ਅੰਮ੍ਰਿਤਸਰ – ਜਿਲ੍ਹਾ ਲੈਪਰੋਸੀ ਸੋਸਾਇਟੀ ਅੰਮ੍ਰਿਤਸਰ ਵੱਲੋ ਇਕ ਦਿਨਾਂ ਜਿਲ੍ਹਾ ਪੱਧਰੀ ਅਰਬਨ ਲੈਪਰੋਸੀ ਸੈਮੀਨਾਰ ਸਿਵਲ ਹਸਪਤਾਲ ਅੰਮਿਤਸਰ ਵਿਖੇ ਕਰਵਾਇਆ ਗਿਆ। ਇਸ ਸੈਮੀਨਾਰ ਵਿੱਚ ਜਿਲ੍ਹੇ ਦੇ ਸਰਕਾਰੀ ਅਤੇ ਗੈਰ ਸਰਕਾਰੀ, ਬੀ.ਏ.ਐਮ.ਐਸ, ਆਈ.ਐਮ.ਏ ਦੇ ਡਾਕਟਰ, ਗੁਰੂ ਨਾਨਕ ਹਸਪਤਾਲ ਚਮੜੀ ਵਿਭਾਗ ਦੇ ਡਾਕਟਰ ਅਤੇ ਰੇਲਵੇ ਹਸਪਤਾਲ, ਬਿਆਸ ਹਸਪਤਾਲ ਤੋ- ਆਏ ਡਾਕਟਰਾਂ ਨੇ ਹਿੱਸਾ ਲਿਆ। ਇਸ ਮੌਕੇ ਤੇ ਡਿਪਟੀ ਮੈਡੀਕਲ ਕਮਿਸ਼ਨਰ ਡਾ. ਹਰਦੀਪ ਘਈ ਨੇ ਆਏ ਹੋਏ ਡਾਕਟਰਾਂ ਦਾ ਸਵਾਗਤ ਕੀਤਾ ਅਤੇ ਮਾਨਯੋਗ ਸਿਵਲ ਸਰਜਨ ਡਾ. ਕੌਂਡਲ ਅਤੇ ਸਿਹਤ ਵਿਭਾਗ ਵੱਲੋ- ਕੁਸ਼ਟ ਰੋਗ ਬਾਰੇ ਕੀਤੇ ਜਾ ਰਹੇ ਉਪਰਾਲੇ ਬਾਰੇ ਚਾਨਣਾ ਪਾਇਆ। ਡਾ. ਅਮਰਜੀਤ ਸਿੰਘ ਸੱਚਦੇਵਾ ਜਿਲ੍ਹਾ ਲੈਪਰੋਸੀ ਅਫਸਰ ਨੇ ਕੁਸ਼ਟ ਰੋਗ ਦੇ ਤਾਜਾ ਅੰਕੜਿਆਂ ਬਾਰੇ ਜਾਣਕਾਰੀ ਦਿੱਤੀ ਅਤੇ ਸੈਮੀਨਾਰ ਵਿੱਚ ਸ਼ਾਮਿਲ ਹੋਏ ਡਾਕਟਰਾਂ ਨੂੰ ਲੈਪਰੋਸੀ ਬਾਰੇ ਵੱਖ-ਵੱਖ ਵਿਸ਼ਿਆਂ ਤੇ ਜਾਣਕਾਰੀ ਦੇ ਕੇ ਇਕ ਰੈਫਰਲ ਨੈਟਵਰਕ ਬਣਾ ਕੇ ਮਰੀਜ਼ਾਂ ਦੀ ਭਾਲ ਕਰਨ ਲਈ ਦੱਸਿਆ। ਇਸ ਮੌਕੇ ਡਾ. ਬਲਵਿੰਦਰ ਕੱਕੜ ਐਸ.ਐਮ.ਓ, ਡਾ. ਰਕੇਸ਼ ਗੁਪਤਾ ਅਤੇ ਡਾ. ਨਿਧੀ ਸ਼ਰਮਾ ਸਕਿਨ ਸਪੈਸ਼ਲਿਸਟ ਡਾਕਟਰਾਂ ਨੇ ਵੀ ਜਾਣਕਾਰੀ ਦਿੱਤੀ।
ਲੈਪਰੋਸੀ ਸੋਸਾਇਟੀ ਅੰਮ੍ਰਿਤਸਰ ਵੱਲੋ ਲੈਪਰੋਸੀ ਸੈਮੀਨਾਰ ਸਿਵਲ ਹਸਪਤਾਲ ਅੰਮਿਤਸਰ ਵਿਖੇ ਕਰਵਾਇਆ ਗਿਆ
This entry was posted in ਪੰਜਾਬ.