਰ ਵੀ ਹੋਵੇਗਾ, ਜਿਸ ਵਿੱਚ ਪੰਜਾਬੀ ਦੇ ਪ੍ਰਸਿੱਧ ਕਵੀ ਮਹਿੰਦਰ ਸਿੰਘ ਪਰਿੰਦਾ, ਹਰੀ ਸਿੰਘ ਕਿਰਨ,
ਰਾਮ ਸਿੰਘ ਰਾਹੀ, ਬੀਬੀ ਸਤਵੰਤ ਕੌਰ ਮਠਾਰੂ ਅਤੇ ਭਗਵਾਨ ਸਿੰਘ ਦੀਪਕ ਆਪਣੀਆਂ ਸੱਜਰੀਆਂ ਕਾਵਿ-ਰਚਨਾਵਾਂ ਪੇਸ਼
ਕਰਨਗੇ।
ਦੁਪਹਿਰ ਬਾਅਦ ਪੰਥਕ-ਵਿਚਾਰਾਂ ਹੋਣਗੀਆਂ, ਇਸ ਮੌਕੇ ਤੇ ਪੰਥਕ ਮੁਖੀ ਵਰਤਮਾਨ ਪੰਥਕ ਹਾਲਾਤ ਸਬੰਧੀ
ਆਪਣੇ ਵਿਚਾਰ ਸੰਗਤਾਂ ਨਾਲ ਸਾਂਝੇ ਕਰਨਗੇ।
ਗੁਰਦੁਆਰਾ ਮਾਤਾ ਸੁੰਦਰੀ ਜੀ ਵਿਖੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਪੁਰਬ 26 ਦਸੰਬਰ ਨੂੰ ਬੜੀ ਸ਼ਰਧਾ ਨਾਲ ਮਨਾਇਆ ਜਾ ਰਿਹਾ ਹੈ
This entry was posted in ਭਾਰਤ.