ਲੰਬੀ-ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਨੇ ਸ਼ਨਿੱਚਰਵਾਰ ਨੂੰ ਕਿਹਾ ਕਿ ਦੇਸ਼ ਵਿਚ ਲਗਾਤਾਰ ਵਧਦੀ ਮਹਿੰਗਾਈ ਦੇ ਲਈ ਕਾਂਗਰਸ ਸਰਕਾਰ ਪੂਰੀ ਤਰ੍ਹਾਂ ਜਿੰਮੇਵਾਰ ਹੈ। ਉਨ੍ਹਾਂ ਨੇ ਆਪਣੇ ਵਿਚਾਰ ਲੰਬੀ ਹਲਕੇ ਦੇ ਪਿੰਡਾਂ ਵਿਚ ਸੰਗਤ ਦਰਸ਼ਨ ਦੌਰਾਨ ਕਹੇ।
ਉਨ੍ਹਾਂ ਨੇ ਕਿਹਾ ਕਿ 45 ਸਾਲ ਸਤਾ ਵਿਚ ਰਹਿੰਦੇ ਹੋਏ ਕਾਂਗਰਸ ਨੇ ਰਾਜ ਦਾ ਕੁਝ ਵੀ ਨਹੀਂ ਸਵਾਰਿਆ, ਹੁਣ ਪੰਜਾਬ ਵਿਚ ਰੈਲੀਆਂ ਕਰਕੇ ਕੀ ਸਵਾਰੇਗੀ? ਪੰਜਾਬ ਵਿਚ ਹੋਈ ਤੱਰਕੀ ਦਾ ਸਿਹਰਾ ਅਕਾਲੀ ਸਰਕਾਰ ਦੇ ਸਿਰ ਬੰਨ੍ਹਦੇ ਹੋਏ ਉਨ੍ਹਾਂ ਨੇ ਕਿਹਾ ਕਿ ਰਾਜ ਵਿਚ ਜਦ ਵੀ ਵਿਕਾਸ ਹੋਇਆ ਹੈ ਅਕਾਲੀ ਸਰਕਾਰ ਦੇ ਸ਼ਾਸਨ ਦੌਰਾਨ ਹੀ ਹੋਇਆ ਹੈ ਅਤੇ ਮੌਜੂਦਾ ਸਮੇਂ ਵੀ ਰਾਜ ਸਰਕਾਰ ਵਿਕਾਸ ਵੱਲ ਵੱਧ ਰਹੀ ਹੈ। ਉਨ੍ਹਾਂ ਨੇ ਪੇਂਡੂ ਪੱਧਰ ਤੱਕ ਵਿਕਾਸ ਕਰਵਾਕੇ ਕੋਈ ਕਸਰ ਬਾਕੀ ਨਹੀਂ ਛੱਡੀ।
ਕਾਂਗਰਸ ਉਪਰ ਆਪਣਾ ਪੂਰਾ ਗੁੱਸਾ ਕੱਢਦੇ ਹੋਏ ਉਨ੍ਹਾਂ ਨੇ ਕਿਹਾ ਕੇਂਦਰ ਦੀ ਕਾਂਗਰਸ ਸਰਕਾਰ ਦੀਆਂ ਗਲਤ ਨੀਤੀਆਂ ਕਰਕੇ ਹੀ ਮਹਿੰਗਾਈ ਸੱਤਵੇਂ ਅਸਮਾਨ ਤੱਕ ਪਹੁੰਚ ਗਈ ਹੈ ਅਤੇ ਗਰੀਬ ਆਦਮੀ ਦੇ ਲਈ ਦੋ ਜੂਨ ਦੀ ਰੋਟੀ ਵੀ ਪਹੁੰਚ ਤੋਂ ਬਾਹਰ ਹੋ ਗਈ ਹੈ। ਸ: ਬਾਦਲ ਦੇ ਦੌਰੇ ਦੌਰਾਨ ਇਲਾਕੇ ਵਿਚ ਪੂਰੀ ਤਰ੍ਹਾਂ ਧੁੰਦ ਛਾਈ ਹੋਈ ਸੀ।
ਕਾਂਗਰਸ ਸਰਕਾਰ ਦੀ ਦੇਣ ਵਧਦੀ ਮਹਿੰਗਾਈ-ਬਾਦਲ
This entry was posted in ਪੰਜਾਬ, ਮੁਖੱ ਖ਼ਬਰਾਂ.