ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਹਿ
ਗੁਰੂ ਕਿਰਪਾ ਸਦਕਾ ਚੜਦੀ ਕਲਾ ਵਿਚ ਹਾਂ, ਆਪ ਸਭ ਚੜਦੀ ਕਲਾ ਲਈ ਅਰਦਾਸ ਬੇਨਤੀ ਕਰਦਾ ਹਾਂ। ਅੱਗੇ ਭਾਈ ਤੁਹਾਡੇ ਵਲ੍ਹੋਂ ਬਹੁਤ ਸਮਾਂ ਹੋ ਗਿਆ ਕੋਈ ਸੁੱਖ ਸੁਨੇਹਾ ਨਹੀ ਆਇਆ। ਮੈ ਸੋਚਿਆ ਬਾਈ ਸ਼ਾਇਦ ਬਾਈ ਨਾਰਾਜ ਹੋ ਗਿਆ ਹੈ ਚਲੋ ਆਪਾਂ ਹੀ ਲਿਖ ਦਿੰਦੇ ਹਾਂ ਬਾਈ ਨੂੰ। ਬਾਕੀ ਛੋਟੇ ਵੀਰ ਤੋਂ ਕੋਈ ਗਲਤੀ ਹੋ ਗਈ ਹੋਵੇ ਤਾਂ ਮੁਆਫੀ ਚਾਹੁੰਦਾ ਹਾਂ। ਅੱਗੇ ਵਾਲਿਉਂ ਸਮਾਚਾਰ ਇਹ ਹੈ ਕਿ ਬਾਈ ਜਗਤਾਰ ਸਿੰਘ ਵੀ ਇਥੇ ਤਿਹਾੜ ਜੇਲ੍ਹ ਪਹੁੰਚ ਗਿਆ ਹੈ। ਸੋ ਸਾਡਾ ਚਿੱਠੀ ਪੱਤਰ ਨਾਲ ਸੰਪਰਕ ਹੋ ਜਾਂਦਾ ਹੈ, ਕਿਉਂਕਿ ਉਹ ਜੇਲ੍ਹ ਨੰਬਰ 1 ਵਿਚ ਹੈ ਤੇ ਅਸੀ ਜੇਲ੍ਹ ਨੰਬਰ ਚਾਰ ਵਿਚ ਹਾਂ ਸੋ ਉਸਨੇ ਮੈਨੂੰ 8-10 ਦਿਨ ਪਹਿਲਾਂ ਇਹ ਰੂਹ ਨੂੰ ਟੁੰਬਣ ਵਾਲੀ ਚਿੱਠੀ ਲਿਖੀ ਸੀ। ਜਿਹੜੀ ਪੜ ਕੇ ਮਨ ਬਹੁਤ ਉਦਾਸ ਹੋਇਆ, ਉਹ ਇਹ ਸੀ, ਇਕ ਤਾਂ ਉਹ ਤੁਹਾਡੇ ਨਾਲ (ਬਾਹਰਲੇ ਸਿੰਘਾਂ) ਨਾਲ ਕਾਫੀ ਪਿਆਰ ਹੈ ਕਿਉਂਕਿ ਉਹ ਕਹਿੰਦਾ ਸੀ ਕਿ ਜਦੋਂ ਮੈਂ ਬਾਹਰ ਸੀ ਉਸ ਸਮੇ ਸਭ ਆਪ ਜੀ ਬਾਰੇ ਪੁੱਛਦੇ ਰਹਿੰਦੇ ਸੀ। ਪਰ ਜਦੋਂ ਮੈਂ ਅੰਦਰ ਹੋ ਗਿਆ, ਫਿਰ ਕਿਸੇ ਦੀ ਅੱਜ ਤੱਜ ਫਤਹਿ ਨਹੀ ਪਹੁੰਚੀ ਤੇ ਨਾਂ ਹੀ ਕਿਸੇ ਨੇਂ ਖਰਚਾ ਭੇਜਣ ਦੀ ਖੇਚਲ ਕੀਤੀ ਹੈ। ਗੱਲ ਭਾਜੀ ਪੈਸਿਆਂ ਦੀ ਨਹੀ ਹੁੰਦੀ ਬੱਸ ਮਾਣ ਤਾਣ ਦੀ ਹੁੰਦੀ ਹੈ। ਮੈਂ ਜਿੱਥੇ ਤੱਕ ਹਵਾਰੇ ਦਾ ਗੁੱਸਾ ਚਿੱਠੀ ਪੱਤਰ ਵਿਚ ਦੇਖਿਆ ਉਹ ਹੈ ਵੀ ਜਾਇਜ਼, ਪਰ ਮੈਂ ਉਸਨੂੰ ਚਿੱਠੀ ਵਿਚ ਲਿਖ ਕੇ ਦੱਸਿਆ ਕਿ ਬਾਈ ਛਿੰਦਾ ਤੇ ਚੀਮਾਂ ਅਤੇ ਹੋਰ ਜਰਮਨੀ ਵਾਲੇ ਸਿੰਘ ਤੇਰੇ ਬਾਰੇ ਅਕਸਰ ਪੁੱਛਦੇ ਰਹਿੰਦੇ ਸੀ, ਅਤੇ ਤੇਰੇ ਕੋਲ ਖਰਚਾ ਭੇਜਣ ਬਾਰੇ ਵੀ ਮੈਨੂੰ ਬਹੁਤ ਬਾਰੀ ਉਹਨਾਂ ਨੇਂ ਕਿਹਾ ਸੀ। ਪਰ ਤੇਰੇ ਨਾਲ ਕਿਸੇ ਤਰਾਂ ਦਾ ਬੁੜੈਲ ਜੇਲ੍ਹ ਅੰਦਰ ਸੰਪਰਕ ਨਹੀ ਸੀ ਹੋ ਸਕਦਾ। ਬਾਕੀ ਤੇਰੀ ਮੁਲਾਕਾਤ ਉੱਤੇ ਤੇਰੀ ਸਿੰਘਾਂ ਨਾਲ ਗੱਲ ਹੋ ਹੀ ਜਾਂਦੀ ਸੀ। ਬਾਕੀ ਤੇਰੀ ਮੁਲਾਕਾਤ ਉੱਤੇ ਤੇਰੀ ਮਾਤਾ ਜੀ ਹੀ ਜਾਂਦੀ ਸੀ ਉਸ ਕੋਲ ਵੀ ਕੋਈ ਪਿੰਡ(ਹਵਾਰੇ ਦਾ) ਮਿਲ ਜਾਂਦਾ ਸੀ ਤਾਂ ਉਹ ਕਿਸੇ ਨਾਲ ਗੱਲ ਨਹੀ ਸੀ ਕਰਦੀ। ਸੋ ਮੈਂ ਇਹ ਸਾਰੀਆਂ ਗੱਲਾਂ ਉਸ ਨੂੰ ਵੀ ਦੱਸ ਦਿੱਤੀਆਂ ਹਨ ਜਿਸ ਉੱਤੇ ਉਹਨਾਂ ਦਾ ਮੈਨੂੰ ਖੱਤ ਆਇਆ ਸੀ ਤਾਂ ਫਿਰ ਜਾ ਕੇ ਇਹ ਗਲਤਫਹਿਮੀਆਂ ਦੂਰ ਹੋਈਆਂ । ਬੁੜੈਲ ਜੇਲ੍ਹ ਠੀਕ ਠਾਕ ਸੀ ਉੱਥੇ ਤਾਂ ਕਿਸੇ ਨਾਲ ਮਿਲਣ ਨਹੀ ਸੀ ਦਿੰਦੇ ਪਰ ਇੱਥੇ ਸਿੰਘਾਂ ਨਾਲ ਗੱਲ ਬਾਤ ਹੋ ਜਾਂਦੀ ਹੈ। ਬੁੜੈਲ ਜੇਲ੍ਹ ਵਿਚ ਵੀ ਕਿਸੇ ਨੇਂ ਮੇਰੀ ਮਾਤਾ ਤੋਂ ਇਲਾਵਾ ਮੁਲਾਕਾਤ ਬਹੁਤ ਘੱਟ ਕੀਤੀ ਚਲੋ ਪੰਜੀ ਤਾਂ ਕਿਸੇ ਨੇਂ ਮੇਰੇ ਘਰ ਵਾਲਿਆਂ ਨੂੰ ਕੀ ਭੇਜਣੀ ਸੀ ਮੈਨੂੰ ਸਾਬਣ ਤੇ ਤੇਲ ਵਾਸਤੇ ਪੰਜੀ ਨਹੀ ਕਿਸੇ ਨੇਂ ਭੇਜੀ। ਮੈਨੂੰ ਆਪਣੀ ਕੰਪਨੀ ਵਾਲਿਆਂ ਤੇ ਰੋਸ ਹੈ ਪਰ ਉਹਨਾਂ ਦੇ ਗੁਰੂ ਨੂੰ ਜਾਨ ਦੇਣੀ ਹੈ ਤੇ ਉਹ ਇਹ ਗੱਲ ਆਪ ਸੋਚਣਗੇ ਕਿ ਜੇਲ੍ਹਾਂ ਵਿੱਚ ਬੰਦ ਕੰਪਨੀ ਦੇ ਸਿੰਘਾਂ ਦੀ ਦੇਖਭਾਲ ਕਰਨੀ ਹੈ ਜਾਂ ਨਹੀਂ।
ਅੱਗੇ ਭਾਈ ਸਾਹਿਬ ਗੱਲ ਇਹ ਹੈ ਕਿ ਬਾਈ ਹਵਾਰੇ ਤੋਂ ਮੈਨੂੰ ਇਸ ਤਿਹਾੜ ਜੇਲ੍ਹ ਆ ਕੇ ਪਤਾ ਚੱਲਿਆ ਕਿ ਕੰਪਨੀ ਆਪਸ ਵਿੱਚ ਪਾੜ ਹੋ ਰਹੀ ਹੈ ਇਸ ਬਾਰੇ ਮੈਨੂੰ ਵੀ ਉੜਦੀ ਉੜਦੀ ਗੱਲ ਪਤਾ ਲੱਗੀ ਸੀ ਪਰ ਕਿਉਂਕਿ ਫੋਨ ਤਾਂ ਹੁਣ ਦੋ ਸਾਲ ਤੋਂ ਮੇਰੇ ਕੋਲ ਹੈ ਨਹੀ ਜਿਸ ਕਰਕੇ ਸਿੰਘਾਂ ਨਾਲ ਸੰਪਰਕ ਨਹੀ ਹੋ ਰਿਹਾ। ਪਰ ਜੇਲ੍ਹ ਨੰਬਰ ਇਕ ਵਿਚ ਸਿੰਘਾਂ ਕੋਲ ਜਰੂਰ ਹੈ ਸੋ ਇਹ ਗੱਲ ਉੱਥੋਂ ਹੀ ਆਈ ਸੀ ਮੇਰੇ ਕੋਲ ਸੋ ਬਾਈ ਹਵਾਰੇ ਨੇਂ ਇਹ ਸੁਨੇਹਾ ਭੇਜਿਆ ਹੈ ਕਿ ਬਾਹਰਲੇ ਸਿੰਘਾਂ ਨੂੰ ਆਖੋ ਕਿ ਤੁਹਾਨੂੰ ਮੇਰਾ ਤੇ ਕੰਪਨੀ ਦੇ ਵਿਛੜ ਚੁੱਕੇ ਵੀਰਾਂ ਦਾ ਵਾਸਤਾ ਇਹੋ ਜਿਹਾ ਗਲਤ ਕੰਮ ਨਾਂ ਕਰਨਾਂ ਜੇ ਅਜੇਹਾ ਹੋਇਆ ਇਸਨੂੰ ਮੈ ਆਪਣੇ ਸਰੀਰ ਦੇ ਦੋ ਟੁਕੜੇ ਹੋਣ ਦੇ ਬਰਾਬਰ ਸਮਝਾਂਗਾ। ਸੋ ਭਾਜੀ ਇਹ ਗੱਲ ਆਪਣੇ ਨਾਲ ਦੇ ਸਾਰੇ ਸਿੰਘਾਂ ਨੂੰ ਸਾਡੇ ਤਿਹਾੜ ਦੇ ਸਿੰਘਾਂ ਵਲ੍ਹੋਂ ਜਰੂਰ ਆਖ ਦੇਣਾ। ਦੂਜਾ ਬਾਈ ਨੇਂ ਕਿਹਾ ਹੈ, ਹੁਣ ਤੱਕ ਤੁਹਾਡੇ ਵਲ੍ਹੋਂ ਮੇਰੇ ਕੋਲ ਪੰਜੀ ਵੀ ਨਹੀਂ ਪਹੁੰਚੀ। ਜਿਸ ਕਾਰਨ ਮੈਨੂੰ ਜ਼ਲੀਲਤਾ ਦਾ ਸਾਹਮਣਾਂ ਕਰਨਾਂ ਪਿਆ । ਅਤੇ ਵੱਡੀ ਗੱਲ ਇਹ ਹੈ ਕਿ ਇੱਥੇ ਪੰਥਕ ਅਖਵਾਉਂਦੇ ਵਕੀਲ(ਨਵਕਿਰਨ ਸਿੰਘ ਤੇ ਅਮਰ ਸਿੰਘ ਚਾਹਲ) ਨੇ ਮੈਨੂੰ ਬਹੁਤ ਜ਼ਲੀਲ ਕੀਤਾ। ਅਤੇ ਮੇਰੀ(ਹਵਾਰਾ) ਕੋਈ ਗੱਲ ਨਹੀ ਮੰਨੀ, ਕਿਉਂਕਿ ਇਹ ਲੋਕ(ਵਕੀਲ) ਇਹ ਸਭ ਸਿੰਘਾਂ ਨਾਲ ਇਸ ਤਰਾਂ ਹੀ ਵਿਵਹਾਰ ਕਰਦੇ ਹਨ। ਹੁਣ ਇੱਧਰ(ਬਾਹਰਲੇ ਦੇਸ਼) ਆ ਕੇ ਕਹਿਣ ਲੱਗ ਜਾਂਦੇ ਹਨ ਕਿ ਅਸੀਂ ਸਾਰੇ ਸਿੰਘਾਂ ਦੇ ਕੇਸਾਂ ਦੀ ਪੈਰਵਾਈ ਮੁਫਤ ਵਿਚ ਕਰਦੇ ਹਾਂ, ਜਿਹੜੀ ਕਿ ਇਹ ਗੱਲ ਬਿਲਕੁਲ ਝੂਠ ਹੈ। ਸੋ ਇਹਨਾਂ ਪੰਥਕ ਅਖਵਾਉਂਦੇ ਵਕੀਲਾਂ ਦਾ ਤੁਸੀ ਹੀ ਇਧਰੋਂ ਬਾਈਕਾਟ ਕਰੋ ਅਤੇ ਜਿਹੜਾ ਵਕੀਲ ਆਵੇ ਉਸਨੂੰ ਸਾਡੇ ਵਲ੍ਹੋਂ ਕਹੀਆਂ ਗੱਲਾਂ ਆਖ ਦੇਣਾ ਅਤੇ ਕਿਸੇ ਨੂੰ ਵੀ ਕੋਈ ਪੰਜੀ ਨਾਂ ਦੇਵੋ। ਬਾਕੀ ਬਾਈ ਨੇਂ ਇੱਕ ਗੱਲ ਹੋਰ ਆਖੀ ਹੈ ਕਿ ਤੁਸੀਂ ਕਿਸੇ ਕੋਲ ਮੇਰੇ ਨਾਂਮ ਦੇ ਪੈਸੇ ਭੇਜੇ ਹਨ ਜਾਂ ਕਿਸੇ ਆਪਣੇ ਸਿੰਘਾਂ ਨੇ ਤਾਂ ਦੱਸਣਾ, ਤਾਂ ਕਿ ਗੱਲ ਸਾਮ੍ਹਣੇ ਆ ਸਕੇ, ਬਾਕੀ ਤੁਸੀ ਮੈਨੂੰ ਮੱਦਦ ਨਹੀ ਭੇਜੀ ਤਾਂ ਮੈਨੂੰ ਕੋਈ ਅਫਸੋਸ ਨਹੀਂ. ਕਿਉਂਕਿ ਜੋ ਮੈਂ ਕੀਤਾ ਜਾ ਕਰਾਂਗਾਂ ਸਿਰਫ ਤੇ ਸਿਰਫ ਪੰਥ ਲਈ, ਕਿਸੇ ਤੇ ਕੋਈ ਵੀ ਅਹਿਸਾਨ ਨਹੀ, ਸੋ ਇਸ ਦਾ ਜਬਾਬ ਜਰੂਰ ਭੇਜਣਾ। ਬਾਕੀ ਤੁਸੀਂ ਆਪਣੇ ਵਲ੍ਹੋਂ ਚਿੱਠੀ ਲਿਖ ਕੇ ਜਿਹੜੇ ਸਿੰਘ ਇੱਧਰੋਂ ਆਵੇ ਤਾਂ ਉਸ ਹੱਥ ਫੜਾ ਦਿਆ ਕਰੋ ਅਤੇ ਉਹ ਸਿੰਘ ਇੱਥੈ ਮੇਰੀ ਮੁਲਾਕਾਤ ਕਰਦਾ ਹੈ। ਉਹ ਮੇਰੇ ਕੋਲ ਹੈਂਡ ਟੂ ਹੈਂਡ ਪਹੁੰਚਾ ਦਿਆ ਕਰੇਗਾ ਅਤੇ ਤੁਹਾਡੀ ਸਾਰੇ ਸਿੰਘਾਂ ਦੀ ਸੁੱਖ ਸਾਂਦ ਦਾ ਪਤਾ ਚਲਦਾ ਰਿਹਾ ਕਰੇਗਾ। ਬਾਕੀ ਸਭ ਠੀਕ ਠਾਕ। ਮੇਰੇ ਤੇ ਬਾਈ ਹਵਾਰੇ ਵਲ੍ਹੋਂ ਸਾਰੇ ਕੰਪਨੀ ਦੇ ਸਿੰਘਾਂ ਦੀ ਗੁਰ ਫਤਹਿ ਪਰਵਾਨ ਕਰਨਾਂ ਜੀ।
ਤੁਹਾਡਾ ਭਰਾ
ਬਲਜੀਤ ਸਿੰਘ ਭਾਊ
ਜੇਲ੍ਹ ਨੰ: 4, ਤਿਹਾੜ ਜੇਲ੍ਹ
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਹਿ
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਹਿ
ਗੁਰੂ ਕਿਰਪਾ ਸਦਕਾ ਚੜਦੀ ਕਲਾ ਵਿਚ ਹਾਂ, ਆਪ ਸਭ ਦੀ ਚੜਦੀ ਕਲ੍ਹਾ ਲਈ ਅਰਦਾਸ ਬੇਨਤੀ ਕਰਦਾ ਹਾਂ। ਅੱਗੇ ਭਾਈ ਸਮਾਚਾਰ ਇਹ ਹੈ ਕਿ ਮੈਂ ਤੁਹਾਨੂੰ ਪਿਛਲੇ ਕਾਫੀ ਸਮੇਂ ਤੋਂ ਕੋਈ ਚਿੱਠੀ ਨਹੀਂ ਸੀ ਲਿਖੀ ਸੋ ਛੋਟੇ ਵੀਰ ਨੂੰ ਮੁਆਫ ਕਰਨਾਂ। ਅੱਗੇ ਭਾਅ ਸਾਡਾ ਦਿੱਲੀ ਵਾਲਾ ਕੇਸ ਅਜੇ ਉੱਥੇ ਹੀ ਖੜਾ ਹੈ ਹੁਣ ਤੋਂ ਲੈ ਕੇ ਤਿੰਨ ਮਹੀਨੇਂ ਤੱਕ ਕੋਈ ਵੀ ਕਾਰਵਾਈ ਨਹੀ ਸੀ ਹੋਈ। ਪਹਿਲਾਂ ਤਾਂ ਸਾਨੂੰ ਆਪਣੀ ਸਰਦੀ ਬਾਹਰ ਨਿਕਲਣ ਦੀ ਉਮੀਦ ਪੂਰੀ ਸੀ ਪਰ ਹੁਣ ਇਹ ਜਿੰਦਗੀ ਅੰਦਰ ਹੀ ਲੰਘੇਗੀ। ਅੱਗੇ ਬਾਬਿਉ ਤੁਹਾਡੇ ਵਲ੍ਹੋਂ ਭੇਜੇ ਕੁੱਝ ਸੁਨੇਹੇ ਮੇਰੇ ਕੋਲ ਪਹੁੰਚ ਗਏ ਸੀ ਜਿਸ ਵੀ ਟੀ-ਸ਼ਰਟਾਂ ਬਹੁਤ ਵਧੀਆ ਸੀ ਬਾਕੀ ਪੈਂਟਾਂ ਤੇ ਮੇਰੇ ਆਈਆ ਨਹੀਂ ਸਨ, ਉਹ ਇੱਥੇ ਦੂਜੇ ਸਿੰਘਾਂ ਨੂੰ ਆ ਗਈਆਂ ਸੀ। ਬਾਕੀ ਬੂਟ ਤੇ ਜੈਕੇਟ ਅਜੇ ਸੁਰਿੰਦਰ ਸਿੰਘ ਵੀਰ ਕੋਲ ਹੀ ਹਨ, ਉਹ ਪਿਛਲੇ ਮਹੀਨੇ ਬਿਮਾਰ ਹੋ ਗਿਆ ਸੀ ਇਸ ਕਰਕੇ ਆ ਨਹੀ ਸੀ ਸਕਿਆ। ਸੋ ਅੱਗੇ ਸਮਾਚਾਰ ਇਹ ਹੈ ਕਿ ਇੱਥੇ(ਤਿਹਾੜ ਜੇਲ੍ਹ) ਵਿੱਚ ਭਾਈ ਜਗਤਾਰ ਸਿੰਘ ਹਵਾਰਾ ਵੀ ਆ ਗਿਆ ਹੈ ਤੇ ਸਾਡਾ ਚਿੱਠੀ ਪੱਤਰ ਰਾਹੀਂ ਸੰਪਰਕ ਹੁੰਦਾ ਰਹਿੰਦਾ ਹੈ ਕਿਉਂਕਿ ਉਹ ਜੇਲ੍ਹ ਨੰਬਰ 1 ਵਿਚ ਹੈ ਤੇ ਮੈਂ ਜੇਲ੍ਹ ਨੰਬਰ 4 ਵਿਚ ਹਾਂ। ਸੋ ਹੁਣ ਉਸ ਨਾਲ ਪੰਜ ਸਾਲਾਂ ਬਾਅਦ ਜਾ ਕੇ ਚਿੱਠੀ ਰਾਹੀਂ ਸੰਪਰਕ ਹੋਇਆ ਅਤੇ ਉਸਨੇ ਜਿਹੜੀ ਚਿੱਠੀ ਮੈਨੂੰ ਲਿਖੀ ਉਸ ਨੂੰ ਪੜ ਕੇ ਮੇਰਾ ਮਨ ਬਹੁਤ ਉਦਾਸ ਹੋਇਆ। ਉਹ ਗੱਲ ਇਸ ਤਰਾਂ ਹੈ ਕਿ ਉਸਨੇ ਬੁੜੈਲ ਜੇਲ੍ਹ ਵਿੱਚ ਬਹੁਤ ਔਖਾ ਸਮਾਂ ਕੱਢਿਆ ਹੈ ਕਿਸੇ ਵੀ ਬਾਹਰਲੇ ਸਿੰਘਾਂ ਨੇ ਉਸ ਕੋਲ ਮਾਇਆ ਨਹੀ ਭੇਜੀ। ਉਸਨੇ ਟੂਥ-ਪੇਸਟ ਤੇ ਸਾਬਣ ਵਗੈਰਾ ਵੀ ਜੇਲ੍ਹ ਵਾਲਿਆਂ ਤੋਂ ਮੰਗ ਕੇ ਟਾਈਮ ਕੱਢਿਆ ਹੈ। ਸੋ ਇਸ ਤੋਂ ਹੀ ਤੁਸੀਂ ਅੰਦਾਜਾ ਲਗਾ ਸਕਦੇ ਹੋ ਕਿ ਉਸਨੇ ਉਹ ਸਮਾਂ ਕਿੰਨਾਂ ਔਖਾ ਕੱਟਿਆ ਹੈ। ਬੁੜੈਲ ਜੇਲ੍ਹ ਦਾ ਪ੍ਰਸ਼ਾਸ਼ਨ ਤਾਂ ਪਹਿਲਾਂ ਉਸ ਉੱਤੇ ਲਗਦਾ ਸੀ। ਫਿਰ ਜਦੋਂ ਫਾਂਸੀ ਦੀ ਸਜ਼ਾ ਹੋਈ ਉਸ ਤੋਂ ਬਾਅਦ ਉਹ ਆਪਣੀ ਮਾਂ ਤੋਂ ਮਾੜਾ ਮੋਟਾ ਖਰਚਾ ਲੈਂਦਾ ਰਿਹਾ ਅਤੇ ਉਸਨੇ ਲਿਖਿਆ ਸੀ ਕਿ ਪੰਥਕ ਵਕੀਲਾਂ ਨੇ ਮੈਨੂੰ ਬਹੁਤ ਜ਼ਲੀਲ ਕੀਤਾ। ਉਹਨਾਂ ਨੇ ਮੇਰੀ ਕੋਈ ਗੱਲ ਨਹੀ ਸੁਣੀ। ਸੋ ਇਹ ਇੱਥੇ ਪੰਥਕ ਅਖਵਾਉਣ ਵਾਲੇ ਵਕੀਲਾਂ ਦਾ ਹਾਲ ਹੈ ਅਤੇ ਇਹ ਲੋਕ ਇੱਥੇ ਤੁਹਾਡੇ ਕੋਲ ਬਾਹਰ ਆ ਕੇ ਕਹਿਣ ਲੱਗ ਜਾਂਦੇ ਹਨ ਕਿ ਸਿੰਘਾਂ ਦੇ ਅਸੀਂ ਮੁਫਤ ਕੇਸ ਲੜ ਰਹੇ ਹਾਂ। ਜਦੋਂ ਕਿ ਇਹਨਾਂ ਨੂੰ ਇੱਧਰ ਪੁੱਛਣਾ ਚਾਹੀਦਾ ਹੈ ਹੁਣ ਤੁਹਾਡੇ ਸਾਮਹਣੇ ਹੀ ਹੈ ਕੀ ਇਹ ਇਹਨਾਂ ਨਾਲ(ਹਵਾਰਾ) ਇਸ ਤਰਾਂ ਕਰ ਸਕਦੇ ਹਨ ਤਾਂ ਆਮ ਬੰਦਾ ਤਾਂ ਹੈ ਹੀ ਕੀ? ਸੋ ਸਾਡੀ ਸਾਰੇ ਸਿੰਘਾਂ ਦੀ ਇੱਕ ਤਾਂ ਤੁਹਾਨੂੰ ਬੇਨਤੀ ਹੈ ਕਿ ਇਹ ਜਦੋਂ ਕਦੀ ਵੀ ਇੱਧਰ ਤੁਹਾਡੇ ਕੋਲ ਆਉਣ ਤਾਂ ਇਹਨਾਂ ਦਾ ਬਾਈਕਾਟ ਕੀਤਾ ਜਾਵੇ ਤੇ ਨਾਲ ਹੀ ਇਸ ਬਾਰੇ ਹੋਰ ਸਾਥੀ ਸਿੰਘਾਂ ਨੂੰ ਵੀ ਦੱਸੋ। ਬਾਕੀ ਇਹ ਗੱਲ ਮੈਂ ਬਾਈ ਛਿੰਦੇ ਨੂੰ ਵੀ ਚਿੱਠੀ ਵਿਚ ਲਿਖ ਕੇ ਦੱਸ ਰਿਹਾਂ ਹਾਂ। ਇਹ ਤੁਹਾਡੀ ਹੀ ਚਿੱਠੀ ਵਿੱਚ ਹੈ ਅਤੇ ਤੁਸੀਂ ਬਾਈ ਕੋਲ ਪਹੁੰਚਦੀ ਕਰਨੀਂ। ਜਦੋਂ ਤੁਹਾਨੂੰ ਚਿੱਠੀ ਮਿਲੇ ਤਾਂ ਸੁਰਿੰਦਰ ਸਿੰਘ ਦਿੱਲੀ ਨੂੰ ਦੱਸ ਦੇਣਾ, ਉਹ ਮੈਨੂੰ ਮੁਲਾਕਾਤ ਉੱਤੇ ਦੱਸ ਦੇਵੇਗਾ। ਅੱਗੇ ਭਾਈ ਸਾਹਿਬ ਜਿਹੜੇ ਹਰਵਿੰਦਰ ਸਿੰਘ ਦੇ ਕੱਪੜੇ ਭੇਜੇ ਸੀ, ਮੇਰੇ ਵਲ੍ਹੋਂ ਉਹਨਾਂ ਨੂੰ ਫਤਹਿ ਬੁਲਾ ਦੇਣੀ ਅਤੇ ਮੈਂ ਸਰਦੀ ਵਾਸਤੇ ਉਹਨਾਂ ਨੂੰ ਹੀ ਹੋਰ 3-4 ਠ-ੰਹਰਿਟਸ ਅਤੇ ਹੋਰ ਸਾਮਾਨ ਬਾਰੇ ਵੀ ਕਿਹ ਹੋਇਆ ਹੈ, ਉਹ ਤੁਸੀਂ ਉਸਨੂੰ ਫਿਰ ਯਾਦ ਕਰਵਾ ਦੇਣਾ ਕਿਉਂਕਿ ਉਸਨੂੰ ਮੇਰੇ ਨੇਪੇ ਦਾ ਪਤਾ ਹੀ ਹੈ, ਦੂਜਾ ਮੇਰੇ ਨਾਲ ਦੇ ਸਿੰਘਾਂ ਦੇ ਵੀ ਆ ਜਾਣਗੇ ਅਤੇ ਇਹਨਾਂ ਵਿੱਚੋਂ ਅਸੀਂ ਅੱਧੇ-ਅੱਧੇ ਕਰ ਲਵਾਂਗੇ। ਉਸ(ਹਵਾਰੇ) ਕੋਲ ਵੀ ਸਰਦੀ ਦੇ ਕੱਪੜੇ ਘੱਟ ਹਨ, ਦੂਜਾ ਸਾਨੂੰ ਉਹੀ ਯਾਦ ਇਹ ਆਉਂਦੀ ਹੈ ਕਿ ਸਾਡਾ ਹੋਰ ਕਿਸੇ ਦੇ ਨੇਪੇ ਦੇ ਕੱਪੜੇ ਨਾਂ ਆ ਜਾਣ, ਬਾਕੀ ਆਪਣੀ ਤੇ ਪਰਿਵਾਰ ਦੀ ਰਾਜੀ ਖੁਸ਼ੀ ਦਾ ਦੱਸਣਾਂ ਅਤੇ ਜਿਹੜਾ ਐਕਸੀਡੈਂਟ ਹੋਇਆ ਸੀ ਉਹ ਹੁਣ ਕਿਸ ਤਰਾਂ ਦਾ ਹੈ, ਕੁਝ ਸੁਰਿੰਦਰ ਸਿੰਘ ਨੂੰ ਵੀ ਦੱਸਦੇ ਰਿਹਾ ਕਰੋ, ਵੈਸੇ ਉਹ ਆਪ ਬਾਰੇ ਮੈਨੂੰ ਦੱਸਦਾ ਰਹਿੰਦਾ ਹੈ ਅਤੇ ਤੁਹਾਡੇ ਵਲ੍ਹੋਂ ਭੇਜੀ ਫਤਹਿ ਮੇਰੇ ਕੋਲ ਪਹੁੰਚ ਜਾਂਦੀ ਹੈ, ਬਾਕੀ ਮੇਰੇ ਵਲ੍ਹੋਂ ਸਾਰਿਆਂ ਨੂੰ ਫਤਹਿ ਬੁਲਾਉਣਾ।
ਤੁਹਾਡਾ ਭਰਾ
ਬਲਜੀਤ ਸਿੰਘ ਭਾਊ
ਜੇਲ੍ਹ ਨੰ: 4, ਤਿਹਾੜ ਜੇਲ੍ਹ
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਹਿ