ਸ੍ਰੀ ਮੁਕਤਸਰ ਸਾਹਿਬ (ਸੁਨੀਲ ਬਾਂਸਲ) : ਸ੍ਰੀ ਮੁਕਤਸਰ ਸਾਹਿਬ ਵਿਖੇ 40 ਮੁਕਤਿਆਂ ਦੀ ਯਾਦ ਵਿੱਚ ਲੱਗਣ ਵਾਲੇ ਇਤਿਹਾਸਕ ਮਾਘੀ ਮੇਲੇ ਨੂੰ ਸੁਚਾਰੂ ਢੰਗ ਨਾਲ ਮਨਾਉਣ ਲਈ ਇੱਕ ਰਿਵਿਊ ਮੀਟਿੰਗ ਸ੍ਰੀ ਦਰਸ਼ਨ ਸਿੰਘ ਗਰੇਵਾਲ ਏ.ਡੀ.ਸੀ. ਜਨਰਲ ਦੀ ਪ੍ਰਧਾਨਗੀ ਹੇਠ ਹੋਈ । ਇਸ ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਸ੍ਰੀ ਅਮਿਤ ਢਾਕਾ ਏ.ਡੀ.ਸੀ.ਡੀ, ਸ੍ਰੀ ਭੁਪਿੰਦਰਮੋਹਨ ਸਿੰਘ ਸਹਾਇਕ ਕਮਿਸ਼ਨਰ ਜਨਰਲ ਕਮ ਜਿਲ੍ਹਾ ਟਰਾਂਸਪੋਰਟ ਅਫਸਰ, ਸ੍ਰੀ ਦਲਵਿੰਦਰਜੀਤ ਸਿੰਘ ਐਸ.ਡੀ.ਐਮ ਮੁਕਤਸਰ,ਡਾ.ਤੀਰਥ ਗੋਇਲ ਸਿਵਿਲ ਸਰਜਨ, ਸ੍ਰੀ ਗੁਰਦੀਪ ਸਿੰਘ ਡੀ.ਐਸ.ਪੀ, ਸ੍ਰੀ ਗੋਪਾਲ ਸਿੰਘ ਪ੍ਰਿੰਸੀਪਲ ਸਰਕਾਰੀ ਕਾਲਜ, ਸ੍ਰੀ ਮਿੱਤ ਸਿੰਘ ਬਰਾੜ ਪ੍ਰਧਾਨ ਨਗਰ ਕੌਸਲ ਮੁਕਤਸਰ, ਸ੍ਰ੍ਰੀ ਹੀਰਾ ਸਿੰਘ ਚੜੇਵਨ ਚੇਅਰਮੈਨ ਬਲਾਕ ਸੰਮਤੀ ਮੁਕਤਸਰ ਅਤੇ ਸ੍ਰੀ ਕਰਨ ਸਿੰਘ ਮੈਨੇਜਰ ਸ੍ਰੀ ਦਰਬਾਰ ਸਾਹਿਬ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨੇ ਭਾਗ ਲਿਆਂ ।
ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਸ੍ਰੀ ਗਰੇਵਾਲ ਨੇ ਕਿਹਾ ਕਿ ਮੇਲੇ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਮਨਾਉਣ ਲੲਂੀ ਸ਼ਹਿਰ ਨੂੰ 7 ਸੈਕਟਰਾਂ ਵਿੱਚ ਵੰਡਿਆ ਗਿਆ ਹੈ ਅਤੇ ਹਰ ਸੈਕਟਰ ਦਾ ਇੰਚਾਰਜ ਇੱਕ-ਇੱਕ ਗਜਟਿਡ ਅਫਸਰ ਨੂੰ ਬਣਾਇਆ ਗਿਆ ਹੈ । ਮੇਲੇ ਦੌਰਾਨ ਅਮਨ ਸ਼ਾਂਤੀ ਬਣਾਈ ਰੱਖਣ ਅਤੇ ਟਰੈਫਿਕ ਨੂੰ ਕੰਟਰੋਲ ਰੱਖਣ ਲਈ ਹਰ ਸੈਕਟਰ ਵਿੱਚ ਇੱਕ ਇੱਕ ਡਿਊਟੀ ਮੈਜਿਸਟਰੇਟ ਅਤੇ ਇੱਕ-ਇੱਕ ਉਪ ਪੁਲਿਸ ਕਪਤਾਨ ਦੀ ਡਿਊਟੀ ਲਗਾਈ ਜਾਵੇਗੀ। ਮੇਲੇ ਦੌਰਾਨ ਸਿਵਿਲ ਕੰਟਰੋਲ ਰੂਮ ਮਿੰਨੀ ਸੈਕਟਰੀਏਟ ਵਿੱਚ ਬਣਾਇਆ ਜਾਵੇਗਾ, ਜਦਕਿ ਪੁਲਿਸ ਕੰਟਰੋਲ ਰੂਮ ਲੜਕੀਆਂ ਦੇ ਸਰਕਾਰੀ ਸੈਕੰਡਰੀ ਸਕੂਲ ਵਿੱਚ ਬਣਾਇਆ ਜਾਵੇਗਾ। ਇਸ ਤੋਂ ਇਲਾਵਾ ਮੇਲੇ ਦੌਰਾਨ ਸ਼ਰਧਾਲੂਆਂ ਨੂੰ ਸਿਹਤ ਸਹੂਲਤਾਂ ਪ੍ਰਦਾਨ ਕਰਨ ਲਈ ਸਾਰੇ ਸੈਕਟਰਾਂ ਵਿੱਚ ਇੱਕ-ਇੱਕ ਮੈਡੀਕਲ ਟੀਮ ਦੀ ਡਿਊਟੀ ਲਗਾਈ ਜਾਵੇਗੀ ਅਤੇ ਪੰਜ ਚਲਦੀਆਂ ਫਿਰਦੀਆਂ ਡਾਕਟਰਾਂ ਦੀਆਂ ਟੀਮਾਂ ਮੇਲੇ ਦੌਰਾਨ ਲੋਕਾਂ ਨੂੰ ਸਹੂਲਤਾਂ ਦੇਣ ਦਾ ਕੰਮ ਕਰਨਗੀਆਂ। ਲੋਕਾਂ ਨੂੰ ਸਾਫ ਸੁਥਰਾ ਪਾਣੀ ਮੁਹੱਈਆਂ ਕਰਨ ਲਈ ਜਿਲ੍ਹਾ ਮੰਡੀ ਅਫਸਰ ਦੀ ਡਿਊਟੀ ਲਗਾਈ ਗਈ ਹੈ। ਮੇਲੇ ਦੌਰਾਨ ਸਫਾਈ ਦਾ ਉਚੇਚਾ ਪ੍ਰਬੰਧ ਕਰਨ ਲਈ ਕਾਰਜ ਸਾਧਕ ਅਫਸਰ ਨੂੰ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਮੇਲੇ ਦੌਰਾਨ ਔਕੜਾਂ ਨੂੰ ਦੂਰ ਕਰਨ ਲਈ 5 ਰਿਕਵਰੀ ਵੈਨਾਂ ਦਾ ਪ੍ਰਬੰਧ ਕਰਨ ਅਤੇ ਆਰਜੀ ਬੱਸ ਸਟੈਡ ਬਨਾਉਣ ਲਈ ਜਨਰਲ ਮੈਨੇਜਰ ਪੰਜਾਬ ਰੋਡ ਮੁਕਤਸਰ ਦੀ ਡਿਊਟੀ ਲਗਾਈ ਗਈ ਹੈ। ਅਗਜਨੀ ਦੀ ਘਟਨਾਂ ਨੂੰ ਰੋਕਣ ਲਈ 10 ਫਾਇਰ
ਟੈਂਡਰ ਦਾ ਪ੍ਰਬੰਧ ਕਾਰਜ ਸਾਧਕ ਅਫਸਰ ਨਗਰ ਕੌਸਲ ਮੁਕਤਸਰ ਵਲੋਂ ਕੀਤਾ ਜਾਵੇਗਾ। ਮੀਟਿੰਗ ਦੌਰਾਨ ਸ੍ਰੀ ਗਰੇਵਾਲ ਨੇ ਮਾਰਕਫੈਡ ਨੂੰ ਸਖਤ ਹਦਾਇਤ ਕੀਤੀ ਕਿ 40 ਮੁਕਤਿਆਂ ਦੀ ਯਾਦ ਵਿੱਚ ਬਣੇ ਸਵਾਗਤੀ ਗੇਟਾਂ ਨੂੰ ਠੀਕ ਕੀਤਾ ਜਾਵੇ ਅਤੇ ਮੇਲੇ ਦੌਰਾਨ ਇਹਨਾਂ ਗੇਟਾਂ ਨੂੰ ਰੋਸ਼ਨੀ ਵਾਲੀਆਂ ਲੜੀਆਂ ਨਾਲ ਸਜਾਇਆਂ ਜਾਵੇ । ਇਸ ਤੋਂ ਇਲਾਵਾ ਮੁਕਤ-ਏ ਮਿਨਾਰ ਵਿੱਚ ਲੱਗੇ ਖੰਡੇ ਦੀ ਸਫਾਈ ਕੀਤੀ ਜਾਵੇ।
ਮੇਲੇ ਦੌਰਾਨ ਜਰੂਰੀ ਵਸਤਾਂ ਦੀ ਸਪਲਾਈ ਨੂੰ ਯਕੀਨੀ ਬਨਾਉਣ ਅਤੇ ਬਲੈਕਮੇ¦ਿਗ ਨੂੰ ਰੋਕਣ ਲਈ ਫੂਡ ਸਪਲਾਈ ਵਿਭਾਗ ਦੀ ਡਿਊਟੀ ਲਗਾਈ ਗਈ ਹੈ। ਮੇਲੇ ਦੌਰਾਨ ਔਰਤਾਂ ਅਤੇ ਮਰਦਾਂ ਲਈ 100-100 ਆਰਜੀ ਟਾਈਲਟ ਬਨਾਉਣ ਲਈ ਜਨ ਸਿਹਤ ਵਿਭਾਗ ਨੂੰ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ।